
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੈਕਟਰ-17 ਵਿੱਚ ਸ਼ਨੀਵਾਰ ਰਾਤ ਪਿਸਤੌਲ ਸੰਭਾਲਦਿਆਂ ਅਚਾਨਕ ਗੋਲ਼ੀ ਚੱਲਣ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਅਜੈ ਗਿੱਲ ਦੀ ਮੌਤ ਹੋ ਗਈ। ਗੋਲ਼ੀ ਉਸ ਦੇ ਸਿਰ ਵਿੱਚ ਲੱਗ ਕੇ ਆਰ-ਪਾਰ ਹੋ ਗਈ। ਦੋਸਤ ਉਸ ਨੂੰ ਤੁਰੰਤ ਸੈਕਟਰ-16 ਦੇ ਸਰਕਾਰੀ ਹਸਪਤਾਲ ਲੈ ਕੇ ਪੁੱਜੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਤਰੁਣ ਭਜਨੀ, ਚੰਡੀਗੜ੍ਹ : ਸੈਕਟਰ-17 ਵਿੱਚ ਸ਼ਨੀਵਾਰ ਰਾਤ ਪਿਸਤੌਲ ਸੰਭਾਲਦਿਆਂ ਅਚਾਨਕ ਗੋਲ਼ੀ ਚੱਲਣ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਅਜੈ ਗਿੱਲ ਦੀ ਮੌਤ ਹੋ ਗਈ। ਗੋਲ਼ੀ ਉਸ ਦੇ ਸਿਰ ਵਿੱਚ ਲੱਗ ਕੇ ਆਰ-ਪਾਰ ਹੋ ਗਈ। ਦੋਸਤ ਉਸ ਨੂੰ ਤੁਰੰਤ ਸੈਕਟਰ-16 ਦੇ ਸਰਕਾਰੀ ਹਸਪਤਾਲ ਲੈ ਕੇ ਪੁੱਜੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਅਜੈ ਗਿੱਲ ਪੁੱਤਰ ਦਲਜੀਤ ਸਿੰਘ, ਮਕਾਨ ਨੰਬਰ 94-ਏ, ਫਿਰੋਜ਼ਪੁਰ ਰੋਡ, ਲੁਧਿਆਣਾ ਦਾ ਰਹਿਣ ਵਾਲਾ ਸੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਸੀ। ਉਹ ਆਪਣੇ ਤਿੰਨ-ਚਾਰ ਦੋਸਤਾਂ ਨਾਲ ਮਹਿੰਦਰਾ ਦੀ ਬਿਜਲੀ ਨਾਲ ਚੱਲਣ ਵਾਲੀ ਕਾਰ ਨੰਬਰ ਪੀ.ਬੀ.-22ਜ਼ੈੱਡ-7006 ਵਿੱਚ ਸੈਕਟਰ-26 ਸਥਿਤ ਡੈਫਲੋ ਕਲੱਬ ਗਿਆ ਸੀ।
ਰਾਤ ਨੂੰ ਵਾਪਸੀ ਦੌਰਾਨ ਉਹ ਮੱਧ ਮਾਰਗ ’ਤੇ ਸੈਕਟਰ-17 ਨੇੜੇ ਇਕ ਸ਼ਰਾਬ ਦੇ ਠੇਕੇ ਕੋਲ ਰੁਕੇ। ਇਸੇ ਦੌਰਾਨ ਅਜੈ ਪਿਸਤੌਲ ਸੰਭਾਲ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ। ਗੋਲ਼ੀ ਉਸ ਦੇ ਸਿਰ ਵਿੱਚ ਲੱਗ ਕੇ ਆਰ-ਪਾਰ ਹੋ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਘਟਨਾ ਮਗਰੋਂ ਉਸ ਦੇ ਦੋਸਤ ਅਜੈ ਨੂੰ ਉਸੇ ਮਹਿੰਦਰਾ ਕਾਰ ਵਿੱਚ ਸੈਕਟਰ-16 ਦੇ ਸਰਕਾਰੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਦਿਆਂ ਹੀ ਥਾਣਾ ਸੈਕਟਰ-17 ਦੇ ਮੁਖੀ ਅਤੇ ਕੇਂਦਰੀ ਉਪ ਮੰਡਲ ਦੇ ਡੀ.ਐੱਸ.ਪੀ. ਮੌਕੇ ’ਤੇ ਪੁੱਜੇ। ਪੁਲਿਸ ਵੱਲੋਂ ਘਟਨਾ ਸਬੰਧੀ ਅਗਲੀ ਜਾਂਚ ਕੀਤੀ ਜਾ ਰਹੀ ਹੈ।