- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਦੀ ਨੇਤਾ ਗਾਇਤਰੀ ਬਿਸ਼ਨੋਈ ਨੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ’ਤੇ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਆਪਣੀ ਧੀ ਦੀ ਉਮਰ ਦੀ ਕੁੜੀ ਬਾਰੇ ‘ਗੰਦੀ ਗੱਲ’ ਕਹਿਣ ’ਤੇ ਲਤਾੜਿਆ।

ਡਿਜੀਟਲ ਡੈਸਕ, ਚੰਡੀਗੜ੍ਹ : ਪੰਜਾਬ ’ਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਤੋਂ ਪਹਿਲਾਂ ਹੀ ਸੂਬੇ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਹਾਲ ਹੀ ’ਚ ਪੰਜਾਬ ਦੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ’ਤੇ ਕਿਸੇ ਹੋਰ ਔਰਤ ਨਾਲ ਰਹਿਣ ਦੇ ਦੋਸ਼ ਲਗਾਏ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਨੇਤਾ ਗਾਇਤਰੀ ਬਿਸ਼ਨੋਈ ਨੇ ਆਪਣੇ ਐਕਸ ਹੈਂਡਲ ’ਤੇ ਇੱਕ ਵੀਡੀਓ ਜਾਰੀ ਕਰਕੇ ਸੁਖਪਾਲ ਖਹਿਰਾ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ ਹਨ। ਗਾਇਤਰੀ ਨੇ ਸੁਖਪਾਲ ਖਹਿਰਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਗਾਇਤਰੀ ਬਿਸ਼ਨੋਈ ਕੌਣ ਹਨ ਤੇ ਉਨ੍ਹਾਂ ਨੇ ਵੀਡੀਓ ’ਚ ਕੀ ਕਿਹਾ?
ਕੌਣ ਹਨ ਗਾਇਤਰੀ ਬਿਸ਼ਨੋਈ?
ਗਾਇਤਰੀ ਬਿਸ਼ਨੋਈ ਮੂਲ ਰੂਪ ’ਚ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਭਲੀਸਰ ਦੀ ਰਹਿਣ ਵਾਲੀ ਹਨ। ਇਸ ਸਮੇਂ ਉਹ ਆਮ ਆਦਮੀ ਪਾਰਟੀ ਦੀ ਤੇਜ਼-ਤਰਾਰ ਨੇਤਾ ਹਨ। ਦੱਸਿਆ ਜਾਂਦਾ ਹੈ ਕਿ ਮੌਜੂਦਾ ਸਮੇਂ ’ਚ ਉਹ ਪੰਜਾਬ ’ਚ AAP ਦੀ ਸਹਿ-ਇੰਚਾਰਜ (State Observer) ਦੀ ਜ਼ਿੰਮੇਵਾਰੀ ਸੰਭਾਲ ਰਹੀ ਹਨ। ਇਸ ਦੇ ਨਾਲ ਹੀ ਪਾਰਟੀ ਨੇ ਉਨ੍ਹਾਂ ਨੂੰ ਰਾਜਸਥਾਨ ’ਚ ਮਹਿਲਾ ਵਿੰਗ ਦੀ ਜ਼ਿੰਮੇਵਾਰੀ ਵੀ ਸੌਂਪੀ ਹੋਈ ਹੈ। ਗਾਇਤਰੀ ਬਿਸ਼ਨੋਈ ਨੇ ਵੀਡੀਓ ’ਚ ਕਿਹਾ, “ਸੁਖਪਾਲ ਖਹਿਰਾ! ਤੂੰ ਇੰਨਾ ਘਟੀਆ ਆਦਮੀ ਹੈਂ ਨਾ ਕਿ ਤੂੰ ਆਪਣੀਆਂ ਧੀਆਂ ਦੀ ਉਮਰ ਦੀ ਕੁੜੀ ਨੂੰ ਵੀ ਨਹੀਂ ਛੱਡਦਾ। ਕਿਹੋ ਜਿਹਾ ਘਟੀਆ ਇਨਸਾਨ ਹੈਂ ਤੂੰ! ‘ਥੂ’ ਹੈ ਤੇਰੇ ’ਤੇ। ਤੂੰ ਮੇਰੇ ਕਿਰਦਾਰ ’ਤੇ ਲਾਂਛਨ ਲਗਾਇਆ ਹੈ ਨਾ। ਪਹਿਲਾਂ ਤਾਂ ਤੂੰ ਦੇਖ ਮੈਂ ਕਿੱਥੇ ਰਹਿੰਦੀ ਹਾਂ।”
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਸੁਖਪਾਲ ਖਹਿਰਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗੀ ਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਗੱਲ ਵੀ ਕਹੀ।
ਗਾਇਤਰੀ ਬਿਸ਼ਨੋਈ ਨੇ ਸੁਖਪਾਲ ਖਹਿਰਾ ਨੂੰ ਦਿੱਤਾ ਕਰਾਰਾ ਜਵਾਬ
सुखपाल खैरा! तू इतना कमीना आदमी है ना, कि तू अपनी बेटियों की उम्र की लड़की को भी नहीं छोड़ता है। कैसा घटिया इंसान है तू! ‘थू’ है तुझ पर। तूने मेरे करैक्टर पर लांछन उठाया है ना। पहले तो तू देख मैं कहाँ रहती हूँ। और देखता रह। तुझे तो मैं अब जेल भिजवा कर ही दम लूँगी। @SukhpalKhaira @DGPPunjabPolice @rajlali
— Gayatri bishnoi (गायत्री बिश्नोई)🇮🇳 (@GayatriBishnoi_) September 25, 2026
ਗਾਇਤਰੀ ਬਿਸ਼ਨੋਈ ਨੇ ਆਪਣੇ ਵੀਡੀਓ ’ਚ ਕਿਹਾ ਕਿ “ਸੁਖਪਾਲ ਖਹਿਰਾ, ਤੈਨੂੰ ਥੋੜ੍ਹੀ ਵੀ ਸ਼ਰਮ ਨਹੀਂ ਆਈ? ਤੂੰ ਆਪਣੀ ਧੀ ਦੀ ਉਮਰ ਦੀ ਕੁੜੀ ਲਈ ਇੰਨੀਆਂ ਗੰਦੀਆਂ-ਗੰਦੀਆਂ ਗੱਲਾਂ ਕਰ ਰਿਹਾ ਹੈਂ।” ਗਾਇਤਰੀ ਨੇ ਵੀਡੀਓ ’ਚ ਆਪਣੇ ਮਾਤਾ-ਪਿਤਾ ਨੂੰ ਵੀ ਦਿਖਾਇਆ ਤੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਿਲ ਦੇ ਮਰੀਜ਼ ਹਨ। ਇਸ ਕਾਰਨ ਉਹ ਡਾਕਟਰ ਬਲਵੀਰ ਦੀ ਕੋਠੀ ’ਚ ਰਹਿੰਦੀ ਹੈ।
‘ਜੇਲ੍ਹ ਭੇਜ ਕੇ ਹੀ ਦਮ ਲਵਾਂਗੀ’
ਸੁਖਪਾਲ ਖਹਿਰਾ ਦੇ ਦੋਸ਼ਾਂ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਗਾਇਤਰੀ ਬਿਸ਼ਨੋਈ ਨੇ ਕਿਹਾ ਕਿ ਸਿਆਸੀ ਵਿਰੋਧ ਦੇ ਨਾਂ ’ਤੇ ਕਿਸੇ ਔਰਤ ਦੀ ਇੱਜ਼ਤ ਤੇ ਕਿਰਦਾਰ ਨੂੰ ਜਨਤਕ ਤੌਰ ’ਤੇ ਠੇਸ ਪਹੁੰਚਾਉਣਾ ਬੇਹੱਦ ਘਟੀਆ ਹਰਕਤ ਹੈ। ਉਨ੍ਹਾਂ ਕਿਹਾ, “ਮੈਂ ਆਪਣੇ ਮਾਂ-ਬਾਪ ਦੇ ਨਾਲ ਰਹਿੰਦੀ ਹਾਂ ਤੇ ਪੰਜਾਬ ਦੀ ਜਨਤਾ ਲਈ ਕੰਮ ਕਰ ਰਹੀ ਹਾਂ। ਤੈਨੂੰ ਸ਼ਰਮ ਨਹੀਂ ਆਈ ਮੇਰੇ ਬਾਰੇ ਗੰਦੀਆਂ ਗੱਲਾਂ ਬੋਲਣ ’ਚ।” ਗਾਇਤਰੀ ਨੇ ਅੱਗੇ ਕਿਹਾ ਕਿ ਉਹ ਦਿਖਾਏਗੀ ਕਿ ਉਹ ਕਿੱਥੇ ਰਹਿੰਦੀ ਹੈ। ਉਨ੍ਹਾਂ ਇਹ ਵੀ ਕਿਹਾ, “ਤੈਨੂੰ ਮਿਰਚਾਂ ਲੱਗ ਰਹੀਆਂ ਹਨ ਕਿ ਲੋਕ ਕਿਵੇਂ ਇੱਥੇ ਆ ਕੇ ਪੰਜਾਬ ਦੇ ਲੋਕਾਂ ਲਈ ਭਲਾ ਕਰ ਰਹੇ ਹਨ। ਮੈਂ ਤੈਨੂੰ ਕੋਰਟ ’ਚ ਘਸੀਟ ਕੇ ਹੀ ਦਮ ਲਵਾਂਗੀ। ਤੈਨੂੰ ਜੇਲ੍ਹ ’ਚ ਨਾ ਸੜਾਇਆ ਤਾਂ ਕਹਿਣਾ। ਤੂੰ ਬਹੁਤ ਗਲਤ ਜਗ੍ਹਾ ਪੰਗਾ ਲਿਆ ਹੈ।”