ਪਾਰਟੀ ’ਚ ਸਿਆਸੀ ਨਿਯੁਕਤੀ ਇਕ ਵੱਡੀ ਵੱਡੀ ਜ਼ਿੰਮੇਵਾਰੀ : ਹਿਨਾ ਕਾਵਰੇ ਅਹੁਦਾ ਨਹੀਂ, ਸਗੋਂ ਜ਼ਿੰਮੇਵਾਰੀ ਹੈ ਸਿਆਸੀ ਅਹੁਦਾ : ਹਿਨਾ ਕਾਵਰੇ,
Publish Date: Mon, 12 Oct 2026 08:27 PM (IST)
Updated Date: Mon, 12 Oct 2026 08:29 PM (IST)
-ਐੱਸਸੀ ਵਿਭਾਗ ਦੀ 21 ਮੈਂਬਰੀ ਬਲਾਕ ਕਮੇਟੀ ਨੂੰ ਸੌਂਪੇ ਨਿਯੁਕਤੀ ਪੱਤਰ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਡੇਰਾਬੱਸੀ ਹਲਕੇ ਵਿਚ ਆਪਣੀਆਂ ਜਥੇਬੰਦਕ ਸਰਗਰਮੀਆਂ ਤੇਜ਼ ਕਰਦਿਆਂ ਪਿੰਡ ਜੜੌਤ ਵਿਖੇ ਇਕ ਸਿਆਸੀ ਇਕੱਠ ਦੌਰਾਨ ਪਾਰਟੀ ਦੇ ਐੱਸਸੀ ਵਿਭਾਗ ਦੀ ਨਵ-ਨਿਯੁਕਤ 21 ਮੈਂਬਰੀ ਬਲਾਕ ਕਮੇਟੀ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਸਕੱਤਰ ਅਤੇ ਪੰਜਾਬ ਮਾਮਲਿਆਂ ਦੀ ਸਹਿ-ਇੰਚਾਰਜ ਹਿਨਾ ਕਾਵਰੇ ਨੇ ਪਾਰਟੀ ਵਰਕਰਾਂ ਨੂੰ ਚੋਣ ਮੈਦਾਨ ਵਿਚ ਸਰਗਰਮ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਿਆਸੀ ਨਿਯੁਕਤੀ ਮਹਿਜ਼ ਅਹੁਦਾ ਹਾਸਲ ਕਰਨ ਦਾ ਸਾਧਨ ਨਹੀਂ, ਸਗੋਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਵੱਡੀ ਜ਼ਿੰਮੇਵਾਰੀ ਹੈ। ਡੇਰਾਬੱਸੀ ਹਲਕੇ ’ਚ ਕਾਂਗਰਸ ਦੇ ਨੁਮਾਇੰਦੇ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਅਮਿਤ ਬਾਵਾ ਸੈਣੀ ਦੀ ਅਗਵਾਈ ਹੇਠ ਕਰਵਾਈ ਬੈਠਕ ਨੂੰ ਸੰਬੋਧਨ ਕਰਦਿਆਂ ਹਿਨਾ ਕਾਵਰੇ ਨੇ ਐੱਸਸੀ ਵਿਭਾਗ ਦੀ ਬਲਾਕ ਕਮੇਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਵਿਚ ਸਿਆਸੀ ਨਿਯੁਕਤੀ ਸਿਰਫ਼ ਅਹੁਦਾ ਨਹੀਂ, ਸਗੋਂ ਇਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਚੋਣਾਂ ਦਾ ਮਾਹੌਲ ਬਣ ਚੁੱਕਾ ਹੈ ਤੇ ਇਸ ਲਈ ਅਗਲੇ 90 ਦਿਨਾਂ ਤੱਕ ਪਾਰਟੀ ਦੇ ਹਰੇਕ ਵਰਕਰ ਅਤੇ ਅਹੁਦੇਦਾਰ ਨੂੰ ਦਿਨ-ਰਾਤ ਮੈਦਾਨ ਵਿਚ ਡਟ ਕੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨਾ ਪਵੇਗਾ। ਹਿਨਾ ਕਾਵਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਲਕੇ ਦੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਇਸ ਵਾਰ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਦੇ ਪੜ੍ਹੇ-ਲਿਖੇ ਅਤੇ ਗਤੀਸ਼ੀਲ ਉਮੀਦਵਾਰ ਨੂੰ ਵਿਧਾਇਕ ਚੁਣਿਆ ਜਾਵੇ। ਇਸ ਮੌਕੇ ਅਮਿਤ ਬਾਵਾ ਸੈਣੀ ਨੇ ਹਲਕੇ ਦੀਆਂ ਪ੍ਰਮੁੱਖ ਸਮੱਸਿਆਵਾਂ, ਜਿਨ੍ਹਾਂ ਵਿਚ ਗੰਭੀਰ ਉਦਯੋਗਿਕ ਪ੍ਰਦੂਸ਼ਣ, ਨਿੱਜੀ ਉਦਯੋਗਾਂ ’ਚ ਸਥਾਨਕ ਲੋਕਾਂ ਨਾਲ ਨੌਕਰੀਆਂ ਅਤੇ ਰੁਜ਼ਗਾਰ ਦੇ ਮਾਮਲੇ ਵਿਚ ਕਥਿਤ ਵਿਤਕਰਾ, ਸੜਕਾਂ ਦੀ ਮਾੜੀ ਹਾਲਤ ਅਤੇ ਨਸ਼ਿਆਂ ਦੀ ਸਮੱਸਿਆ ਸ਼ਾਮਲ ਹਨ, ਬਾਰੇ ਚਰਚਾ ਕੀਤੀ। ਇਸ ਮੌਕੇ ਪੰਜਾਬ ਕਾਂਗਰਸ ਦੇ ਐੱਸਸੀ ਵਿਭਾਗ ਦੇ ਕਾਰਜਕਾਰੀ ਪ੍ਰਧਾਨ ਅਤੇ ਸੂਬਾ ਐੱਸਸੀ ਕਮਿਸ਼ਨ ਦੇ ਸਾਬਕਾ ਮੈਂਬਰ ਚੰਦਰਸ਼ੇਵਰ ਮੋਹੀ, ਪੰਜਾਬ ਕਾਂਗਰਸ ਦੇ ਬੁਲਾਰੇ ਸੰਦੀਪ ਸਿੰਗਲਾ, ਏਆਈਸੀਸੀ ਦੇ ਓਬੀਸੀ ਵਿਭਾਗ ਦੇ ਕੌਮੀ ਕੋਆਰਡੀਨੇਟਰ ਨਰਿੰਦਰ ਪਾਲ ਲਾਲੀ, ਮਨੋਜ ਸ਼ਰਮਾ, ਵਿਕਰਮ ਰਾਣਾ, ਪਰਵੀਨ ਮਖੀਜਾ, ਰੀਨੂ ਨਹਿਰੂ, ਰਣਜੀਤ ਸਿੰਘ ਨਗਲੀਆਂ, ਸੁਰਜੀਤ ਸਿੰਘ, ਜਸਵਿੰਦਰ ਮਸੁੱਟਾ, ਸਰਦਾਰਾ ਸਿੰਘ, ਪਵਨ ਨਹਿਰੂ, ਸੌਰਵ ਥਰਮੀਆਂ, ਬਲਦੇਵ ਸਿੰਘ ਰੁੜਕੀ, ਜਸਵੀਰ ਕੌਰ, ਰਾਜੇਸ਼ ਕੁਮਾਰ ਟਰੜਕ, ਗੁਰਵਿੰਦਰ ਸਿੰਘ, ਛੱਜੂ ਖ਼ਾਨ ਜੜੌਤ, ਰਾਮ ਪਾਲ ਬੁਖਾਰੀ, ਬਹਾਦਰ ਸਿੰਘ ਜਾਸਤਾਨਾ, ਪ੍ਰਮੋਦ ਰਾਣਾ ਨਗਲਾ ਅਤੇ ਸੁਖਬੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਸਥਾਨਕ ਆਗੂ ਹਾਜ਼ਰ ਸਨ।