- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸੜਕਾਂ 'ਤੇ ਰੋਲਿਆ ਗਿਆ, ਸਿੰਘਾਂ ਦੀਆਂ ਪੱਗਾਂ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ, ਪ੍ਰੈੱਸ ਨਾਲ ਬਦਸਲੂਕੀ ਕੀਤੀ ਗਈ, ਸ਼ਾਂਤਮਈ ਸੰਘਰਸ਼ ਕਰ ਰਹੇ ਲੋਕਾਂ ਨੂੰ ਧੂਹ-ਧੂਹ ਕੇ ਘੜੀਸਿਆ ਗਿਆ ਅਤੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।ਝੂਠੇ ਬਦਲਾਅ ਦੀ ਇਸ ਸਰਕਾਰ ਨੇ ਜਬਰ ਦੀ ਹੱਦ ਮੁਕਾ ਦਿੱਤੀ ਹੈ।

ਚੰਡੀਗੜ੍ਹ,; ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਹਨ। ਸਰਕਾਰ ਆਪਣਾ ਨਾਕਾਮੀ ਨੂੰ ਲੁਕਾਉਣ ਲਈ ਲੋਕਾਂ ਉਪਰ ਜ਼ਬਰ ਢਾਹ ਰਹੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਗੱਲ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮਾਨਸਾ ਦੇ ਘਟਨਾਕ੍ਰਮ ਤੇ ਆਖੀ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ 'ਆਪ' ਸਰਕਾਰ ਨਸ਼ਾ ਰੋਕਣ ਚ ਫੇਲ੍ਹ ਰਹੀ ਹੈ ਅਤੇ ਦਿਨੋਂ ਦਿਨ ਨੌਜਵਾਨ ਨਸ਼ੇ ਦੀ ਭੇਂਟ ਚੜ ਰਹੀ ਹੈ। ਮਾਨਸਾ ਦੇ ਭੰਮੇ ਕਲਾਂ ਵਿੱਚ ਨਸ਼ੇ ਦੀ ਭੇਂਟ ਚੜ੍ਹੇ ਨੌਜਵਾਨ ਦੀ ਮੌਤ ਦਾ ਇਨਸਾਫ਼ ਮੰਗ ਰਹੇ ਪਰਿਵਾਰ ਅਤੇ ਸ਼ਾਂਤਮਈ ਸੰਘਰਸ਼ ਕਰ ਰਹੇ ਲੋਕਾਂ ਉਪਰ ਤਸ਼ੱਦਦ ਦੀ ਕਾਰਵਾਈ ਬੇਹੱਦ ਨਿੰਦਣਯੋਗ ਹੈ।
ਉਹਨਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸੜਕਾਂ 'ਤੇ ਰੋਲਿਆ ਗਿਆ, ਸਿੰਘਾਂ ਦੀਆਂ ਪੱਗਾਂ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ, ਪ੍ਰੈੱਸ ਨਾਲ ਬਦਸਲੂਕੀ ਕੀਤੀ ਗਈ, ਸ਼ਾਂਤਮਈ ਸੰਘਰਸ਼ ਕਰ ਰਹੇ ਲੋਕਾਂ ਨੂੰ ਧੂਹ-ਧੂਹ ਕੇ ਘੜੀਸਿਆ ਗਿਆ ਅਤੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।ਝੂਠੇ ਬਦਲਾਅ ਦੀ ਇਸ ਸਰਕਾਰ ਨੇ ਜਬਰ ਦੀ ਹੱਦ ਮੁਕਾ ਦਿੱਤੀ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦਾ ਇਨਸਾਫ਼ ਤਾਂ ਕੀ ਦੇਣਾ ਸੀ, ਸਰਕਾਰ ਇਸਤੋਂ ਦੋ ਕਦਮ ਅੱਗੇ ਵਧ ਕੇ ਹਰ ਜੁਲਮ ਕਰਨ ਲੱਗੀ ਹੈ। ਉਹਨਾਂ ਕਿਹਾ ਕਿ ਅੱਤ ਤੇ ਅੰਤ ਦਾ ਵੈਰ ਹੁੰਦਾ ਹੈ। ਹੁਣ 'ਆਪ ਸਰਕਾਰ ਨੇ ਬਹੁਤ ਅੱਤਿਆਚਾਰ ਕਰ ਲਿਆ, ਹੁਣ ਇਸ ਦਾ ਅੰਤ ਬਹੁਤ ਨੇੜੇ ਹੈ।
ਭਾਜਪਾ ਪ੍ਰਧਾਨ ਢਿੱਲੋਂ ਨੂੰ ਕਿਹਾ ਕਿ ਨਸ਼ੇ ਵਿਰੁੱਧ ਚੱਲ ਰਹੀ ਇਸ ਲੜਾਈ ਵਿੱਚ ਬਾਪੂ ਭੀਮ ਸਿੰਘ ਅਤੇ ਹੋਰ ਪੀੜਤ ਪਰਿਵਾਰਾਂ ਦਾ ਸਾਥ ਦੇਣ ਦੀ ਭਾਜਪਾ ਵਰਕਰਾਂ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ।