- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਦੀ ਮਨਜ਼ੂਰੀ ਨਾਲ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਨਵੇਂ ਸੂਬਾ ਅਹੁਦੇਦਾਰਾਂ ਦਾ ਐਲਾਨ ਕੀਤਾ।

ਪੰਜਾਬੀ ਜਾਗਰਣ ਬਿਓਰੋ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਦੀ ਮਨਜ਼ੂਰੀ ਨਾਲ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਨਵੇਂ ਸੂਬਾ ਅਹੁਦੇਦਾਰਾਂ ਦਾ ਐਲਾਨ ਕੀਤਾ। ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਪੰਜਾਬ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਅਤੇ ਆਉਣ ਵਾਲੀਆਂ ਸੰਗਠਨਾਤਮਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਲਈ ਪਾਰਟੀ ਨੂੰ ਹੋਰ ਸਮਰੱਥ ਬਣਾਉਣਾ ਹੈ।
ਸੂਬਾ ਉਪ ਪ੍ਰਧਾਨ ਵਜੋਂ ਸੁਰਜੀਤ ਕੁਮਾਰ ਜਿਆਣੀ (ਫਾਜ਼ਿਲਕਾ), ਰਾਕੇਸ਼ ਰਾਠੌਰ (ਜਲੰਧਰ), ਸੁਭਾਸ਼ ਸ਼ਰਮਾ (ਐੱਸਏਐੱਸ ਨਗਰ), ਮਨਜੀਤ ਸਿੰਘ ਰਾਏ (ਫਿਰੋਜ਼ਪੁਰ), ਅਸ਼ਵਨੀ ਸੇਖੜੀ (ਬਟਾਲਾ), ਸੁਸ਼ੀਲ ਰਿੰਕੂ (ਜਲੰਧਰ), ਗੇਜਾ ਰਾਮ ਵਾਲਮੀਕੀ (ਫਤਹਿਗੜ੍ਹ ਸਾਹਿਬ), ਤੇਜਿੰਦਰ ਸਿੰਘ ਬਿੱਟੂ (ਜਲੰਧਰ), ਜੈਸਮੀਨ ਸੰਧਾਵਾਲੀਆ (ਕਪੂਰਥਲਾ), ਜਤਿੰਦਰ ਮਿੱਤਲ (ਲੁਧਿਆਣਾ), ਰਵੀ ਕਰਨ ਸਿੰਘ ਕਾਹਲੋਂ (ਗੁਰਦਾਸਪੁਰ) ਅਤੇ ਰਣਜੀਤ ਸਿੰਘ ਗਿੱਲ (ਮੋਹਾਲੀ) ਨੂੰ ਨਿਯੁਕਤ ਕੀਤਾ ਗਿਆ ਹੈ।
ਸੂਬਾ ਜਨਰਲ ਸਕੱਤਰ ਵਜੋਂ ਅਨਿਲ ਸਰੀਨ (ਲੁਧਿਆਣਾ), ਰਾਜੇਸ਼ ਬੱਗਾ (ਜਲੰਧਰ), ਪਰਮਿੰਦਰ ਸਿੰਘ ਬਰਾੜ (ਮੋਹਾਲੀ), ਰਜਨੀਸ਼ ਧੀਮਾਨ (ਲੁਧਿਆਣਾ) ਅਤੇ ਜੀਵਨ ਗਰਗ (ਸੰਗਰੂਰ) ਨੂੰ ਨਿਯੁਕਤ ਕੀਤਾ ਗਿਆ ਹੈ।
ਸੂਬਾ ਸਕੱਤਰ ਵਜੋਂ ਮਨਜੀਤ ਸਿੰਘ ਮੰਨਾ (ਅੰਮ੍ਰਿਤਸਰ), ਮੰਗਤ ਰਾਏ ਬਾਂਸਲ (ਮਾਨਸਾ), ਰਾਕੇਸ਼ ਸ਼ਰਮਾ (ਪਠਾਨਕੋਟ), ਸੂਰਜ ਭਾਰਦਵਾਜ (ਅੰਮ੍ਰਿਤਸਰ), ਵੰਦਨਾ ਸਾਂਗਵਾਲ (ਫਾਜ਼ਿਲਕਾ), ਮੀਨੂ ਸੇਠੀ (ਹੁਸ਼ਿਆਰਪੁਰ), ਰੰਜਮ ਕਮਰਾ (ਫਾਜ਼ਿਲਕਾ), ਚਰਨਜੀਤ ਸਿੰਘ ਬਰਾੜ (ਫਾਜ਼ਿਲਕਾ), ਕਮਲਪ੍ਰੀਤ ਕੌਰ ਚੌਧਰੀ (ਜਲੰਧਰ), ਮੀਨਾ ਤਰਨੈਚ (ਪਠਾਨਕੋਟ), ਅਮਰਜੀਤ ਸਿੰਘ ਅਮਰੀ (ਲੁਧਿਆਣਾ) ਅਤੇ ਏਕਤਾ ਨਾਗਪਾਲ (ਮੋਹਾਲੀ) ਨੂੰ ਨਿਯੁਕਤ ਕੀਤਾ ਗਿਆ ਹੈ।
ਸੰਗਠਨਾਤਮਕ ਜ਼ਿੰਮੇਵਾਰੀਆਂ ਤਹਿਤ ਗੁਰਦੇਵ ਸ਼ਰਮਾ (ਦੇਬੀ) (ਲੁਧਿਆਣਾ) ਨੂੰ ਸੂਬਾ ਖਜ਼ਾਨਚੀ, ਸੁਖਵਿੰਦਰ ਸਿੰਘ ਗੋਲਡੀ (ਮੋਹਾਲੀ) ਨੂੰ ਸੂਬਾ ਸਹਿ-ਖਜ਼ਾਨਚੀ, ਖੁਸ਼ਵੰਤ ਰਾਏ ਗੀਗਾ (ਮੋਹਾਲੀ) ਅਤੇ ਸੰਜੀਵ ਖੰਨਾ (ਮੋਹਾਲੀ) ਨੂੰ ਸੂਬਾ ਪ੍ਰੋਟੋਕੋਲ ਸਕੱਤਰ, ਜਦਕਿ ਸੁਖਵਿੰਦਰ ਸਿੰਘ ਪਰਮਾਰ (ਮੋਹਾਲੀ) ਨੂੰ ਸੂਬਾ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਡਿਜ਼ੀਟਲ ਅਤੇ ਸੰਚਾਰ ਵਿਭਾਗ ਨੂੰ ਮਜ਼ਬੂਤ ਕਰਨ ਲਈ ਕਨਵਰ ਇੰਦਰਜੀਤ ਸਿੰਘ (ਮੋਹਾਲੀ) ਨੂੰ ਸੂਬਾ ਆਈ.ਟੀ. ਕਨਵੀਨਰ ਅਤੇ ਅਜੈ ਅਰੋੜਾ (ਅੰਮ੍ਰਿਤਸਰ) ਨੂੰ ਸੂਬਾ ਸੋਸ਼ਲ ਮੀਡੀਆ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਦੇ ਵੱਖ-ਵੱਖ ਮੋਰਚਿਆਂ ਲਈ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਅਨੁਜ ਖੋਸਲਾ (ਪਟਿਆਲਾ) ਨੂੰ ਸੂਬਾ ਪ੍ਰਧਾਨ, ਯੁਵਾ ਮੋਰਚਾ, ਬੀਬਾ ਜੈ ਇੰਦਰ ਕੌਰ (ਪਟਿਆਲਾ) ਨੂੰ ਸੂਬਾ ਪ੍ਰਧਾਨ, ਮਹਿਲਾ ਮੋਰਚਾ, ਲਖਵਿੰਦਰ ਸਿੰਘ (ਫਿਰੋਜ਼ਪੁਰ) ਨੂੰ ਸੂਬਾ ਪ੍ਰਧਾਨ, ਕਿਸਾਨ ਮੋਰਚਾ, ਸ਼ੀਤਲ ਅੰਗੂਰਾਲ (ਜਲੰਧਰ) ਨੂੰ ਸੂਬਾ ਪ੍ਰਧਾਨ ਐੱਸਸੀ ਮੋਰਚਾ ਅਤੇ ਸ਼ਿਵਰਾਜ ਚੌਧਰੀ (ਫਾਜ਼ਿਲਕਾ) ਨੂੰ ਸੂਬਾ ਪ੍ਰਧਾਨ ਓਬੀਸੀ ਮੋਰਚਾ ਨਿਯੁਕਤ ਕੀਤਾ ਗਿਆ ਹੈ।
ਮੀਡੀਆ ਅਤੇ ਸੰਚਾਰ ਵਿਭਾਗ ਵਿੱਚ ਐੱਸਐੱਸ ਚੰਨੀ (ਮੋਹਾਲੀ) ਨੂੰ ਮੁੱਖ ਬੁਲਾਰਾ, ਵਿਨੀਤ ਜੋਸ਼ੀ (ਮੋਹਾਲੀ) ਨੂੰ ਸੂਬਾ ਮੀਡੀਆ ਮੁਖੀ, ਪ੍ਰੀਤਪਾਲ ਸਿੰਘ ਬਲਿਆਵਾਲ (ਲੁਧਿਆਣਾ) ਅਤੇ ਪਰਮਪਾਲ ਕੌਰ ਸਿੱਧੂ (ਬਠਿੰਡਾ ਦਿਹਾਤੀ) ਨੂੰ ਸੂਬਾ ਮੀਡੀਆ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਸੈੱਲਾਂ ਦੇ ਤਾਲਮੇਲ ਲਈ ਬਿਕਰਮਜੀਤ ਸਿੰਘ ਚੀਮਾ (ਖੰਨਾ) ਨੂੰ ਸੂਬਾ ਸੈੱਲ ਕੋਆਰਡੀਨੇਟਰ, ਜਦਕਿ ਹਰਵਿੰਦਰ ਸਿੰਘ ਸੰਧੂ (ਅੰਮ੍ਰਿਤਸਰ), ਸ਼੍ਰੀ ਭਾਨੂ ਪ੍ਰਤਾਪ ਸਿੰਘ (ਮੋਹਾਲੀ) ਅਤੇ ਇੰਜੀਨੀਅਰ ਕਨਵਰਵੀਰ ਸਿੰਘ ਤੋਹੜਾ (ਫਤਿਹਗੜ੍ਹ ਸਾਹਿਬ) ਨੂੰ ਸੂਬਾ ਸੈੱਲ ਸਹਿ-ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਨਵੀਂ ਟੀਮ ਪੂਰੀ ਨਿਸ਼ਠਾ, ਸਮਰਪਣ ਅਤੇ ਸੰਗਠਨਾਤਮਕ ਭਾਵਨਾ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ, ਨੀਤੀਆਂ ਅਤੇ ਲੋਕ-ਹਿਤੈਸ਼ੀ ਯੋਜਨਾਵਾਂ ਨੂੰ ਪੰਜਾਬ ਦੇ ਹਰ ਵਰਗ ਅਤੇ ਹਰ ਖੇਤਰ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਆਉਣ ਵਾਲੀਆਂ ਚੋਣਾਂ ਅਤੇ ਚੁਣੌਤੀਆਂ ਲਈ ਪਾਰਟੀ ਨੂੰ ਤਿਆਰ ਕਰਨ ਵਿੱਚ ਅਹਿਮ ਯੋਗਦਾਨ ਪਾਉਣਗੇ।