ਸ਼ਿਵ ਮੰਦਰ 'ਚ ਮੁਫ਼ਤ ਆਯੂਸ਼ ਕੈਂਪ ਦੌਰਾਨ 824 ਮਰੀਜ਼ਾਂ ਦੀ ਹੋਈ ਜਾਂਚ ਸ਼ਿਵ ਮੰਦਰ 'ਚ ਮੁਫ਼ਤ ਆਯੂਸ਼ ਕੈਂਪ ਦੌਰਾਨ 824 ਮਰੀਜ਼ਾਂ ਦੀ ਹੋਈ ਜਾਂਚ
Publish Date: Sat, 12 Sep 2026 09:18 PM (IST)
Updated Date: Sun, 13 Sep 2026 04:08 AM (IST)
ਫੋਟੋ ਕੈਪਸ਼ਨ : ਸ਼ਿਵ ਮੰਦਰ ’ਚ ਕੈਂਪ ਦੌਰਾਨ ਮਰੀਜ਼ਾਂ ਦਾ ਜਾਂਚ ਕਰਦੇ ਮਾਹਰ। 31ਪੀ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸ਼ਿਵ ਮੰਦਰ ਦਿਆਲਪੁਰਾ ਸੋਢੀਆਂ ਵਿਖੇ ਡਾਇਰੈਕਟਰ ਆਯੁਰਵੈਦਿਕ ਵਿਭਾਗ ਪੰਜਾਬ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਜੋਤੀ ਬੱਬਰ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਗੁਰਦਰਸ਼ਨ ਕੌਰ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਸੈਂਕੜੇ ਲੋਕਾਂ ਨੇ ਪਹੁੰਚ ਕੇ ਸਿਹਤ ਸਹੂਲਤਾਂ ਦਾ ਲਾਭ ਉਠਾਇਆ। ਕੈਂਪ ਦੌਰਾਨ ਆਯੁਰਵੈਦਿਕ ਵਿਭਾਗ ਵੱਲੋਂ ਕੈਂਪ ਇੰਚਾਰਜ ਡਾ. ਨਵਦੀਪ ਕੌਰ, ਡਾ. ਕਰੀਤਿਕਾ ਭਨੋਟ, ਡਾ. ਹਰਪ੍ਰੀਤ ਸਿੰਘ, ਉਪਵੈਦ ਸੁਨੀਤਾ ਗਰਗ ਅਤੇ ਰਚਨਾ ਦੇਵੀ ਨੇ ਸੇਵਾਵਾਂ ਦਿੱਤੀਆਂ। ਇਸ ਦੇ ਨਾਲ ਹੀ ਹੋਮਿਓਪੈਥਿਕ ਵਿਭਾਗ ਵੱਲੋਂ ਡਾ. ਰੇਨੂਕਾ, ਡਾ. ਅਮਿਤਾ ਅਗਰਵਾਲ, ਡਿਸਪੈਂਸਰ ਸ਼ਾਲੂ ਮਹਿਤਾ ਅਤੇ ਕਵਿਤਾ ਗੁਪਤਾ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਕੈਂਪ ਇੰਚਾਰਜ ਡਾ. ਨਵਦੀਪ ਕੌਰ ਨੇ ਦੱਸਿਆ ਕਿ ਆਯੁਸ਼ ਵਿਭਾਗ ਵੱਲੋਂ ਆਮ ਜਨਤਾ ਦੀ ਸੁਵਿਧਾ ਲਈ ਸਮੇਂ-ਸਮੇਂ ਤੇ ਅਜਿਹੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਕੈਂਪ ਦੌਰਾਨ ਆਏ ਮਰੀਜ਼ਾਂ ਨੂੰ ਬਦਲਦੇ ਮੌਸਮ ਅਨੁਸਾਰ ਖਾਣ-ਪੀਣ ਅਤੇ ਰੋਜ਼ਾਨਾ ਜੀਵਨ ਵਿਚ ਆਯੁਰਵੈਦਿਕ ਤੌਰ-ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ, ਤਾਂ ਜੋ ਲੋਕ ਬਿਮਾਰੀਆਂ ਤੋਂ ਬਚ ਸਕਣ ਅਤੇ ਸਿਹਤਮੰਦ ਜੀਵਨ ਜੀਅ ਸਕਣ। ਇਸ ਮੁਫ਼ਤ ਮੈਡੀਕਲ ਕੈਂਪ ਵਿਚ ਆਯੁਰਵੈਦਿਕ ਡਾਕਟਰਾਂ ਦੀ ਟੀਮ ਵੱਲੋਂ 432 ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ 392 (ਕੁੱਲ 824) ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜੀਏਡੀ ਦਿਆਲਪੁਰਾ ਸੋਢੀਆਂ ਦੇ ਸਮੂਹ ਸਟਾਫ਼ ਅਤੇ ਮੰਦਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕੈਂਪ ਨੂੰ ਸਫ਼ਲ ਬਣਾਉਣ ਵਿਚ ਭਰਪੂਰ ਸਹਿਯੋਗ ਦਿੱਤਾ ਗਿਆ।