ਗਿਆਨ ਜਯੋਤੀ ਇੰਸਟੀਚਿਊਟ ’ਚ ਛਾਇਆ ਊਰਜਾ ਤੇ ਉਤਸ਼ਾਹ ਦਾ ਆਲਮ
ਗਿਆਨ ਜਯੋਤੀ ਇੰਸਟੀਚਿਊਟ ’ਚ ਛਾਇਆ ਊਰਜਾ ਤੇ ਉਤਸ਼ਾਹ ਦਾ ਆਲਮ
Publish Date: Wed, 23 Sep 2026 05:51 PM (IST)
Updated Date: Wed, 23 Sep 2026 05:54 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵਿਖੇ ਵਿਦਿਆਰਥੀਆਂ ਲਈ ਇਕ ਸ਼ਾਨਦਾਰ ਤੇ ਯਾਦਗਾਰੀ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਪੂਰੇ ਕੈਂਪਸ ’ਚ ਧਮਾਕੇਦਾਰ ਅਤੇ ਊਰਜਾਵਾਨ ਮਾਹੌਲ ਪੈਦਾ ਕਰ ਦਿੱਤਾ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਦੇ ਜੋਸ਼ ਅਤੇ ਉਤਸ਼ਾਹ ਨਾਲ ਭਰਪੂਰ ਇਸ ਦਿਨ ਦੀਆਂ ਯਾਦਗਾਰੀ ਝਲਕੀਆਂ ਨੇ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ। ਸੰਗੀਤ, ਨੱਚ-ਗਾਣ ਅਤੇ ਰੰਗਾਰੰਗ ਸਰਗਰਮੀਆਂ ਨੇ ਕੈਂਪਸ ਦੇ ਮਾਹੌਲ ਨੂੰ ਹੋਰ ਖੁਸ਼ਗਵਾਰ ਬਣਾ ਦਿੱਤਾ। ਗਿਆਨ ਜਯੋਤੀ ਇੰਸਟੀਚਿਊਟ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਅਜਿਹੇ ਊਰਜਾਵਾਨ ਅਤੇ ਜੀਵੰਤ ਪ੍ਰੋਗਰਾਮ ਵਿਦਿਆਰਥੀਆਂ ਦੇ ਜੀਵਨ ’ਚ ਨਵਾਂ ਜੋਸ਼ ਭਰਦੇ ਹਨ। ਅਸੀਂ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਅਤੇ ਖੁਸ਼ੀ ਨੂੰ ਵੀ ਪੂਰੀ ਤਰ੍ਹਾਂ ਤਰਜੀਹ ਦਿੰਦੇ ਹਾਂ। ਅਜਿਹੇ ਪਲਾਂ ਨਾ ਸਿਰਫ਼ ਵਿਦਿਆਰਥੀਆਂ ਨੂੰ ਤਣਾਅ ਤੋਂ ਮੁਕਤ ਕਰਦੇ ਹਨ, ਸਗੋਂ ਉਨ੍ਹਾਂ ’ਚ ਆਪਸੀ ਪਿਆਰ, ਟੀਮ ਵਰਕ ਅਤੇ ਅਗਵਾਈ ਦੇ ਗੁਣਾਂ ਨੂੰ ਵੀ ਪੈਦਾ ਕਰਦੇ ਹਨ।ਅੰਤ ਵਿਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਮਿਲ ਕੇ ਇਸ ਦਿਨ ਨੂੰ ਹਮੇਸ਼ਾ ਲਈ ਯਾਦਗਾਰ ਬਣਾ ਦਿੱਤਾ ਅਤੇ ਭਵਿੱਖ ’ਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਉਮੀਦ ਪ੍ਰਗਟਾਈ।