- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਮੌਕੇ ’ਤੇ ਕਿਹਾ ਕਿ ਪੀਡੀਆਟ੍ਰਿਕ ਡਰਮੈਟੋਲੋਜੀ ਵਿੱਚ ਦੇਸ਼ ਦਾ ਪਹਿਲਾ ਡੀਐਮ ਸੁਪਰ-ਸਪੈਸ਼ਲਟੀ ਪ੍ਰੋਗਰਾਮ ਸ਼ੁਰੂ ਕਰਨਾ ਸੰਸਥਾ ਲਈ ਮਾਣ ਵਾਲੀ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਉੱਚ-ਪੱਧਰੀ ਮਾਹਿਰ ਤਿਆਰ ਕਰਨ, ਬੱਚਿਆਂ ਦੀ ਵਿਸ਼ੇਸ਼ ਚਮੜੀ ਸੇਵਾਵਾਂ ਨੂੰ ਮਜ਼ਬੂਤ ਕਰਨ, ਅਧੁਨਿਕ ਖੋਜ ਅਤੇ ਬਹੁ-ਵਿਭਾਗੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਦੇਸ਼ ਭਰ ਦੇ ਬੱਚਿਆਂ ਦੇ ਇਲਾਜ ਦੇ ਨਤੀਜਿਆਂ ਵਿੱਚ ਸੁਧਾਰ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ), ਚੰਡੀਗੜ੍ਹ ਨੇ ਦੇਸ਼ ਵਿੱਚ ਪਹਿਲੀ ਵਾਰ ਪੀਡੀਆਟ੍ਰਿਕ ਡਰਮੈਟੋਲੋਜੀ (ਬੱਚਿਆਂ ਦੀ ਚਮੜੀ ਦੇ ਰੋਗਾਂ) ਵਿੱਚ ਤਿੰਨ ਸਾਲਾ ਡੀਐਮ ਸੁਪਰ-ਸਪੈਸ਼ਲਟੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਹ ਕੋਰਸ ਇੰਸਟੀਚਿਊਟ ਆਫ਼ ਨੈਸ਼ਨਲ ਇੰਪੋਰਟੈਂਸ ਸੁਪਰ-ਸਪੈਸ਼ਲਟੀ ਮਾਰਗ ਰਾਹੀਂ ਸ਼ੁਰੂ ਕੀਤਾ ਗਿਆ ਹੈ, ਜੋ ਭਾਰਤ ਵਿੱਚ ਮੈਡੀਕਲ ਸਿੱਖਿਆ ਅਤੇ ਬਾਲ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ।
ਪੀਜੀਆਈ ਦੇ ਚਮੜੀ ਰੋਗ, ਯੌਨ ਰੋਗ ਅਤੇ ਕੋਹੜ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਇਹ ਕੋਰਸ ਡਰਮੈਟੋਲੋਜੀ ਸਿੱਖਿਆ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ ਅਤੇ ਪੀਜੀਆਈ ਦੀ ਅਕਾਦਮਿਕ ਅਤੇ ਉੱਚ ਪੱਧਰੀ ਮਰੀਜ਼ ਸੇਵਾ ਅਤੇ ਖੋਜ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ।
ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਮੌਕੇ ’ਤੇ ਕਿਹਾ ਕਿ ਪੀਡੀਆਟ੍ਰਿਕ ਡਰਮੈਟੋਲੋਜੀ ਵਿੱਚ ਦੇਸ਼ ਦਾ ਪਹਿਲਾ ਡੀਐਮ ਸੁਪਰ-ਸਪੈਸ਼ਲਟੀ ਪ੍ਰੋਗਰਾਮ ਸ਼ੁਰੂ ਕਰਨਾ ਸੰਸਥਾ ਲਈ ਮਾਣ ਵਾਲੀ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਉੱਚ-ਪੱਧਰੀ ਮਾਹਿਰ ਤਿਆਰ ਕਰਨ, ਬੱਚਿਆਂ ਦੀ ਵਿਸ਼ੇਸ਼ ਚਮੜੀ ਸੇਵਾਵਾਂ ਨੂੰ ਮਜ਼ਬੂਤ ਕਰਨ, ਅਧੁਨਿਕ ਖੋਜ ਅਤੇ ਬਹੁ-ਵਿਭਾਗੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਦੇਸ਼ ਭਰ ਦੇ ਬੱਚਿਆਂ ਦੇ ਇਲਾਜ ਦੇ ਨਤੀਜਿਆਂ ਵਿੱਚ ਸੁਧਾਰ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਤਿੰਨ ਸਾਲਾ ਇਹ ਕੋਰਸ ਬੱਚਿਆਂ ਵਿੱਚ ਪਾਈਆਂ ਜਾਣ ਵਾਲੀਆਂ ਆਮ ਅਤੇ ਜਟਿਲ ਚਮੜੀ ਦੀਆਂ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਲਈ ਵਿਸ਼ੇਸ਼ ਤਰਬੀਅਤ ਪ੍ਰਦਾਨ ਕਰੇਗਾ। ਇਸ ਵਿੱਚ ਐਟੋਪਿਕ ਡਰਮੈਟਾਈਟਿਸ (ਐਗਜ਼ੀਮਾ), ਸੋਰੀਆਸਿਸ, ਅਰਟੀਕਾਰੀਆ, ਚਮੜੀ ਦੇ ਇਨਫੈਕਸ਼ਨ, ਰੰਗ ਨਾਲ ਸੰਬੰਧਿਤ ਬਿਮਾਰੀਆਂ, ਵਾਲਾਂ ਦੇ ਰੋਗਾਂ ਤੋਂ ਇਲਾਵਾ ਵਿਰਾਸਤੀ ਅਤੇ ਦੁਰਲੱਭ ਚਮੜੀ ਰੋਗਾਂ ਦੇ ਇਲਾਜ ਦੀ ਸਿਖਲਾਈ ਵੀ ਦਿੱਤੀ ਜਾਵੇਗੀ, ਜਿਨ੍ਹਾਂ ਲਈ ਬਹੁ-ਵਿਭਾਗੀ ਇਲਾਜ ਦੀ ਲੋੜ ਹੁੰਦੀ ਹੈ।
ਸੰਸਥਾ ਅਨੁਸਾਰ ਇਹ ਪ੍ਰੋਗਰਾਮ ਦੇਸ਼ ਭਰ ਵਿੱਚ ਬੱਚਿਆਂ ਲਈ ਵਿਸ਼ੇਸ਼ ਚਮੜੀ ਇਲਾਜ ਦੀ ਪਹੁੰਚ ਵਧਾਉਣ, ਬਿਮਾਰੀਆਂ ਦੀ ਜਲਦੀ ਪਛਾਣ, ਸਬੂਤ-ਆਧਾਰਿਤ ਇਲਾਜ ਅਤੇ ਲੰਬੇ ਸਮੇਂ ਦੇ ਬਿਹਤਰ ਸਿਹਤ ਨਤੀਜੇ ਯਕੀਨੀ ਬਣਾਉਣ ਵਿੱਚ ਸਹਾਇਕ ਹੋਵੇਗਾ।