ਪ੍ਰਸ਼ਾਸਨ ਤੇ ਕਿਸਾਨ ਆਹਮੋ-ਸਾਹਮਣੇ, ਮੋਹਾਲੀ ਦੇ ਹੋਟਲ 'ਚ ਹੋਵੇਗੀ ਅਹਿਮ ਬੈਠਕ; ਮਸਲੇ ਹੱਲ ਹੋਣ ਦੀ ਉਮੀਦ
ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਪ੍ਰਮੁੱਖ ਆਗੂਆਂ ਦੀ ਅੱਜ 2 ਵਜੇ ਤੋਂ ਬਾਅਦ ਮੁਹਾਲੀ ਦੇ ਫੇਜ਼-11 ਸਥਿਤ ਕੈਂਡੀ ਹੋਟਲ ਵਿਚ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਹੋਵੇਗੀ।
Publish Date: Thu, 03 Sep 2026 01:21 PM (IST)
Updated Date: Thu, 03 Sep 2026 01:22 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਪ੍ਰਮੁੱਖ ਆਗੂਆਂ ਦੀ ਅੱਜ 2 ਵਜੇ ਤੋਂ ਬਾਅਦ ਮੁਹਾਲੀ ਦੇ ਫੇਜ਼-11 ਸਥਿਤ ਕੈਂਡੀ ਹੋਟਲ ਵਿਚ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਹੋਵੇਗੀ।
ਜਥੇਬੰਦੀ ਵੱਲੋਂ ਮੀਡੀਆ ਸੈਲ ਦਾ ਗਠਨ ਕੀਤਾ ਗਿਆ ਹੈ। ਡਕੌਂਦਾ ਗਰੁੱਪ ਦੇ ਸੀਨੀਅਰ ਆਗੂ ਤੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੂੰ ਮੀਡੀਆ ਸੈਲ ਦਾ ਮੁਖੀ ਲਾਇਆ ਗਿਆ ਹੈ ਜਦਕਿ ਹਰਿੰਦਰ ਸਿੰਘ ਚਨਾਰਥਲ ਅਤੇ ਕੁੱਝ ਹੋਰਨਾਂ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਧਰਨੇ ਵਿੱਚ ਪੰਜਾਬ ਦੇ ਪਿੰਡਾਂ ਚੋਂ ਕਿਸਾਨਾਂ ਅਤੇ ਬੀਬੀਆਂ ਦੀ ਆਮਦ ਜਾਰੀ। ਅੱਜ ਤੀਜੇ ਦਿਨ ਵੀ ਕਿਸਾਨ ਕਾਫ਼ਲਿਆਂ ਵਿੱਚ ਪਹੁੰਚ ਰਹੇ ਹਨ।