ਮਾਹਰ ਡਾਕਟਰ ਨੇ ਢਿੱਡ ਦੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਦਿੱਤੀ ਜਾਣਕਾਰੀ ਮਾਹਰ ਡਾਕਟਰ ਨੇ ਪੇਟ ਦੀਆਂ ਬਿਮਾਰੀਆਂ ਤੋਂ ਬਚਾਅ ਦੀ ਦਿੱਤੀ ਜਾਣਕਾਰੀ
Publish Date: Sat, 19 Sep 2026 07:06 PM (IST)
Updated Date: Sun, 20 Sep 2026 04:06 AM (IST)
ਫੋਟੋ ਕੈਪਸ਼ਨ : ਡਾ. ਦਿਨੇਸ਼ ਵਾਲੀਆ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਸੀਨੀਅਰ ਸਿਟੀਜ਼ਨ ਫੋਰਮ ਦੇ ਨੁਮਾਇੰਦੇ। 27ਪੀ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਬਜ਼ੁਰਗ ਮੈਂਬਰਾਂ ਦੀ ਸਿਹਤ ਸੰਭਾਲ ਅਤੇ ਜਾਗਰੂਕਤਾ ਨੂੰ ਮੁੱਖ ਰੱਖਦਿਆਂ ਜ਼ੀਰਕਪੁਰ ਦੀ ਸੀਨੀਅਰ ਸਿਟੀਜ਼ਨ ਫੋਰਮ ਸੰਸਥਾ ਵੱਲੋਂ ਵੱਖ-ਵੱਖ ਹਸਪਤਾਲਾਂ ਦੇ ਮਾਹਰ ਡਾਕਟਰਾਂ ਨੂੰ ਸਨਮਾਨਿਤ ਕਰਨ ਦੀ ਲੜੀ ਨੂੰ ਅੱਗੇ ਵਧਾਇਆ ਗਿਆ। ਇਸੇ ਲੜੀ ਤਹਿਤ ਇਸ ਵਾਰ ਜੇਪੀ ਹਸਪਤਾਲ ਤੋਂ ਢਿੱਡ ਤੇ ਲਿਵਰ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਤੇ ਮੰਨੇ-ਪ੍ਰਮੰਨੇ ਮਾਹਰ ਡਾਕਟਰ ਦਿਨੇਸ਼ ਵਾਲੀਆ ਨੇ ਸੈਂਟਰ ਵਿਖੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਾਣਕਾਰੀ ਦਿੰਦਿਆਂ ਸੀਨੀਅਰ ਸਿਟੀਜ਼ਨ ਫੋਰਮ ਦੇ ਪ੍ਰਧਾਨ ਗੁਰਦੀਪ ਸਿੰਘ ਭੋਗਲ ਦੇ ਦੱਸਿਆ ਕਿ ਸੈਸ਼ਨ ਦੌਰਾਨ ਡਾ. ਵਾਲੀਆ ਨੇ ਬਹੁਤ ਹੀ ਸਰਲ ਤੇ ਆਮ ਬੋਲਚਾਲ ਦੀ ਭਾਸ਼ਾ ਵਿਚ ਪੇਟ ਦੀਆਂ ਵੱਖ-ਵੱਖ ਸਮੱਸਿਆਵਾਂ, ਉਨ੍ਹਾਂ ਦੇ ਲੱਛਣਾਂ, ਸਹੀ ਇਲਾਜ ਅਤੇ ਖਾਣ-ਪੀਣ ਦੇ ਪਰਹੇਜ਼ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕੁਝ ਮੈਂਬਰਾਂ ਨੂੰ ਲੋੜੀਂਦੀਆਂ ਦਵਾਈਆਂ ਦੀ ਸਲਾਹ ਦਿੱਤੀ। ਡਾਕਟਰ ਦੀ ਸੁਚੱਜੀ ਜਾਣਕਾਰੀ ਅਤੇ ਸਲਾਹ ਤੋਂ ਸਾਰੇ ਮੈਂਬਰ ਬਹੁਤ ਸੰਤੁਸ਼ਟ ਨਜ਼ਰ ਆਏ। ਕੈਂਪ ਦੇ ਅੰਤ ਵਿਚ ਸੀਨੀਅਰ ਸਿਟੀਜ਼ਨ ਫੋਰਮ ਦੇ ਪ੍ਰਧਾਨ ਅਤੇ ਚੇਅਰਮੈਨ ਨੇ ਡਾ. ਦਿਨੇਸ਼ ਵਾਲੀਆ ਦਾ ਬਜ਼ੁਰਗਾਂ ਨੂੰ ਆਪਣਾ ਕੀਮਤੀ ਸਮਾਂ ਦੇਣ ਅਤੇ ਮਾਰਗਦਰਸ਼ਨ ਲਈ ਤਹਿ ਦਿਲੋਂ ਧੰਨਵਾਦ ਕੀਤਾ।