- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਅਮਿਤ ਸ਼ਾਹ ਮੰਗਲਵਾਰ ਨੂੰ ਪੰਜਾਬ ਦੌਰੇ ਦੌਰਾਨ ਨਸ਼ੇ ਖਿਲਾਫ਼ ਲੜ੍ਹਾਈ ਲੜ੍ਹਨ ਵਾਲਿਆਂ ਜਾਂ ਸਵਾਲ ਪੁੱਛਣ ਵਾਲਿਆਂ ਨਾਲ ਗੱਲਬਾਤ ਕਰਨਾ ਸਪੱਸ਼ਟ ਤੌਰ 'ਤੇ ਸੰਕੇਤ ਦਿੰਦਾ ਹੈ ਕਿ 2027 ਲਈ ਨਸ਼ਾ ਇੱਕ ਮੁੱਖ ਚੋਣ ਏਜੰਡਾ ਹੋਵੇਗਾ। ਭਾਜਪਾ ਨੇ ਹਾਲ ’ਚ ਨਸ਼ੇ ਦੇ ਖਿਲਾਫ਼ ਚਾਰ ਵੱਖ ਵੱਖ ਦਿਸ਼ਾਵਾਂ ਤੋ ਮਾਰਚ ਵੀ ਕੱਢੇ ਸਨ ਅਤੇ ਗ੍ਰਹਿ ਮੰਤਰੀ ਨੇ 14 ਮਾਰਚ ਨੂੰ ਮੋਗਾ ਵਿਚ ਆਪਣੀ ਰੈਲੀ ਦੌਰਾਨ 2029 ਤੱਕ ਦੇਸ਼ ਵਿਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਵੀ ਕੀਤਾ ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੰਗਲਵਾਰ ਨੂੰ ਪੰਜਾਬ ਦੌਰੇ ਨੂੰ ਲੈ ਕੇ ਸੂਬੇ ਦੀ ਰਾਜਨੀਤੀ ਭਖ਼ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਿੱਥੇ ਅਮਿਤ ਸ਼ਾਹ ਨੂੰ ਗੈਂਗਸ਼ਟਰਵਾਦ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਫੈਲੇ ਨਸ਼ੇ ਬਾਰੇ ਲੋਕਾਂ ਨੂੰ ਜਵਾਬ ਦੇਣ ਦੀ ਮੰਗ ਕੀਤੀ ਹੈ, ਉੱਥੇ ਪਰਵਿੰਦਰ ਝੋਟਾ ਦੇ ਕਤਲ ਬਾਅਦ ਬਣੀ ਐਕਸ਼ਨ ਕਮੇਟੀ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਦਾ ਵਿਰੋਧ ਕਰਨ ਦੀ ਗੱਲ ਕਹੀ ਹੈ।
ਦੂਜੇ ਪਾਸੇ ਪਰਵਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਨੇ ਗ੍ਰਹਿ ਮੰਤਰੀ ਨਾਲ ਖੁਦ ਜਾਂ ਉਨ੍ਹਾਂ ਦੀ ਨੂੰਹ ਵਲੋਂ ਗੱਲ ਕਰਨ ਦੀ ਹਾਮੀ ਭਰੀ ਹੈ।
ਜਾਣਕਾਰੀ ਅਨੁਸਾਰ ਅਮਿਤ ਸ਼ਾਹ ਮੰਗਲਵਾਰ ਨੂੰ ਪੰਜਾਬ ਦੌਰੇ ਦੌਰਾਨ ਨਸ਼ੇ ਖਿਲਾਫ਼ ਲੜ੍ਹਾਈ ਲੜ੍ਹਨ ਵਾਲਿਆਂ ਜਾਂ ਸਵਾਲ ਪੁੱਛਣ ਵਾਲਿਆਂ ਨਾਲ ਗੱਲਬਾਤ ਕਰਨਾ ਸਪੱਸ਼ਟ ਤੌਰ 'ਤੇ ਸੰਕੇਤ ਦਿੰਦਾ ਹੈ ਕਿ 2027 ਲਈ ਨਸ਼ਾ ਇੱਕ ਮੁੱਖ ਚੋਣ ਏਜੰਡਾ ਹੋਵੇਗਾ। ਭਾਜਪਾ ਨੇ ਹਾਲ ’ਚ ਨਸ਼ੇ ਦੇ ਖਿਲਾਫ਼ ਚਾਰ ਵੱਖ ਵੱਖ ਦਿਸ਼ਾਵਾਂ ਤੋ ਮਾਰਚ ਵੀ ਕੱਢੇ ਸਨ ਅਤੇ ਗ੍ਰਹਿ ਮੰਤਰੀ ਨੇ 14 ਮਾਰਚ ਨੂੰ ਮੋਗਾ ਵਿਚ ਆਪਣੀ ਰੈਲੀ ਦੌਰਾਨ 2029 ਤੱਕ ਦੇਸ਼ ਵਿਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਵੀ ਕੀਤਾ ।
ਹੁਕਮਰਾਨ ਧਿਰ ਆਮ ਆਦਮੀ ਪਾਰਟੀ ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਨੂੰ ਲੈ ਕੇ ਭਾਜਪਾ 'ਤੇ ਲਗਾਤਾਰ ਹਮਲਾ ਕਰ ਰਹੀ ਹੈ। ਧਿਆਨ ਦੇਣ ਯੋਗ ਹੈ ਕਿ ਇੱਕ ਦਹਾਕੇ ਬਾਅਦ, ਨਸ਼ੇ ਇੱਕ ਵਾਰ ਫਿਰ ਇੱਕ ਮੁੱਖ ਚੋਣ ਮੁੱਦੇ ਵਜੋਂ ਉੱਭਰੇ ਹਨ। ਫਰਕ ਸਿਰਫ ਇਹ ਹੈ ਕਿ 2017 ਵਿੱਚ ਆਮ ਆਦਮੀ ਪਾਰਟੀ ਨੇ ਨਸ਼ਿਆਂ ਨੂੰ ਇੱਕ ਵੱਡਾ ਮੁੱਦਾ ਬਣਾਇਆ ਸੀ।
ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸੱਤਾ ਵਿਚ ਸੀ। ਹੁਣ ਆਮ ਆਦਮੀ ਪਾਰਟੀ ਸੱਤਾ ਵਿਚ ਹੈ, ਇਸ ਲਈ ਸਿਆਸੀ ਤੌਰ ’ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਵਲੋ ਨਸ਼ੇ ਦੇ ਮੁੱਦੇ ’ਤੇ ਆਪ ਨੂੰ ਘੇਰਿਆ ਜਾ ਰਿਹਾ ਹੈ। ਇਹ ਵੀ ਪਹਿਲੀ ਵਾਰ ਹੈ ਕਿ ਨਸ਼ੇ ਦੇ ਮੁੱਦੇ ’ਤੇ ਅੱਜ ਆਪ ਦੇ ਵਿਧਾਇਕਾਂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਨੂੰ ਲਾਹਨਤੀ ਪੱਤਰ ਵੀ ਦਿੱਤਾ ਗਿਆ।