- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਦਿਨੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੇ ਇੱਕ ਅਤਿਅੰਤ ਗੈਰ ਇਸ ਇਲਾਕੇ ਵਰਤਾਰੇ ਨੂੰ ਲੈ ਕੇ ਅੱਜ ਧਰਮ ਯੁੱਧ ਮੋਰਚਾ ਬਟਾਲਾ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਯੂ ਕੇ ਦੀ ਅਗਵਾਈ ਹੇਠ ਸੰਗਤਾਂ ਦਾ ਵਫ਼ਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮਿਲਿਆ। ਇਸ ਦੌਰਾਨ ਮੁੱਖ ਮੰਤਰੀ ਨੂੰ ਭੇਟ ਕੀਤੇ ਗਏ ਮੰਗ ਪੱਤਰ ਵਿੱਚ ਅਪੀਲ ਕੀਤੀ ਗਈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅੰਦਰ ਜੋ ਕੁਝ ਵਾਪਰਿਆ ਉਹ ਅਤਿ ਨਿੰਦਣਯੋਗ ਘਟਨਾ ਹੈ ।

ਪੰਜਾਬੀ ਜਾਗਰਣ ਬਿੳੂਰੋ, ਚੰਡੀਗੜ੍ਹ : ਬੀਤੇ ਦਿਨੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੇ ਇੱਕ ਅਤਿਅੰਤ ਗੈਰ ਇਸ ਇਲਾਕੇ ਵਰਤਾਰੇ ਨੂੰ ਲੈ ਕੇ ਅੱਜ ਧਰਮ ਯੁੱਧ ਮੋਰਚਾ ਬਟਾਲਾ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਯੂ ਕੇ ਦੀ ਅਗਵਾਈ ਹੇਠ ਸੰਗਤਾਂ ਦਾ ਵਫ਼ਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮਿਲਿਆ। ਇਸ ਦੌਰਾਨ ਮੁੱਖ ਮੰਤਰੀ ਨੂੰ ਭੇਟ ਕੀਤੇ ਗਏ ਮੰਗ ਪੱਤਰ ਵਿੱਚ ਅਪੀਲ ਕੀਤੀ ਗਈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅੰਦਰ ਜੋ ਕੁਝ ਵਾਪਰਿਆ ਉਹ ਅਤਿ ਨਿੰਦਣਯੋਗ ਘਟਨਾ ਹੈ ।
ਇਸ ਨਾਲ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੁੱਚੀਆਂ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਪੀੜ ਨਾਲ ਵਲੂੰਧਰੇ ਗਏ ਹਨ। ਇਹ ਦੁਖਾਂਤ ਉਦੋਂ ਹੋਰ ਵੀ ਵੱਡਾ ਹੋ ਜਾਂਦਾ ਹੈ ਜਦੋਂ ਇਸ ਦੇ ਦੋਸ਼ ਐਸ ਜੀ ਪੀ ਸੀ ਦੇ ਜ਼ਿੰਮੇਵਾਰ ਤੇ ਧਾਰਮਿਕ ਅਹੁਦਿਆਂ ਤੇ ਬਿਰਾਜਮਾਨ ਲੋਕਾਂ ਤੇ ਲੱਗਣ ਲੱਗ ਜਾਣ ਅਤੇ ਇਸ ਦੌਰਾਨ ਹੋਏ ਮੁਕੱਦਮੇ ਵਿੱਚ ਗੁਰੂ ਸਾਹਿਬਾਨਾਂ ਦੇ ਨਾਵਾਂ ਤੇ ਬਣੀਆਂ ਸਰਾਵਾਂ ਦਾ ਜ਼ਿਕਰ ਕੀਤਾ ਜਾਵੇ। ਇਸ ਲਈ ਇਹ ਤਾਕਤ ਹੋਣ ਲਈ ਪੰਜਾਬ ਸਰਕਾਰ ਨੂੰ ਜਲਦ ਹੀ ਇੱਕ ਨਿਆਇਕ ਕਮਿਸ਼ਨ ਤਾਇਨਾਤ ਕਰਨਾ ਚਾਹੀਦਾ ਹੈ ਜੋ ਇਸ ਘਟਨਾ ਕਰਮਜੀਤ ਤਹਿ ਤੱਕ ਨਿਰਪੱਖ ਪੜਤਾਲ ਕਰੇ ਅਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸੰਗਤਾਂ ਦੀ ਕਚਹਿਰੀ ਵਿੱਚ ਨਿਤਾਰ ਕੇ ਪੇਸ਼ ਕਰੇ। ਇਸ ਸੰਵੇਦਨਸ਼ੀਲ ਮੁੱਦੇ ਨੂੰ ਰਾਜਨੀਤੀ ਤੋਂ ਦੂਰ ਰੱਖ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਅਨੁਕੂਲ ਵਿਚਾਰਨਾ ਚਾਹੀਦਾ ਹੈ।
ਇਸ ਦੌਰਾਨ ਮੀਡੀਆ ਨੂੰ ਮੁਖਾਤਿਬ ਹੁੰਦੇ ਹੋਏ ਭਾਈ ਗੁਰਪ੍ਰੀਤ ਸਿੰਘ ਯੂ ਕੇ ਬਾਬਾ ਗੁਰਦੀਪ ਸਿੰਘ ਭੁੱਲਰ, ਬਾਬਾ ਗੁਰਨਾਮ ਸਿੰਘ, ਪੰਜਾਬੀ ਲੇਖਕ ਸ਼ਮਸ਼ੇਰ ਸਿੰਘ ਡੂਮੇਵਾਲ, ਆਦਿ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਸਾਨੂੰ ਨਿਮਾਣੀ ਅਤੇ ਨਿਤਾਣੀ ਅਬਲਾ ਨਾਰੀ ਦਾ ਸਤਿਕਾਰ ਕਰਨ ਦਾ ਜਿੱਥੇ ਸਿਧਾਂਤ ਸਮਝਾਉਂਦੀ ਹੈ ਉੱਥੇ ਇਹ ਧਰਤੀ ਧੀਆਂ ਦੀ ਪੱਤ ਲੁੱਟਣ ਵਾਲੇ ਧਾੜਵੀਆਂ ਨੂੰ ਸੋਧਣ ਵਾਲੇ ਯੋਧਿਆਂ ਦੀ ਜਨਮ ਦਾਤੀ ਵੀ ਅਖਵਾਉਂਦੀ ਹੈ। ਇਸ ਧਰਤੀ ਤੇ ਉਸ ਖਾਲਸੇ ਦਾ ਜਨਮ ਹੋਇਆ ਹੈ ਹੈ ਜਿਸ ਨੇ ਹਮੇਸ਼ਾ ਆਪਣੀਆਂ ਤੇਗਾਂ ਨਾਲ ਨਿਤਾਣੇ ਅਤੇ ਲੁਤਾੜੇ ਜਾਂਦੇ ਲੋਕਾਂ ਦੇ ਹੱਕ ਵਿੱਚ ਆਪਣੇ ਲਹੂ ਨਾਲ ਤਵਾਰੀਖ ਦਾ ਪੰਨਾ ਉੱਕਰਿਆ ਹੈ।
ਅੱਜ ਇਸ ਧਰਤੀ ਤੇ ਵਰਤਦੇ ਇਹੋ ਜਿਹੇ ਵਰਤਾਰਿਆਂ ਨੇ ਸਮੁੱਚੀ ਮਨੁੱਖਤਾ ਦਾ ਸਿਰ ਸ਼ਰਮ ਨਾਲ ਨੀਵਾਂ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਅਵਾਮ ਇਹ ਸਵਾਲ ਪੁਕਾਰ ਪੁਕਾਰ ਕੇ ਪੁੱਛ ਰਿਹਾ ਹੈ ਕਿ ਜਦੋਂ ਔਰਤਾਂ ਦੀ ਇੱਜ਼ਤ ਗੁਰੂ ਘਰਾਂ ਦੀਆਂ ਸਰਾਵਾਂ ਵਿੱਚ ਹੀ ਮਹਿਫੂਜ਼ ਨਹੀਂ ਤਾਂ ਸੜਕਾਂ ਤੇ ਤੁਰਨ ਵਾਲੀਆਂ ਔਰਤਾਂ ਆਪਣੀ ਇੱਜਤ ਕਿਵੇਂ ਬਚਾ ਸਕਦੀਆਂ ਹਨ । ਸਿੱਖ ਕੌਮ ਦਾ ਇਹ ਮਾਣਮੱਤਾ ਇਤਿਹਾਸ ਰਿਹਾ ਹੈ ਕਿ ਇਸ ਦੇ ਜਾਇਆ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਨਾਦਰਾਂ ਅਤੇ ਅਬਦਾਲੀਆਂ ਤੋਂ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਨੂੰ ਛੁਡਾ ਕੇ ਘਰੋ ਘਰੀ ਪਹੁੰਚਾਉਣ ਦੀ ਇਲਾਹੀ ਜ਼ਿੰਮੇਵਾਰੀ ਨਿਭਾਈ ਹੈ। ਇਸੇ ਤਰ੍ਹਾਂ ਹੀ ਦਿੱਤੇ ਮੰਗ ਪੱਤਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜੋ ਬੀਤੇ ਡੇਢ ਦਹਾਕੇ ਤੋਂ ਨਹੀਂ ਹੋ ਸਕੀਆਂ ਉਹ ਤੁਰੰਤ ਕਰਾਉਣ ਦੀ ਵੀ ਅਪੀਲ ਕੀਤੀ ਹੈ।
ਇਸ ਦੌਰਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇਂ ਇਸ ਮੰਗ ਨੂੰ ਸਵੀਕਾਰਦਿਆਂ ਜਲਦ ਹੀ ਇਸ ਘਟਨਾ ਦੀ ਤਹਿ ਤੱਕ ਜਾਂਚ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਹੈ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਤੁਰੰਤ ਰਾਬਤਾ ਕਰਕੇ ਸੂਬੇ ਭਰ ਚ ਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਆਰੰਭ ਕਰਨ ਦੀ ਗੱਲ ਵੀ ਕਹੀ ਹੈ। ਇਸ ਦੌਰਾਨ ਹੋਰਾਂ ਤੋਂ ਇਲਾਵਾ ਬਾਬਾ ਗੁਰਦੀਪ ਸਿੰਘ ਭੁੱਲਰ ਬਾਬਾ ਗੁਰਨਾਮ ਸਿੰਘ, ਪੰਜਾਬੀ ਲੇਖਕ ਸ਼ਮਸ਼ੇਰ ਸਿੰਘ ਡੂਮੇਵਾਲ, ਲਖਵਿੰਦਰ ਸਿੰਘ ਸੈਣੀ ਮਾਜਰਾ, ਅਮਰੀਕ ਸਿੰਘ ਨੂਰਪੁਰ ਬੇਦੀ, ਅਤੇ ਅਮਨਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ