ਕਮਾਲ ਦੇ ਅਧਿਆਪਕ ਰਵੀ ਜੈਸਵਾਲ: ਰਾਸ਼ਟਰਪਤੀ ਭਵਨ 'ਚ ਹੋਇਆ ਵਿਸ਼ੇਸ਼ ਸਨਮਾਨ, ਪ੍ਰਧਾਨ ਮੰਤਰੀ ਨੇ ਵੀ ਥਾਪੜੀ ਪਿੱਠ ਅਧਿਆਪਕ ਦਿਵਸ ਯਾਨੀਕਿ 5 ਸਤੰਬਰ 2026 ਚੰਡੀਗੜ੍ਹ ਲਈ ਵੱਡੀ ਉਪਲਬਧੀ ਦਾ ਦਿਨ ਬਣ ਗਿਆ। ਮਲੋਆ ਕਲੋਨੀ ਸਥਿਤ ਗਵਰਨਮੈਂਟ ਮਾਡਲ ਹਾਈ ਸਕੂਲ ਦੇ ਸਾਇੰਸ ਅਧਿਆਪਕ ਰਵੀ ਕੁਮਾਰ ਜੈਸਵਾਲ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਕਰਵਾਏ ਗਏ ਸ਼ਾਨਦਾਰ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਹੱਥੋਂ ਰਾਸ਼ਟਰੀ ਪੁਰਸਕਾਰ ਮਿਲਿਆ। ਅਧਿਆਪਕ ਦਿਵਸ ਦੀ ਪੂਰਵ ਸੰਧਿਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਚੁਣੇ ਗਏ ਅਧਿਆਪਕਾਂ ਨਾਲ ਗੱਲਬਾਤ ਕੀਤੀ ਸੀ। ਇਨ੍ਹਾਂ ਅਧਿਆਪਕਾਂ 'ਚ ਰਵੀ ਜੈਸਵਾਲ ਵੀ ਸ਼ਾਮਲ ਸਨ।
Publish Date: Sat, 05 Sep 2026 03:14 PM (IST)
Updated Date: Sat, 05 Sep 2026 03:15 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਅਧਿਆਪਕ ਦਿਵਸ ਯਾਨੀਕਿ 5 ਸਤੰਬਰ 2026 ਚੰਡੀਗੜ੍ਹ ਲਈ ਵੱਡੀ ਉਪਲਬਧੀ ਦਾ ਦਿਨ ਬਣ ਗਿਆ। ਮਲੋਆ ਕਲੋਨੀ ਸਥਿਤ ਗਵਰਨਮੈਂਟ ਮਾਡਲ ਹਾਈ ਸਕੂਲ ਦੇ ਸਾਇੰਸ ਅਧਿਆਪਕ ਰਵੀ ਕੁਮਾਰ ਜੈਸਵਾਲ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਕਰਵਾਏ ਗਏ ਸ਼ਾਨਦਾਰ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਹੱਥੋਂ ਰਾਸ਼ਟਰੀ ਪੁਰਸਕਾਰ ਮਿਲਿਆ। ਅਧਿਆਪਕ ਦਿਵਸ ਦੀ ਪੂਰਵ ਸੰਧਿਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਚੁਣੇ ਗਏ ਅਧਿਆਪਕਾਂ ਨਾਲ ਗੱਲਬਾਤ ਕੀਤੀ ਸੀ। ਇਨ੍ਹਾਂ ਅਧਿਆਪਕਾਂ 'ਚ ਰਵੀ ਜੈਸਵਾਲ ਵੀ ਸ਼ਾਮਲ ਸਨ।
ਕਬਾੜ ਤੋਂ ਤਿਆਰ ਕੀਤੀ ‘ਸਾਇੰਸ ਸਿਟੀ’ ਰਵੀ ਜੈਸਵਾਲ ਨੂੰ ਇਹ ਸਨਮਾਨ ਇਸ ਲਈ ਮਿਲਿਆ ਕਿਉਂਕਿ ਉਨ੍ਹਾਂ ਨੇ ਸਕੂਲ 'ਚ ਹੀ ਕਬਾੜ ਅਤੇ ਬੇਕਾਰ ਪਏ ਸਮਾਨ ਦੀ ਵਰਤੋਂ ਕਰਕੇ ਸ਼ਾਨਦਾਰ ‘3D ਸੀਵੀ ਰਮਨ ਡੋਮ ਥੀਏਟਰ’ (ਸਾਇੰਸ ਸਿਟੀ) ਅਤੇ ਇੱਕ ਮੌਸਮ ਕੇਂਦਰ ਤਿਆਰ ਕੀਤਾ ਹੈ। ਉਨ੍ਹਾਂ ਨੇ ਇਹ ਪਹਿਲ ਇਸ ਲਈ ਕੀਤੀ ਤਾਂ ਜੋ ਆਰਥਿਕ ਤੰਗੀ ਕਾਰਨ ਜੋ ਗਰੀਬ ਬੱਚੇ ਕਪੂਰਥਲਾ ਸਾਇੰਸ ਸਿਟੀ ਦੀ ਸੈਰ ’ਤੇ ਨਹੀਂ ਜਾ ਸਕਦੇ, ਉਹ ਸਕੂਲ 'ਚ ਹੀ ਪੁਲਾੜ ਯਾਤਰਾ ਅਤੇ ਵਿਗਿਆਨਕ ਪ੍ਰਯੋਗਾਂ ਦਾ ਜੀਵੰਤ ਅਨੁਭਵ ਹਾਸਲ ਕਰ ਸਕਣ।
ਰਵੀ ਜੈਸਵਾਲ ਦੀ ਇਸ ਨਵੀਂ ਸੋਚ ਨੇ ਵਿਦਿਆਰਥੀਆਂ ਲਈ ਵਿਗਿਆਨ ਨੂੰ ਸਿਰਫ਼ ਕਿਤਾਬਾਂ ਤੱਕ ਸੀਮਿਤ ਨਾ ਰੱਖ ਕੇ ਉਸ ਨੂੰ ਪ੍ਰਯੋਗ ਅਤੇ ਅਨੁਭਵ ਰਾਹੀਂ ਸਿੱਖਣ ਦਾ ਮੌਕਾ ਦਿੱਤਾ। ਇਸੇ ਵਿਲੱਖਣ ਯਤਨ ਲਈ ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।