ਸਰਕਾਰ-ਏ-ਖ਼ਾਲਸਾ ਫੈੱਡਰੇਸ਼ਨ ਵੱਲੋਂ ਵਿਰਾਸਤੀ ਚੌਂਕੀ ’ਤੇ ਕਰਵਾਇਆ ਜਾਵੇਗਾ ਸਮਾਗਮ
ਸਰਕਾਰ-ਏ-ਖ਼ਾਲਸਾ ਫੈਡਰੇਸ਼ਨ ਵੱਲੋਂ ਵਿਰਾਸਤੀ ਚੌਂਕੀ ’ਤੇ ਕਰਵਾਇਆ ਜਾਵੇਗਾ ਸਮਾਗਮ
Publish Date: Wed, 16 Sep 2026 07:42 PM (IST)
Updated Date: Thu, 17 Sep 2026 04:05 AM (IST)
ਫੋਟੋ ਕੈਪਸ਼ਨ : ਕੁਲਵੰਤ ਸਿੰਘ ਸੈਣੀ। 22ਪੀ ਰੋਹਿਤ ਗੁਪਤਾ, ਪੰਜਾਬੀ ਜਾਗਰਣ ਮਾਜਰੀ : ਸਤਲੁਜ ਦਰਿਆ ਕਿਨਾਰੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਤ ਇਤਿਹਾਸਕ ਪਹਾੜੀ ਆਸਰੋਂ ਵਿਖੇ 13 ਨਵੰਬਰ ਨੂੰ ਸਰਕਾਰ-ਏ-ਖ਼ਾਲਸਾ ਫੈੱਡਰੇਸ਼ਨ ਵੱਲੋਂ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ 1831 ਵਿਚ ਰੋਪੜ ਸਤਲੁਜ ਦਰਿਆ ਕਿਨਾਰੇ ਸੰਧੀ ਹੋਣ ਤੋਂ ਪਹਿਲਾਂ ਇਸ ਉੱਚੀ ਪਹਾੜੀ ਉੱਤੇ ਅੱਠ ਧਾਤਾਂ ਦਾ ਬਣਿਆ ਨਿਸ਼ਾਨ ਲਗਾਕੇ ਸਿੱਖ ਰਾਜ ਦਾ ਬਾਰਡਰ ਐਲਾਨ ਦਿੱਤਾ ਗਿਆ ਸੀ ਅਤੇ ਵੱਡੀਆਂ-ਵੱਡੀਆਂ ਤੋਪਾਂ ਲਾ ਕੇ ਸਿੱਖ ਰਾਜ ਦੀ ਚੌਂਕੀ ਸਥਾਪਤ ਕੀਤੀ ਗਈ ਸੀ। ਫੈੱਡਰੇਸ਼ਨ ਵੱਲੋਂ ਇਸ ਇਤਿਹਾਸਕ ਸਥਾਨ ਦੀ ਸਾਂਭ-ਸੰਭਾਲ ਅਤੇ ਸਿੱਖ ਵਿਰਾਸਤ ਵਜੋਂ ਇਸ ਦੀ ਪਛਾਣ ਨੂੰ ਉਜਾਗਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। 13 ਨਵੰਬਰ ਨੂੰ ਹੋਣ ਵਾਲੇ ਸਮਾਗਮ ਦੌਰਾਨ ਸਵੇਰੇ 10:00 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਥਾ-ਕੀਰਤਨ ਅਤੇ ਢਾਡੀ ਦਰਬਾਰ ਕਰਵਾਇਆ ਜਾਵੇਗਾ। ਇਸ ਸਮੇਂ ਬੁਲਾਰਿਆਂ ਵੱਲੋਂ ਵਿਚਾਰ ਵੀ ਸਾਂਝੇ ਕੀਤੇ ਜਾਣਗੇ ਤੇ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।