ਤਿਉਹਾਰਾਂ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਦੀ ਨਿਵੇਕਲੀ ਪਹਿਲ ਤਿਉਹਾਰਾਂ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਦੀ ਨਿਵੇਕਲੀ ਪਹਿਲ ;
Publish Date: Fri, 09 Oct 2026 08:22 PM (IST)
Updated Date: Fri, 09 Oct 2026 08:23 PM (IST)
- ਦੁਕਾਨਦਾਰਾਂ ਤੇ ਮਾਰਕੀਟ ਐਸੋਸੀਏਸ਼ਨ ਨਾਲ ਕੀਤਾ ਵਿਚਾਰ-ਵਟਾਂਦਰਾ ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਮੁਹਾਲੀ ਪੁਲਿਸ ਵੱਲੋਂ ਆਮ ਲੋਕਾਂ ਦੀ ਸੁਰੱਖਿਆ, ਬਾਜ਼ਾਰਾਂ ਵਿਚ ਸੁਚਾਰੂ ਟ੍ਰੈਫਿਕ ਵਿਵਸਥਾ ਅਤੇ ਸ਼ਾਂਤਮਈ ਮਾਹੌਲ ਯਕੀਨੀ ਬਣਾਉਣ ਲਈ ਇਕ ਮਹੱਤਵਪੂਰਨ ਤੇ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਇਹ ਮੁਹਿੰਮ ਡੀਆਈਜੀ ਰੋਪੜ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸਐੱਸਪੀ ਮੁਹਾਲੀ ਵਰੁਣ ਸ਼ਰਮਾ (ਆਈਪੀਐੱਸ) ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ। ਵਪਾਰੀਆਂ ਤੇ ਮਾਰਕੀਟ ਆਗੂਆਂ ਨਾਲ ਸਮੀਖਿਆ ਬੈਠਕ : ਇਸ ਪਹਿਲਕਦਮੀ ਤਹਿਤ ਐੱਸਪੀ ਸਿਟੀ ਮੁਹਾਲੀ ਦਿਲਪ੍ਰੀਤ ਸਿੰਘ ਵੱਲੋਂ ਸ਼ਹਿਰ ਦੇ ਦੁਕਾਨਦਾਰਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਦੇ ਆਗੂਆਂ ਨਾਲ ਇਕ ਵਿਸ਼ੇਸ਼ ਬੈਠਕ ਕੀਤੀ ਗਈ। ਬੈਠਕ ਦੌਰਾਨ ਵਪਾਰੀਆਂ ਦੀਆਂ ਰੋਜ਼ਾਨਾ ਅਤੇ ਤਿਉਹਾਰਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਕੋਲੋਂ ਬਿਹਤਰ ਇੰਤਜ਼ਾਮਾਂ ਲਈ ਅਹਿਮ ਸੁਝਾਅ ਪ੍ਰਾਪਤ ਕੀਤੇ ਗਏ। ਬੈਠਕ ਵਿਚ ਚਰਚਾ ਦੇ ਮੁੱਖ ਬਿੰਦੂ : ਸਮੱਸਿਆਵਾਂ ਦਾ ਨਿਪਟਾਰਾ : ਐੱਸਪੀ ਸਿਟੀ ਨੇ ਦੁਕਾਨਦਾਰਾਂ ਦੇ ਸੁਝਾਅ ਲਏ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ। ਸੁਰੱਖਿਆ ਤੇ ਪਾਰਕਿੰਗ ਪ੍ਰਬੰਧ : ਬਾਜ਼ਾਰਾਂ ਚ ਭੀੜ-ਭਾੜ ਨਿਯੰਤਰਿਤ ਕਰਨ, ਸੁਚਾਰੂ ਟ੍ਰੈਫਿਕ ਅਤੇ ਪਾਰਕਿੰਗ ਵਿਵਸਥਾ ਤੇ ਵਿਸਥਾਰ ਨਾਲ ਚਰਚਾ ਹੋਈ। ਪੁਲਿਸ ਵੱਲੋਂ ਭਰੋਸਾ : ਵਪਾਰੀਆਂ ਅਤੇ ਆਮ ਗਾਹਕਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਪੁਖ਼ਤਾ ਇੰਤਜ਼ਾਮ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਮੌਕੇ ’ਤੇ ਹੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ : ਐੱਸਪੀ ਸਿਟੀ ਮੁਹਾਲੀ ਨੇ ਦੁਕਾਨਦਾਰਾਂ ਨੂੰ ਪੂਰਨ ਭਰੋਸਾ ਦਿਵਾਇਆ ਕਿ ਤਿਉਹਾਰਾਂ ਦੌਰਾਨ ਆਮ ਲੋਕਾਂ ਅਤੇ ਵਪਾਰੀਆਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਨਾਲ ਹੀ ਦੁਕਾਨਦਾਰਾਂ ਵੱਲੋਂ ਸਾਹਮਣੇ ਲਿਆਂਦੀਆਂ ਗਈਆਂ ਜਾਇਜ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਸੁਰੱਖਿਅਤ ਮਾਹੌਲ ਲਈ ਵਪਾਰੀਆਂ ਨਾਲ ਤਾਲਮੇਲ : ਮੁਹਾਲੀ ਪੁਲਿਸ ਅਨੁਸਾਰ ਲੋਕਾਂ ਅਤੇ ਵਪਾਰੀ ਵਰਗ ਨਾਲ ਬਿਹਤਰ ਤਾਲਮੇਲ ਕਾਇਮ ਕਰਕੇ ਤਿਉਹਾਰਾਂ ਦੇ ਦਿਨਾਂ ਵਿਚ ਸ਼ਹਿਰ ਅੰਦਰ ਇਕ ਸੁਰੱਖਿਅਤ, ਸੁਖਾਵਾਂ ਅਤੇ ਖੁਸ਼ਗੁਆਰ ਮਾਹੌਲ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।