ਅਕਾਲੀ ਦਲ ਦੀ ਸਰਕਾਰ ਨੇ ਖੇਡਾਂ ਦਾ ਕੀਤਾ ਵਿਕਾਸ : ਐੱਨਕੇ ਸ਼ਰਮਾ ਅਕਾਲੀ ਦਲ ਦੀ ਸਰਕਾਰ ਨੇ ਖੇਡਾਂ ਦਾ ਕੀਤਾ ਵਿਕਾਸ : ਐੱਨਕੇ ਸ਼ਰਮਾ
Publish Date: Sat, 12 Sep 2026 07:55 PM (IST)
Updated Date: Sun, 13 Sep 2026 04:05 AM (IST)
ਫੋਟੋ ਕੈਪਸ਼ਨ : ਬਾਡੀ ਬਿਲਡਰ ਰਾਕੇਸ਼ ਕੁਮਾਰ ਨੂੰ ਸਨਮਾਨਿਤ ਕਰਦੇ ਐੱਨਕੇ ਸ਼ਰਮਾ। 21ਪੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਅਜਿਹੀ ਪਹਿਲੀ ਪਾਰਟੀ ਸੀ, ਜਿਸਨੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਤ ਕੀਤਾ, ਕਬੱਡੀ ਤੇ ਫੁੱਟਬਾਲ ਵਰਗੇ ਟੂਰਨਾਮੈਂਟ ਕਰਵਾਏ ਗਏ। ਅਕਾਲੀ ਦਲ ਸਰਕਾਰ ਦੇ ਕਾਰਜਕਾਲ ਦੌਰਾਨ, ਨਾ ਸਿਰਫ਼ ਡੇਰਾਬੱਸੀ ਵਿਚ ਸਗੋਂ ਪੂਰੇ ਪੰਜਾਬ ’ਚ ਖੇਡ ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ। ਐੱਨਕੇ ਸ਼ਰਮਾ ਪਿੰਡ ਕੁੜਾਂਵਾਲਾ ਵਿਚ ਨੈਸ਼ਨਲ ਬਾਡੀ ਬਿਲਡਰ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਰਾਕੇਸ਼ ਕੁਮਾਰ ਰਿੰਕੂ ਨੂੰ ਸਨਮਾਨਿਤ ਕਰਨ ਤੋਂ ਬਾਅਦ ਪਿੰਡ ਵਾਸੀਆਂ ਨਾਲ ਰੂ-ਬ-ਰੂ ਹੋ ਰਹੇ ਸਨ। ਉਨ੍ਹਾਂ ਨੇ ਬਾਡੀ ਬਿਲਡਰ ਰਾਕੇਸ਼ ਕੁਮਾਰ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਵਿਕਸਤ ਕੀਤੇ ਗਏ ਖੇਡ ਸਟੇਡੀਅਮ ਅੱਜ ਬਦਹਾਲੀ ਦਾ ਸ਼ਿਕਾਰ ਹਨ। ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਣ ’ਤੇ ਖੇਡਾਂ ਲਈ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਰਜਿੰਦਰ ਸਿੰਘ, ਕਰਮਪਾਲ ਖੇੜੀ ਗੁੱਜਰਾਂ, ਮੇਜਰ ਸਿੰਘ ਕੁੜਾਂਵਾਲਾ, ਸਾਬਕਾ ਸਰਪੰਚ ਰਾਮਨਾਥ ਕੁੜਾਂਵਾਲਾ, ਸਾਬਕਾ ਸਰਪੰਚ ਰਜਿੰਦਰ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।