Breaking : ਸ਼੍ਰੋਮਣੀ ਅਕਾਲੀ ਦਲ 'ਚ ਪਿਆ ਵੱਡਾ ਪਾੜ, ਇਕਬਾਲ ਸਿੰਘ ਝੂੰਦਾ ਦੀ ਅਗਵਾਈ 'ਚ 15 ਲੀਡਰਾਂ ਨੇ ਕੀਤੀ ਬਗਾਵਤ; ਨਵੇਂ ਗਠਜੋੜ ਦੀ ਤਿਆਰੀ! ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਆਪਣੇ ਇੱਕ ਦਰਜਨ ਦੇ ਕਰੀਬ ਸਾਥੀਆਂ ਸਮੇਤ ਅਕਾਲੀ ਦਲ ਵਾਰਸ ਪੰਜਾਬ ਵਿੱਚ ਸ਼ਾਮਿਲ ਹੋ ਗਏ ਹਨ। ਭਾਵੇਂ ਕਿ ਝੂੰਦਾ ਇਸ ਨੂੰ ਪੰਥਕ ਏਕਤਾ ਵਜੋਂ ਦੇਖ ਰਹੇ ਹਨ। ਪਰ ਹਕੀਕਤ ਇਹ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਵੱਡੇ ਪੱਧਰ ਤੇ ਬਗਾਵਤ ਹੋ ਗਈ ਹੈ। ਝੂੰਦਾ ਦਾ ਕਹਿਣਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਦੋ ਧੜੇ ਹਨ ਇਹਨਾਂ ਵਿੱਚ ਇੱਕ ਪੰਥ ਕੌਂਸਲ ਹੈ ਅਤੇ ਉਨਾਂ ਪੰਥਕ ਕੌਂਸਲ ਦੇ ਕਹਿਣ ਮੁਤਾਬਕ ਹੀ ਪੰਥਕ ਏਕਤਾ ਦੇ ਰੂਪ ਵਿੱਚ ਇਹ ਸ਼ਮੂਲੀਅਤ ਕੀਤੀ।
Publish Date: Tue, 21 Jul 2026 12:14 PM (IST)
Updated Date: Tue, 21 Jul 2026 01:37 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਆਪਣੇ ਇੱਕ ਦਰਜਨ ਦੇ ਕਰੀਬ ਸਾਥੀਆਂ ਸਮੇਤ ਅਕਾਲੀ ਦਲ ਵਾਰਸ ਪੰਜਾਬ ਵਿੱਚ ਸ਼ਾਮਿਲ ਹੋ ਗਏ ਹਨ। ਭਾਵੇਂ ਕਿ ਝੂੰਦਾ ਇਸ ਨੂੰ ਪੰਥਕ ਏਕਤਾ ਵਜੋਂ ਦੇਖ ਰਹੇ ਹਨ। ਪਰ ਹਕੀਕਤ ਇਹ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਵੱਡੇ ਪੱਧਰ ਤੇ ਬਗਾਵਤ ਹੋ ਗਈ ਹੈ। ਝੂੰਦਾ ਦਾ ਕਹਿਣਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਦੋ ਧੜੇ ਹਨ ਇਹਨਾਂ ਵਿੱਚ ਇੱਕ ਪੰਥ ਕੌਂਸਲ ਹੈ ਅਤੇ ਉਨਾਂ ਪੰਥਕ ਕੌਂਸਲ ਦੇ ਕਹਿਣ ਮੁਤਾਬਕ ਹੀ ਪੰਥਕ ਏਕਤਾ ਦੇ ਰੂਪ ਵਿੱਚ ਇਹ ਸ਼ਮੂਲੀਅਤ ਕੀਤੀ।
ਇਕਬਾਲ ਸਿੰਘ ਝੁੰਦਾ ਦੇ ਨਾਲ ਸੰਤਾ ਸਿੰਘ ਉਮੈਦਪੁਰੀ, ਹਰਬੰਸ ਸਿੰਘ ਮੰਝਪੁਰ, ਗੁਰਿੰਦਰ ਸਿੰਘ ਗੋਗੀ (ਸਾਰੇ ਸਾਬਕਾ ਐਸਜੀਪੀਸੀ ਮੈਂਬਰ ) ਸਮੇਤ ਕਈ ਆਗੂਆਂ ਨੇ ਅੱਜ ਇੱਥੇ ਅਕਾਲੀ ਦਲ ਅਤੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਵਾਰਸ ਪੰਜਾਬ ਜਥੇਬੰਦੀ ਵਿੱਚ ਸਮੂਲੀਅਤ ਕੀਤੀ ਹੈ। ਇਸ ਤੋਂ ਪਹਿਲਾਂ ਡਾਕਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਵੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਛੱਡ ਚੁੱਕੇ ਹਨ। ਸਮਝਿਆ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਆਗੂ ਬਗਾਵਤ ਕਰ ਸਕਦੇ ਹਨ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਇੱਕ ਕਮੇਟੀ ਵੀ ਅਕਾਲੀ ਦਲ ਨੇ ਇਕੱਠ ਚ ਕੀਤੀ ਸੀ। ਇਸੇ ਕਮੇਟੀ ਨੇ ਕਰੀਬ 100 ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਹੇਠਲੇ ਪੱਧਰ ਤੇ ਰਿਪੋਰਟ ਤਿਆਰ ਕੀਤੀ ਸੀ। ਪਰ ਉਹਨਾਂ ਦੀ ਰਿਪੋਰਟ ਨੂੰ ਅਕਾਲੀ ਦਲ ਨੇ ਅਮਲੀ ਰੂਪ ਨਹੀਂ ਦਿੱਤਾ ਜਿਸ ਕਰਕੇ ਉਹ ਨਰਾਜ਼ ਹੋ ਕੇ ਅਕਾਲੀ ਦਲ ਪੁਨਰ ਸੁਰਜੀਤ ਦਾਗ ਗਠਨ ਕੀਤਾ ਸੀ ਅੱਜ ਉਹਨਾਂ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੀ ਬਾਏ ਬਾਏ ਕਰ ਦਿੱਤੀ ਹੈ।