ਭੂਮਿਕਾ ਰਾਣਾ ਨੇ ਨੈਸ਼ਨਲ ਤਾਇਕਵਾਂਡੋ ’ਚ ਜਿੱਤਿਆ ਸੋਨ ਤਗ਼ਮਾ, ਸਤਲੁਜ ਸਕੂਲ ਦਾ ਨਾਂ ਕੀਤਾ ਰੋਸ਼ਨ ਭੂਮਿਕਾ ਰਾਣਾ ਨੇ ਨੈਸ਼ਨਲ ਤਾਇਕਵਾਂਡੋ 'ਚ ਜਿੱਤਿਆ ਸੋਨ ਤਗ਼ਮਾ,
Publish Date: Tue, 27 Oct 2026 09:37 PM (IST)
Updated Date: Tue, 27 Oct 2026 09:40 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਪੰਚਕੂਲਾ : ਸਤਲੁਜ ਪਬਲਿਕ ਸਕੂਲ (ਸੈਕਟਰ 4, ਪੰਚਕੂਲਾ) ਦੀ 9ਵੀਂ ਜਮਾਤ ਦੀ ਹੋਣਹਾਰ ਖਿਡਾਰਨ ਭੂਮਿਕਾ ਰਾਣਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਨੈਸ਼ਨਲ ਤਾਇਕਵਾਂਡੋ ਗੇਮਜ਼ ’ਚ ਸੋਨੇ ਦਾ ਤਗ਼ਮਾ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਂ ਦੇਸ਼ ਭਰ ਵਿਚ ਰੋਸ਼ਨ ਕੀਤਾ ਹੈ। ਇਹ ਰਾਸ਼ਟਰੀ ਪੱਧਰੀ ਖੇਡ ਪ੍ਰਤੀਯੋਗਤਾ ਸ੍ਰੀਨਗਰ (ਜੰਮੂ-ਕਸ਼ਮੀਰ) ਵਿਖੇ ਆਯੋਜਿਤ ਕੀਤੀ ਗਈ ਸੀ। ਸਖ਼ਤ ਮੁਕਾਬਲੇ ਚ ਵਿਖਾਇਆ ਬਿਹਤਰੀਨ ਹੁਨਰ : ਦੇਸ਼ ਭਰ ਤੋਂ ਆਏ ਬਿਹਤਰੀਨ ਮਾਰਸ਼ਲ ਆਰਟ ਖਿਡਾਰੀਆਂ ਨਾਲ ਮੁਕਾਬਲਾ ਕਰਦਿਆਂ ਭੂਮਿਕਾ ਨੇ ਆਪਣੀ ਬਹਿਤਰੀਨ ਤਕਨੀਕ, ਅਨੁਸ਼ਾਸਨ ਅਤੇ ਸ਼ਾਨਦਾਰ ਖੇਡ ਕਲਾ ਦੇ ਦਮ ’ਤੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮੇ ਤੇ ਕਬਜ਼ਾ ਕੀਤਾ। ਸਕੂਲ ਪ੍ਰਬੰਧਕਾਂ ਵਲੋਂ ਮੁਬਾਰਕਬਾਦ : ਇਸ ਸ਼ਾਨਦਾਰ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਤਲੁਜ ਗਰੁੱਪ ਆਫ਼ ਸਕੂਲਜ਼ ਦੇ ਮੈਨੇਜਿੰਗ ਡਾਇਰੈਕਟਰ ਰੀਕ੍ਰਿਤ ਸਰਾਏ ਨੇ ਕਿਹਾ ਕਿ ਭੂਮਿਕਾ ਦੀ ਇਹ ਰਾਸ਼ਟਰੀ ਜਿੱਤ ਉਸ ਦੀ ਸਖ਼ਤ ਮਿਹਨਤ, ਲਗਨ ਅਤੇ ਸਕੂਲ ਦੇ ਉੱਚ ਮਿਆਰੀ ਖੇਡ ਸੱਭਿਆਚਾਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਖਿਡਾਰਨ, ਉਸ ਦੇ ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਖੇਡਾਂ ਦੇ ਖੇਤਰ ’ਚ ਹੋਰ ਬੁਲੰਦੀਆਂ ਛੂਹਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਵੱਡੀ ਪ੍ਰਾਪਤੀ ਤੋਂ ਬਾਅਦ ਸਕੂਲ ਅਤੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ।