ਸਤਲੁਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਲਹਿਰਾਇਆ ਜਿੱਤ ਦਾ ਝੰਡਾ ਸਤਲੁਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਲਹਿਰਾਇਆ ਜਿੱਤ ਦਾ ਝੰਡਾ ; ਵੱਖ-ਵੱਖ ਚੈਂਪੀਅਨਸ਼ਿਪਾਂ 'ਚ ਜਿੱਤੇ ਸੋਨੇ ਅਤੇ ਸਿਲਵਰ ਦੇ ਤਗ਼ਮੇ
Publish Date: Mon, 20 Jul 2026 08:13 PM (IST)
Updated Date: Tue, 21 Jul 2026 04:07 AM (IST)
ਵੱਖ-ਵੱਖ ਚੈਂਪੀਅਨਸ਼ਿਪਾਂ ਚ ਜਿੱਤੇ ਸੋਨੇ ਅਤੇ ਸਿਲਵਰ ਦੇ ਤਗ਼ਮੇ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਪੰਚਕੂਲਾ : ਸਤਲੁਜ ਪਬਲਿਕ ਸਕੂਲ, ਸੈਕਟਰ-4, ਪੰਚਕੂਲਾ ਦੀ ਅੱਠਵੀਂ ਜਮਾਤ (ਓਰਕਿਡ) ਦੀ ਹੋਣਹਾਰ ਵਿਦਿਆਰਥਣ ਓਜਸਵਿਨੀ ਮਹਾਜਨ ਨੇ ਗੋਲਫ਼ ਦੇ ਖੇਤਰ ਵਿਚ ਆਪਣੀ ਸ਼ਾਨਦਾਰ ਖੇਡ ਅਤੇ ਅਨੁਸ਼ਾਸਨ ਦੇ ਦਮ ਤੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਓਜਸਵਿਨੀ ਨੇ ਹਾਲ ਹੀ ਵਿਚ ਹੋਈਆਂ ਵੱਖ-ਵੱਖ ਵੱਕਾਰੀ ਗੋਲਫ਼ ਚੈਂਪੀਅਨਸ਼ਿਪਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਅਤੇ ਦੂਜੇ ਸਥਾਨ ਹਾਸਲ ਕੀਤੇ ਹਨ। ਬਾਕਸ ਓਜਸਵਿਨੀ ਦੀਆਂ ਮੁੱਖ ਪ੍ਰਾਪਤੀਆਂ : ਪਹਿਲਾ ਸਥਾਨ (ਸੋਨ ਤਗ਼ਮਾ) : ਟ੍ਰੀ ਬਾਕਸ ਜੂਨੀਅਰ ਗੋਲਫ਼ ਸੀਰੀਜ਼ 2026, ਚੰਡੀਗੜ੍ਹ ਗੋਲਫ਼ ਕਲੱਬ (12 ਜੂਨ 2026) ਪਹਿਲਾ ਸਥਾਨ (ਸੋਨ ਤਗ਼ਮਾ) : ਇੰਡੀਅਨ ਗੋਲਫ਼ ਯੂਨੀਅਨ (ਆਈਜੀਯੂ) ਨੌਰਥ ਜ਼ੋਨ ਜੂਨੀਅਰ ਅਤੇ ਸਬ-ਜੂਨੀਅਰ ਚੈਂਪੀਅਨਸ਼ਿਪ 2026, ਕੇਪਟਾ, ਅੰਬਾਲਾ (3–5 ਜੁਲਾਈ 2026) ਦੂਜਾ ਸਥਾਨ (ਸਿਲਵਰ ਤਗ਼ਮਾ) : ਇੰਡੀਅਨ ਗੋਲਫ਼ ਯੂਨੀਅਨ (ਆਈਜੀਯੂ) ਨੌਰਥ ਜ਼ੋਨ ਜੂਨੀਅਰ ਅਤੇ ਸਬ-ਜੂਨੀਅਰ ਚੈਂਪੀਅਨਸ਼ਿਪ 2026, ਫੌਰੈਸਟ ਹਿੱਲ ਰਿਜ਼ੌਰਟ, ਮੁਹਾਲੀ (2–3 ਮਈ 2026) ਓਜਸਵਿਨੀ ਦੀ ਇਹ ਸ਼ਾਨਦਾਰ ਸਫ਼ਲਤਾ ਉਸ ਦੀ ਸਖ਼ਤ ਮਿਹਨਤ, ਲਗਨ ਅਤੇ ਜਜ਼ਬੇ ਨੂੰ ਦਰਸਾਉਂਦੀ ਹੈ। ਸਕੂਲ ਪ੍ਰਬੰਧਕਾਂ ਅਨੁਸਾਰ ਸਤਲੁਜ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਲੀਡਰਸ਼ਿਪ ਦੇ ਖੇਤਰ ਵਿਚ ਵੀ ਅੱਗੇ ਵੱਧਣ ਲਈ ਹਮੇਸ਼ਾ ਉਤਸ਼ਾਹਤ ਕੀਤਾ ਜਾਂਦਾ ਹੈ। ਬਾਕਸ ਮੈਨੇਜਿੰਗ ਡਾਇਰੈਕਟਰ ਦਾ ਸੰਦੇਸ਼ : ਇਸ ਮੌਕੇ ਸਤਲੁਜ ਗਰੁੱਪ ਆਫ਼ ਸਕੂਲਜ਼ ਦੇ ਮੈਨੇਜਿੰਗ ਡਾਇਰੈਕਟਰ ਰੀਕ੍ਰਿਤ ਸਰਾਏ ਨੇ ਓਜਸਵਿਨੀ ਨੂੰ ਵਧਾਈ ਦਿੰਦਿਆਂ ਕਿਹਾ ਸਤਲੁਜ ਸਕੂਲ ਦਾ ਹਮੇਸ਼ਾ ਤੋਂ ਹੀ ਇਹ ਉਦੇਸ਼ ਰਿਹਾ ਹੈ ਕਿ ਅਸੀਂ ਅਜਿਹੇ ਵਿਦਿਆਰਥੀਆਂ ਨੂੰ ਤਿਆਰ ਕਰੀਏ ਜੋ ਨਿਡਰਤਾ ਨਾਲ ਵੱਡੇ ਸੁਪਨੇ ਵੇਖਣ, ਇਮਾਨਦਾਰੀ ਨਾਲ ਮੁਕਾਬਲਾ ਕਰਨ ਅਤੇ ਹਰ ਖੇਤਰ ਵਿਚ ਮੱਲਾਂ ਮਾਰਨ। ਓਜਸਵਿਨੀ ਦੀ ਇਹ ਸ਼ਾਨਦਾਰ ਪ੍ਰਾਪਤੀ ਉਸ ਦੀ ਮਿਹਨਤ ਅਤੇ ਸਾਡੇ ਵੱਲੋਂ ਦਿੱਤੇ ਜਾਂਦੇ ਮਿਆਰੀ ਸੰਸਕਾਰਾਂ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਅਸੀਂ ਉਸ ਨੂੰ ਇਸ ਵੱਡੀ ਸਫ਼ਲਤਾ ਤੇ ਮੁਬਾਰਕਬਾਦ ਦਿੰਦੇ ਹਾਂ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕਰਦੇ ਹਾਂ। ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਸਟਾਫ਼ ਨੇ ਓਜਸਵਿਨੀ, ਉਸ ਦੇ ਮਾਪਿਆਂ ਅਤੇ ਕੋਚਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ ਅਤੇ ਉਮੀਦ ਜਤਾਈ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰੇਗੀ।