ਬਲੌਂਗੀ ਕਤਲਕਾਂਡ: ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਮੁੱਖ ਮੁਲਜ਼ਮ ਅਤੇ ਉਸ ਦਾ ਪਿਤਾ ਚਾਕੂ ਸਮੇਤ ਗ੍ਰਿਫ਼ਤਾਰ
ਮੁਹਾਲੀ ਦੇ ਅਧੀਨ ਆਉਂਦੇ ਖੇਤਰ ਬਲੌਂਗੀ ਵਿੱਚ ਬੀਤੀ 27 ਮਈ ਦੀ ਰਾਤ ਨੂੰ ਇਕ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ਵਿਚ ਬਲੌਂਗੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਮੁੱਖ ਮੁਲਜ਼ਮ ਸਮੇਤ ਉਸਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ।
Publish Date: Tue, 02 Jun 2026 04:15 PM (IST)
Updated Date: Tue, 02 Jun 2026 04:21 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਅਧੀਨ ਆਉਂਦੇ ਖੇਤਰ ਬਲੌਂਗੀ ਵਿੱਚ ਬੀਤੀ 27 ਮਈ ਦੀ ਰਾਤ ਨੂੰ ਇਕ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ਵਿਚ ਬਲੌਂਗੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਮੁੱਖ ਮੁਲਜ਼ਮ ਸਮੇਤ ਉਸਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੀਪਕ ਕੁਮਾਰ ਵਾਸੀ ਆਦਰਸ਼ ਕਲੋਨੀ, ਬਲੌਂਗੀ ਨੇ ਦੱਸਿਆ ਕਿ 27 ਮਈ 2026 ਦੀ ਰਾਤ ਉਹ ਆਪਣੇ ਭਰਾ ਅਭਿਸ਼ੇਕ ਕੁਮਾਰ ਅਤੇ ਦੋਸਤਾਂ ਨਾਲ ਮਿਲ ਕੇ ਮੁਨੀਸ਼ ਕੁਮਾਰ ਦੇ ਘਰ, ਆਦਰਸ਼ ਨਗਰ, ਬਲੌਂਗੀ ਗਿਆ ਸੀ। ਉਹ ਉੱਥੇ ਇਹ ਪੁੱਛਣ ਗਏ ਸਨ ਕਿ ਮੁਨੀਸ਼ ਨੇ ਕੁਝ ਦਿਨ ਪਹਿਲਾਂ ਪ੍ਰਸ਼ਾਂਤ ਦੇ ਪਿਤਾ ਨਾਲ ਗਾਲੀ-ਗਲੋਚ ਕਿਉਂ ਕੀਤਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਬਹਿਸਬਾਜ਼ੀ ਹੋ ਗਈ। ਦੇਖਦੇ ਹੀ ਦੇਖਦੇ ਮੁਨੀਸ਼ ਕੁਮਾਰ ਨੇ ਤੇਜ਼ਧਾਰ ਹਥਿਆਰ ਕੱਢਿਆ ਅਤੇ ਅਭਿਸ਼ੇਕ ਕੁਮਾਰ ਦੀ ਧੌਣ 'ਤੇ ਵਾਰ ਕਰ ਦਿੱਤਾ। ਜਦੋਂ ਪ੍ਰਸ਼ਾਂਤ ਅਤੇ ਜੋਤਿਸ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਨੀਸ਼ ਨੇ ਉਨ੍ਹਾਂ 'ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਹਥਿਆਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ਸੀ।