ਰਾਧਾ ਅਸ਼ਟਮੀ ’ਤੇ ਸ਼ਿਵਾਲਿਕ ਸਿਟੀ ਵਿਚ ਗੂੰਜੀ ਪ੍ਰਭਾਤ ਫੇਰੀ ਰਾਧਾ ਅਸ਼ਟਮੀ ’ਤੇ ਸ਼ਿਵਾਲਿਕ ਸਿਟੀ ਵਿਚ ਗੂੰਜੀ ਪ੍ਰਭਾਤ ਫੇਰੀ,
Publish Date: Sun, 20 Sep 2026 07:40 PM (IST)
Updated Date: Mon, 21 Sep 2026 04:09 AM (IST)
ਸ਼ਰਧਾਲੂਆਂ ਨੇ ਭਗਤੀ ਭਾਵਨਾ ਨਾਲ ਕੀਤਾ ਸਵਾਗਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਰਾਧਾ ਅਸ਼ਟਮੀ ਦੇ ਸਬੰਧ ਵਿਚ ਸ਼੍ਰੀ ਸ਼੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਕਮੇਟੀ, ਲਾਂਡਰਾਂ ਰੋਡ ਖਰੜ ਵੱਲੋਂ ਪੰਜਵੇਂ ਦਿਨ ਸਵੇਰੇ 5 ਵਜੇ ਪ੍ਰਭਾਤ ਫੇਰੀ ਕੱਢੀ ਗਈ। ਪ੍ਰਭਾਤ ਫੇਰੀ ਦੇ ਸ਼ਿਵਾਲਿਕ ਸਿਟੀ ਪਹੁੰਚਣ ’ਤੇ ਸ਼ਰਧਾਲੂਆਂ ਨੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਇਸ ਦਾ ਸਵਾਗਤ ਕੀਤਾ। ਇਸ ਮੌਕੇ ਰਾਜੇਸ਼ ਗੁਪਤਾ, ਸੀਮਾ ਗੁਪਤਾ, ਰਾਕੇਸ਼ ਗੁਪਤਾ, ਰੇਖਾ ਗੁਪਤਾ, ਵਰਿੰਦਰ ਗੁਪਤਾ, ਮੀਨਾਕਸ਼ੀ ਗੁਪਤਾ, ਬ੍ਰਿਜ ਮੋਹਨ, ਮਨੀ ਜੈਨ (ਭਗਵਤੀ ਟਰੇਡਰਜ਼), ਰਾਕੇਸ਼ ਬੰਟੀ ਅਤੇ ਸਤਿਅਮ ਮੈਡੀਕਲ ਸਟੋਰ ਦੇ ਸੱਤੀ ਸਮੇਤ ਕਈ ਸ਼ਰਧਾਲੂਆਂ ਨੇ ਆਪਣੇ ਘਰਾਂ ਵਿਚ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਇਸ ਦੌਰਾਨ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਦਿਆਂ ਧਾਰਮਿਕ ਉਤਸ਼ਾਹ ਦਾ ਪ੍ਰਗਟਾਵਾ ਕੀਤਾ। ਪ੍ਰਭਾਤ ਫੇਰੀ ਦੌਰਾਨ ਕੀਰਤਨ ਮੰਡਲੀ ਨੇ ਭਜਨ-ਕੀਰਤਨ ਪੇਸ਼ ਕਰਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਮੰਡਲੀ ਵਿਚ ਮੀਨਾਕਸ਼ੀ ਤਾਂਗੜੀ, ਸੁਨੀਤਾ ਰਾਣਾ, ਊਸ਼ਾ ਧੀਮਾਨ, ਰਜਨੀ ਬੱਟੂ, ਸੀਮਾ, ਲਤਾ, ਪ੍ਰਵੇਸ਼ ਸ਼ਰਮਾ, ਆਸ਼ੂ ਅਤੇ ਗੋਲਡੀ ਸ਼ਾਮਲ ਰਹੇ। ਇਸ ਦੌਰਾਨ ਰਾਧਾ-ਕ੍ਰਿਸ਼ਨ ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਗੂੰਜ ਉੱਠਿਆ। ਇਸ ਮੌਕੇ ਬਾਂਕੇ ਬਿਹਾਰੀ ਮੰਦਰ ਵਿਚ ਸ਼ਾਮ 6:30 ਵਜੇ ਜੁਗਲਜੋੜੀ ਸਰਕਾਰ ਦਾ ਵਿਧੀਵਤ ਅਭਿਸ਼ੇਕ ਕੀਤਾ ਗਿਆ। ਇਸ ਉਪਰੰਤ ਕੀਰਤਨ ਮੰਡਲੀ ਵੱਲੋਂ ਭਜਨਾਂ ਦਾ ਗੁਣਗਾਨ ਕੀਤਾ ਗਿਆ। ਸ਼ਰਧਾਲੂਆਂ ਨੇ ਭਜਨਾਂ ਦਾ ਆਨੰਦ ਮਾਣਦਿਆਂ ਨੱਚ-ਗਾ ਕੇ ਭਗਤੀ ਕੀਤੀ। ਰਾਤ 8 ਵਜੇ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕੀਤਾ। ਇਸ ਮੌਕੇ ਸੇਵਾ ਕਮੇਟੀ ਦੇ ਮੈਂਬਰ ਭੁਪਿੰਦਰ ਸ਼ਰਮਾ, ਡਾ. ਮਹਿੰਦਰ ਸਿੰਘ, ਮੈਨੇਜਰ ਮੋਹਿੰਦਰ ਕੁਮਾਰ ਬਜਾਜ, ਅਮਿਤ ਸੇਠੀ, ਰਾਕੇਸ਼ ਭੱਲਾ, ਕਰਨ, ਗੌਰਵ ਚੰਦਨ ਪੰਡਿਤ, ਰਜਨੀਸ਼ ਅਤੇ ਅਰੁਣ ਉੱਪਲ ਸਮੇਤ ਹੋਰ ਮੈਂਬਰ ਹਾਜ਼ਰ ਰਹੇ। ਕਮੇਟੀ ਮੈਂਬਰਾਂ ਨੇ ਧਾਰਮਿਕ ਸਮਾਗਮ ਦੀਆਂ ਵਿਵਸਥਾਵਾਂ ਨੂੰ ਸੁਚਾਰੂ ਢੰਗ ਨਾਲ ਸੰਭਾਲਿਆ।