ਕਾਲ ਬਣੀ ਜੇਸੀਬੀ : ਘਰ ਦੇ ਬਾਹਰ ਖੇਡਦੇ 2 ਸਾਲਾ ਮਾਸੂਮ ਨੂੰ ਦਰੜਿਆ, ਮੌਕੇ 'ਤੇ ਹੀ ਨਿਕਲੀ ਜਾਨ
ਜ਼ਿਲ੍ਹਾ ਮੁਹਾਲੀ ਦੇ ਨਿਆਗਾਓਂ ਸਥਿਤ ਸਿੰਘਾ ਦੇਵੀ ਖੇਤਰ ’ਚ ਵੀਰਵਾਰ ਦੁਪਹਿਰ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ, ਜਿੱਥੇ ਘਰ ਦੇ ਬਾਹਰ ਖੇਡ ਰਹੇ 2 ਸਾਲਾ ਬੱਚੇ ਨੂੰ ਤੇਜ਼ ਰਫ਼ਤਾਰ ਜੇਸੀਬੀ ਨੇ ਦਰੜ ਦਿੱਤਾ। ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਾਦਸੇ ਤੋਂ ਬਾਅਦ ਡਰਾਈਵਰ ਜੇਸੀਬੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਕ 2 ਸਾਲਾ ਅਦਬ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਇਕ ਜੇਸੀਬੀ ਤੇਜ਼ ਰਫ਼ਤਾਰ ਵਿਚ ਉਥੋਂ ਗੁਜ਼ਰੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦਾ ਧਿਆਨ ਬੱਚੇ ਵੱਲ ਨਹੀਂ ਗਿਆ ਅਤੇ ਜੇਸੀਬੀ ਦਾ ਟਾਇਰ ਉਸਦੇ ਸਿਰ ਉੱਤੋਂ ਲੰਘ ਗਿਆ।
Publish Date: Fri, 13 Feb 2026 12:23 PM (IST)
Updated Date: Fri, 13 Feb 2026 12:27 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ। ਜ਼ਿਲ੍ਹਾ ਮੁਹਾਲੀ ਦੇ ਨਿਆਗਾਓਂ ਸਥਿਤ ਸਿੰਘਾ ਦੇਵੀ ਖੇਤਰ ’ਚ ਵੀਰਵਾਰ ਦੁਪਹਿਰ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ, ਜਿੱਥੇ ਘਰ ਦੇ ਬਾਹਰ ਖੇਡ ਰਹੇ 2 ਸਾਲਾ ਬੱਚੇ ਨੂੰ ਤੇਜ਼ ਰਫ਼ਤਾਰ ਜੇਸੀਬੀ ਨੇ ਦਰੜ ਦਿੱਤਾ। ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਾਦਸੇ ਤੋਂ ਬਾਅਦ ਡਰਾਈਵਰ ਜੇਸੀਬੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਜਾਣਕਾਰੀ ਮੁਤਾਬਕ 2 ਸਾਲਾ ਅਦਬ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਇਕ ਜੇਸੀਬੀ ਤੇਜ਼ ਰਫ਼ਤਾਰ ਵਿਚ ਉਥੋਂ ਗੁਜ਼ਰੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦਾ ਧਿਆਨ ਬੱਚੇ ਵੱਲ ਨਹੀਂ ਗਿਆ ਅਤੇ ਜੇਸੀਬੀ ਦਾ ਟਾਇਰ ਉਸਦੇ ਸਿਰ ਉੱਤੋਂ ਲੰਘ ਗਿਆ।
ਬੱਚੇ ਦੀ ਚੀਖ ਸੁਣ ਕੇ ਆਸਪਾਸ ਦੇ ਲੋਕ ਮੌਕੇ ਵੱਲ ਦੌੜੇ। ਲੋਕਾਂ ਨੂੰ ਇਕੱਠਾ ਹੁੰਦਾ ਦੇਖ ਜੇਸੀਬੀ ਚਾਲਕ ਵਾਹਨ ਸਮੇਤ ਮੌਕੇ ਤੋਂ ਭੱਜ ਗਿਆ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਬੱਚੇ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਅਣਪਛਾਤੇ ਜੇਸੀਬੀ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਤਲਾਸ਼ ਕੀਤੀ ਜਾ ਰਹੀ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਮ੍ਰਿਤਕ ਬੱਚੇ ਦੇ ਪਿਤਾ ਮਸੂਦ ਮੂਲ ਤੌਰ ’ਤੇ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਨਿਆਗਾਓਂ ਵਿਚ ਮਜ਼ਦੂਰੀ ਕਰਦੇ ਹਨ।