ਸੰਸਦ ਮੈਂਬਰਾਂ ਦੀ ਟੀਮ ਵੱਲੋਂ ਵੇਰਕਾ ਮਿਲਕ ਪਲਾਂਟ ਮੁਹਾਲੀ ਦਾ ਦੌਰਾ
ਸੰਸਦ ਮੈਂਬਰਾਂ ਦੀ ਟੀਮ ਵੱਲੋਂ ਵੇਰਕਾ ਮਿਲਕ ਪਲਾਂਟ ਮੁਹਾਲੀ ਦਾ ਦੌਰਾ
Publish Date: Mon, 01 Jun 2026 09:55 PM (IST)
Updated Date: Mon, 01 Jun 2026 09:57 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਸੰਸਦ ਦੀ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਸਬੰਧੀ ਸਥਾਈ ਕਮੇਟੀ ਇਕ ਹਫ਼ਤੇ ਦੇ ਅਧਿਐਨ ਦੌਰੇ ’ਤੇ ਹੈ ਤਾਂ ਜੋ ਖੇਤੀਬਾੜੀ ਖੇਤਰ ਦੀਆਂ ਜ਼ਮੀਨੀ ਹਕੀਕਤਾਂ ਦਾ ਅਧਿਐਨ ਕਰਕੇ ਨੀਤੀਗਤ ਕਮੀਆਂ ਦੀ ਪਛਾਣ ਕੀਤੀ ਜਾ ਸਕੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰਨਾਂ ਸੰਸਦੀ ਮੈਂਬਰਾਂ ਅਤੇ ਅਧਿਕਾਰੀਆਂ ਨੇ ਸੋਮਵਾਰ ਨੂੰ ਸ਼ਾਮ ਨੂੰ ਵੇਰਕਾ ਮਿਲਕ ਪਲਾਟ ਮੁਹਾਲੀ ਦਾ ਦੌਰਾ ਕਰਕੇ ਫੂਡ ਪ੍ਰੋਸੈਸਿੰਗ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਮਿਲਕਫੈੱਡ ਪੰਜਾਬ ਨੂੰ ਵੇਰਕਾ ਮਿਲਕ ਪਲਾਂਟ ਮੁਹਾਲੀ ਵਿਖੇ ਸੰਸਦ ਮੈਂਬਰਾਂ, ਲੋਕ ਸਭਾ ਸਕੱਤਰੇਤ ਦੇ ਸੀਨੀਅਰ ਅਧਿਕਾਰੀਆਂ, ਭਾਰਤ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਹਾਲਾਂਕਿ ਬੀਤੇ ਕੱਲ੍ਹ ਤੋਂ ਵੇਰਕਾ ਮਿਲਕ ਪਲਾਂਟ ਵੱਲੋਂ ਇਸ ਮਹੱਤਵਪੂਰਨ ਦੌਰੇ ਬਾਰੇ ਮੀਡੀਆ ਕਵਰੇਜ ਲਈ ਸਟਾਫ਼ ਵੱਲੋਂ ਲਿਖਤੀ ਰੂਪ ਵਿਚ ਸੁਨੇਹੇ ਲਾਏ ਗਏ ਅਤੇ ਅੱਜ ਸਵੇਰੇ ਫੋਨ ਕਰਕੇ ਆਉਣ ਲਈ ਸੱਦਾ ਦਿੱਤਾ ਗਿਆ ਪ੍ਰੰਤੂ ਸੰਸਦੀ ਟੀਮ ਦੇ ਚਲੇ ਜਾਣ ਮਗਰੋਂ ਕੋਈ ਵੀ ਅਧਿਕਾਰੀ ਗੱਲ ਕਰਨ ਨੂੰ ਤਿਆਰ ਨਹੀਂ ਸੀ। ਇਹੀ ਨਹੀਂ ਅਧਿਕਾਰੀਆਂ ਨੇ ਪ੍ਰੈੱਸ ਨੋਟ ਜਾਰੀ ਕਰਨ ਤੋਂ ਵੀ ਸਾਫ਼ ਮਨ੍ਹਾ ਕਰ ਦਿੱਤਾ। ਜਾਣਕਾਰੀ ਅਨੁਸਾਰ ਸੰਸਦੀ ਕਮੇਟੀ ਨੂੰ ਡੇਅਰੀ ਖੇਤਰ ਨੂੰ ਮਜ਼ਬੂਤ ਕਰਨ ਸਹਿਕਾਰੀ ਸੰਸਥਾਵਾਂ ਰਾਹੀ 3.75 ਲੱਖ ਤੋਂ ਵੱਧ ਦੁੱਧ ਉਤਪਾਦਕਾਂ ਨੂੰ ਸਸਕਤ ਬਣਾਉਣਾ ਅਤੇ ਫਰੋਸੇਯੋਗ ਵੇਰਕਾ ਬ੍ਰਾਂਡ ਹੇਠ ਉੱਚ ਗੁਣਵੱਤਾ ਵਾਲੇ ਦੁੱਧ ਉਤਪਾਦ ਉਪਲਬਧ ਕਰਵਾਉਣ ਵਿਚ ਮਿਲਕਫੈਡ ਪੰਜਾਬ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ। ਕਮੇਟੀ ਨੇ ਵੀ ਪੰਜਾਬ ਵਿਚ ਵਧ ਰਹੇ ਦੁੱਧ ਉਤਪਾਦਨ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ। ਅਧਿਕਾਰੀਆਂ ਨੇ ਕਮੇਟੀ ਨੂੰ ਭਾਰਤ ਦੇ ਦੁੱਧ ਦੇ ਕਟੋਰੇ ਵਜੋਂ ਪੰਜਾਬ ਦੇ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸੰਸਦੀ ਕਮੇਟੀ ਨੇ ਵੇਰਕਾ ਮਿਲਕ ਪਲਾਂਟ ਵਿਖੇ ਸਥਾਪਿਤ ਆਧੁਨਿਕ ਦੁੱਧ ਪ੍ਰੋਸੈਸਿੰਗ, ਗੁਣਵੰਤਾ ਨਿਯੰਤਰਣ ਪੈਕੇਜਿੰਗ ਅਤੇ ਕੋਲਡ ਚੇਨ ਢਾਂਚੇ ਦਾ ਵੀ ਜਾਇਜ਼ਾ ਲਿਆ। ਮਿਲਕਰੈਡ ਪੰਜਾਬ ਦੇ ਕਾਰਜਾਂ ਦੁੱਧ ਖਰੀਦ ਨੈੱਟਵਰਕ, ਪ੍ਰੋਸੈਸਿੰਗ ਸਮਰਥਾਵਾਂ, ਵੈਲਿਊ ਐਡਡ ਉਤਪਾਦਾਂ ਅਤੇ ਡੇਅਰੀ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪੋਸ਼ਣ ਸੁਰੱਖਿਆ ਯਕੀਨੀ ਬਣਾਉਣ ਲਈ ਚੱਲ ਰਹੀਆਂ ਪਹਿਲਕਦਮੀਆਂ ਬਾਰੇ ਜਾਣੂ ਕਰਵਾਇਆ ਗਿਆ। ਕਮੇਟੀ ਨੇ ਡੇਅਰੀ ਖੇਤਰ ਵਿਚ ਮੌਕਿਆ ਅਤੇ ਚੁਣੌਤੀਆਂ, ਖੇਤਰੀ ਪ੍ਰੋਸੈਸਿੰਗ ਸਮਰਥਾਵਾਂ, ਕੋਲਡ ਚੇਨ ਜਾਂਦੇ, ਵੈਲਿਊ ਐਡੀਸਨ ਅਤੇ ਭਵਿੱਖੀ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਡੇਅਰੀ ਸਹਿਕਾਰੀ ਅੰਦੋਲਨ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਦੀ ਰੋਜ਼ੀ-ਰੋਟੀ ਨੂੰ ਸਹਾਰਾ ਦੇਣ ਵਿਚ ਮਿਲਕਫੈੱਡ ਦੀ ਭੂਮਿਕਾ ਦੀ ਸਰਾਹਨਾ ਕੀਤੀ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਵੇਰਕਾ ਆਪਣੀਆਂ ਪ੍ਰੋਸੈਸਿੰਗ ਸਮਰਥਾਵਾਂ ਦਾ ਵਿਸਥਾਰ, ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਅਤੇ ਉਤਪਾਦ ਪੋਰਟਫੋਲਿਓ ਵਿਚ ਵਿਭਿੰਨਤਾ ਲਿਆਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ, ਜੋ ਮਿਲਕਫੈਡ ਵਿਜਨ-2026 ਦੁੱਧ ਉਤਪਾਦਨ ਅਤੇ ਪ੍ਰੋਸੈਸਿੰਗ ਨੂੰ ਦੁੱਗਣਾ ਕਰਨ ਦੇ ਉਦੇਸ਼ਾਂ ਅਨੁਸਾਰ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੁੱਧ ਉਤਪਾਦਕਾਂ ਨੂੰ ਲਾਭਕਾਰੀ ਮੁੱਲ ਯਕੀਨੀ ਬਣਾਉਣ ਦੇ ਨਾਲ-ਨਾਲ ਖਪਤਕਾਰਾਂ ਨੂੰ ਸੁਰੱਖਿਅਤ, ਪੌਸ਼ਟਿਕ ਅਤੇ ਉੱਚ ਗੁਣਵੱਤਾ ਵਾਲੇ ਦੁੱਧ ਉਤਪਾਦ ਉਪਲਬਧ ਕਰਵਾਉਣ ਲਈ ਵਚਨਬੱਧ ਹੈ।