ਬਲਤੇਜ ਪੰਨੂ ਦਾ ਸੁਖਬੀਰ ਬਾਦਲ ਨੂੰ ਖੁੱਲ੍ਹਾ ਚੈਲੇਂਜ, ਪੁੱਛਿਆ- ਬੀਬੀ ਨੂੰ ਬਹਿਰੀਨ ਤੋਂ ਕੌਣ ਲਿਆਇਆ ਤੇ ਕਿਉਂ ਦਿੱਤੇ ਪੈਸੇ ? ਆਮ ਆਦਮੀ ਪਾਰਟੀ (ਆਪ) ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਦਿਆਂ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ ਅਤੇ ਆਪਣੀਆਂ ਗਲਤੀਆਂ ਮੰਨਣ ਦੀ ਬਜਾਏ ਵਾਰ-ਵਾਰ ਗਲਤੀਆਂ ਦੁਹਰਾ ਰਹੇ ਹਨ।
Publish Date: Thu, 01 Oct 2026 12:20 PM (IST)
Updated Date: Thu, 01 Oct 2026 12:28 PM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਦਿਆਂ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ ਅਤੇ ਆਪਣੀਆਂ ਗਲਤੀਆਂ ਮੰਨਣ ਦੀ ਬਜਾਏ ਵਾਰ-ਵਾਰ ਗਲਤੀਆਂ ਦੁਹਰਾ ਰਹੇ ਹਨ।
ਬਲਤੇਜ ਪੰਨੂ ਦੇ ਮੁੱਖ ਸਵਾਲ ਅਤੇ ਦੋਸ਼ :-
ਸਫ਼ਰ ਅਤੇ ਫੰਡਾਂ ਬਾਰੇ ਸਵਾਲ : ਪੰਨੂ ਨੇ ਸਵਾਲ ਕੀਤਾ ਕਿ ਬੀਬੀ ਨੂੰ ਬਹਿਰੀਨ ਤੋਂ ਸ੍ਰੀ ਅਨੰਦਪੁਰ ਸਾਹਿਬ ਕੌਣ ਲੈ ਕੇ ਆਇਆ ਸੀ, ਉਨ੍ਹਾਂ ਨੂੰ ਗੱਡੀ ਕਿਉਂ ਦਿੱਤੀ ਗਈ ਅਤੇ ਧਰਮ ਪ੍ਰਚਾਰ ਦੇ ਖਾਤੇ ਵਿੱਚੋਂ 1 ਲੱਖ ਰੁਪਏ ਬੀਬੀ ਦੇ ਖਾਤੇ ਵਿੱਚ ਕਿਉਂ ਟਰਾਂਸਫਰ ਕੀਤੇ ਗਏ? ਉਨ੍ਹਾਂ ਕਿਹਾ ਕਿ ਇਨ੍ਹਾਂ ਸਵਾਲਾਂ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ।
ਸਿਆਸੀ ਆਗੂਆਂ ਦੀ ਭੂਮਿਕਾ : ਉਨ੍ਹਾਂ ਦਾਅਵਾ ਕੀਤਾ ਕਿ ਵਿਰਸਾ ਸਿੰਘ ਵਲਟੋਹਾ ਅਤੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਇੱਥੇ ਬੁਲਾ ਕੇ ਰਹਿਣ ਦਾ ਪ੍ਰਬੰਧ ਕੀਤਾ ਸੀ।
ਸੀਬੀਆਈ ਜਾਂਚ ਦੀ ਮੰਗ 'ਤੇ ਨਿਸ਼ਾਨਾ : ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਬਲਤੇਜ ਪੰਨੂ ਨੇ ਕਿਹਾ ਕਿ ਇਹ ਮਾਮਲੇ ਨੂੰ ਖੂਹ ਖਾਤੇ ਵਿੱਚ ਪਾਉਣ ਦੀ ਚਾਲ ਹੈ। ਉਨ੍ਹਾਂ ਮਿਸਾਲ ਦਿੱਤੀ ਕਿ ਜਿਵੇਂ 2015 ਦੀ ਬੇਅਦਬੀ ਜਾਂਚ ਨੂੰ ਸੀਬੀਆਈ ਨੂੰ ਸੌਂਪ ਕੇ ਇਸ ਨੂੰ ਹੈਂਡਲ (ਪ੍ਰਭਾਵਿਤ) ਕੀਤਾ ਗਿਆ ਸੀ, ਉਸੇ ਤਰ੍ਹਾਂ ਹੁਣ ਵੀ ਕੀਤਾ ਜਾ ਰਿਹਾ ਹੈ।
ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ : ਪੰਨੂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (SAD) ਦਾ ਭਾਜਪਾ (BJP) ਨਾਲ ਮੁੜ ਸਮਝੌਤਾ ਹੋਣ ਵਾਲਾ ਹੈ।
SGPC ਅਤੇ ਰਿਕਾਰਡ ਦੀ ਮੰਗ : ਉਨ੍ਹਾਂ ਕਿਹਾ ਕਿ ਧਾਮੀ ਸਾਹਿਬ ਸਰਾਵਾਂ ਵਾਲੇ ਰਜਿਸਟਰ ਸੀਬੀਆਈ ਨੂੰ ਦੇਣ ਲਈ ਤਿਆਰ ਹਨ, ਜਦਕਿ ਐਸ.ਜੀ.ਪੀ.ਸੀ. (SGPC) ਨੂੰ ਚਾਹੀਦਾ ਹੈ ਕਿ ਉਹ ਪੁਲਿਸ ਨੂੰ ਸਾਰਾ ਰਿਕਾਰਡ ਦੇਵੇ ਤਾਂ ਜੋ ਪਤਾ ਲੱਗ ਸਕੇ ਕਿ ਬੀਬੀ ਨੇ ਕਿਸ-ਕਿਸ ਆਗੂ ਨਾਲ ਗੱਲ ਕੀਤੀ ਹੈ।
ਬੰਟੀ ਰੋਮਾਣਾ ਦੇ ਦਾਅਵਿਆਂ 'ਤੇ ਤਜ਼ਜ਼ੀਆ : ਬੰਟੀ ਰੋਮਾਣਾ ਵੱਲੋਂ ਸੁਖਬੀਰ ਬਾਦਲ ਵੱਲੋਂ ਕੇਸ ਦਰਜ ਕਰਵਾਉਣ ਦੇ ਦਾਅਵਿਆਂ 'ਤੇ ਸਵਾਲ ਕਰਦਿਆਂ ਪੰਨੂ ਨੇ ਪੁੱਛਿਆ ਕਿ ਫਿਰ ਉਦੋਂ ਹੀ ਮਾਮਲਾ ਸੀਬੀਆਈ ਨੂੰ ਕਿਉਂ ਨਹੀਂ ਭੇਜਿਆ ਗਿਆ ਸੀ?
ਉਨ੍ਹਾਂ ਕਿਹਾ ਕਿ ਬੇਨਿਯਮੀਆ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਚਾਵਲਾ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਅਤੇ ਬਾਹਰ ਕਿਵੇਂ ਨਿਕਲਿਆ ? ਇਸ ਬਾਰੇ ਜਾਂਚ ਜਾਰੀ ਹੈ, ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ। ਉਸ ਤੋਂ ਬਾਅਦ ਹੀ SIT ਬਣਾਈ ਜਾਵੇਗੀ।