ਡੇਰਾਬੱਸੀ ਵਿਖੇ ਬਾਵਨ ਦੁਆਦਸ਼ੀ ਦਾ ਮੇਲਾ ਕਰਵਾਇਆ ਡੇਰਾਬੱਸੀ ਵਿਖੇ ਬਾਵਨ ਦੁਆਦਸ਼ੀ ਦਾ ਮੇਲਾ ਕਰਵਾਇਆ
Publish Date: Wed, 23 Sep 2026 07:52 PM (IST)
Updated Date: Wed, 23 Sep 2026 07:54 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਵਿਖੇ ਬਾਵਨ ਦੁਆਦਸ਼ੀ ਦੇ ਪਵਿੱਤਰ ਮੌਕੇ ਡੇਰਾਬੱਸੀ ਬੱਸ ਸਟੈਂਡ ਰਾਮਤਲਾਈ ’ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਅਤੇ ਸ਼ਰਧਾਲੂਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਕੇ ਧਾਰਮਿਕ ਸਮਾਗਮ ਵਿਚ ਹਾਜ਼ਰੀ ਲਵਾਈ। ਸਮਾਗਮ ਦੌਰਾਨ ਬੈਨੀਪਾਲ ਬ੍ਰਦਰਜ਼ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਗੁਰਤੇਜ ਸਿੰਘ ਬੈਨੀਪਾਲ ਅਤੇ ਰੈਡੀ ਬੈਨੀਪਾਲ ਨੇ ਸਮਾਗਮ ਕਰਵਾਉਣ ਵਾਲੀ ਸੰਸਥਾ ਰਾਮਤਲਾਈ ਸੁੰਦਰੀਕਰਨ ਕਮੇਟੀ ਨੂੰ ਆਪਣੀ ਵੱਲੋਂ 11 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਉਨ੍ਹਾਂ ਨੇ ਪ੍ਰਬੰਧਕਾਂ ਨੂੰ ਬਾਵਨ ਦੁਆਦਸ਼ੀ ਦੇ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਲੋਕਾਂ ਨੂੰ ਆਪਣੀ ਵਿਰਾਸਤ ਅਤੇ ਰਵਾਇਤਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਲ 2027 ਵਿਚ ਕਾਂਗਰਸ ਸਰਕਾਰ ਬਣਨ ਉਪਰੰਤ ਡੇਰਾਬੱਸੀ ਵਿਖੇ ਬਾਵਨ ਦੁਆਦਸ਼ੀ ਦਾ ਮੇਲਾ ਹੋਰ ਵੀ ਧੂਮਧਾਮ ਨਾਲ ਕਰਵਾਉਣ ਲਈ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਰਾਮਤਲਾਈ ਸੁੰਦਰੀਕਰਨ ਕਮੇਟੀ ਦੇ ਪ੍ਰਧਾਨ ਸੁਸ਼ੀਲ ਬਿਆਸ ਵੱਲੋਂ ਬੈਨੀਪਾਲ ਬ੍ਰਦਰਜ਼ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਅਰਵਿੰਦ ਬਿੰਦਲ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ ਮਿੰਨਾ, ਬੱਬੂ, ਦਮਨਜੀਤ, ਗੁਰਪ੍ਰਤਾਪ ਤੋਂ ਇਲਾਵਾ ਸੰਸਥਾ ਦੇ ਮੈਂਬਰ ਅਤੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।