ਕੁਸ਼ਤੀ ਦੰਗਲ ਵਿਚ ਤਲਬ ਬਾਬਾ ਫਲਾਹੀ ਰਿਹਾ ਜੇਤੂ, ਜਿੱਤਿਆ ਮੈਸੀ ਟਰੈਕਟਰ ਕੁਸ਼ਤੀ ਦੰਗਲ ਵਿਚ ਤਲਬ ਬਾਬਾ ਫਲਾਹੀ ਰਿਹਾ ਜੇਤੂ, ਜਿੱਤਿਆ ਮੈਸੀ ਟਰੈਕਟਰ
Publish Date: Sat, 12 Sep 2026 08:36 PM (IST)
Updated Date: Sun, 13 Sep 2026 04:08 AM (IST)
ਫੋਟੋ ਕੈਪਸ਼ਨ : ਕੁਸ਼ਤੀ ਦੰਗਲ ਵਿਚ ਸ਼ਮੂਲੀਅਤ ਕਰਨ ਮੌਕੇ ਮੇਅਰ ਸਰਬਜੀਤ ਸਿੰਘ ਸਮਾਣਾ ਤੇ ਹੋਰ। 28ਪੀ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪਿੰਡ ਕੰਬੜਾ ਵਿਖੇ ਬਾਬਾ ਗੁੱਗਾ ਜਾਹਿਰ ਪੀਰ ਅਤੇ ਸਵਰਗੀ ਪਹਿਲਵਾਨ ਬਚਨ ਸਿੰਘ ਕੁੰਬੜਾ ਦੀ ਯਾਦ ਵਿਚ ਮਹਾ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿਚ ਪਹਿਲੀ ਝੰਡੀ ਦੀ ਕੁਸ਼ਤੀ ਰਵੀ ਮੁਹੰਮਦ ਅਤੇ ਤਲਬ ਬਾਬਾ ਫਲਾਹੀ ਵਿਚਕਾਰ ਹੋਈ। ਇਸ ਕੁਸ਼ਤੀ ਦੇ ਜੇਤੂ ਪਹਿਲਵਾਨ ਤਲਬ ਬਾਬਾ ਫਲਾਹੀ ਨੂੰ ਇਨਾਮ ਵਜੋਂ ਮੈਸੀ ਟਰੈਕਟਰ ਦਿੱਤਾ ਗਿਆ। ਕੁਸ਼ਤੀ ਦੰਗਲ ਦੇ ਪ੍ਰਬੰਧਕ ਕੌਂਸਲਰ ਅਤੇ ਪਹਿਲਵਾਨ ਰਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਇਸ ਵਾਰ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਦੇ ਵੀ 300 ਤੋਂ ਵੱਧ ਪਹਿਲਵਾਨਾਂ ਨੇ ਮੁਕਾਬਲਿਆਂ ਵਿਚ ਹਿੱਸਾ ਲਿਆ। ਕੁਸ਼ਤੀ ਦੰਗਲ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੁਹਾਲੀ ਕਾਰਪੋਰੇਸ਼ਨ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਭਰ ’ਚ ਖੇਡ ਸਟੇਡੀਅਮ ਦੀ ਉਸਾਰੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ, ਤਾਂ ਕਿ ਨੌਜਵਾਨ ਪੀੜ੍ਹੀ ਨੂੰ ਜਿੱਥੇ ਤੰਦਰੁਸਤ ਰੱਖਿਆ ਜਾ ਸਕੇ, ਉੱਥੇ ਉਹ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰਕੇ ਆਪਣਾ, ਆਪਣੇ ਮਾਤਾ -ਪਿਤਾ ਦਾ, ਪੰਜਾਬ ਦਾ ਨਾਮ ਅੰਤਰਰਾਸ਼ਟਰੀ ਬਰੂਹਾਂ ’ਤੇ ਰੌਸ਼ਨ ਕਰ ਸਕਣ। ਇਸ ਮੌਕੇ ਨਗਰ ਨਿਗਮ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਨਸੀਬ ਸਿੰਘ ਸੰਧੂ- ਕੌਂਸਲਰ, ਰਵਿੰਦਰ ਸਿੰਘ ਬਿੰਦਰਾ, ਗੁਰਜੀਤ ਸਿੰਘ ਕੌਂਸਲਰ, ਤਰਲੋਚਨ ਸਿੰਘ ਮਟੋਰ, ਮਨਦੀਪ ਸਿੰਘ ਮਟੋਰ, ਸੋਨੂ ਮਟੋਰ, ਕੁਲਵਿੰਦਰ ਸਿੰਘ ਮਟੋਰ, ਮਨਪ੍ਰੀਤ ਸਿੰਘ ਬੈਰਮਪੁਰ, ਲਖਮੀਰ ਸਿੰਘ ਰਾਏਪੁਰ ਕਲਾਂ, ਵਿਸ਼ਵਪ੍ਰੀਤ ਸਿੰਘ ਮਟੋਰ, ਬਲਜੀਤ ਸਿੰਘ ਹੈਪੀ, ਪ੍ਰਗਟ ਸਿੰਘ ਰਾਏਪੁਰ ਕਲਾਂ ਹਾਜ਼ਰ ਸਨ।