ਕੁਰਾਲੀ ਵਿਚ 31ਵਾਂ ਵਿਸ਼ਾਲ ਭਗਵਤੀ ਜਾਗਰਣ 5 ਅਪ੍ਰੈਲ ਨੂੰ
ਕੁਰਾਲੀ ਵਿਚ 31ਵਾਂ ਵਿਸ਼ਾਲ ਭਗਵਤੀ ਜਾਗਰਣ 5 ਅਪ੍ਰੈਲ ਨੂੰ,
Publish Date: Tue, 31 Mar 2026 08:04 PM (IST)
Updated Date: Wed, 01 Apr 2026 04:16 AM (IST)

ਗਾਇਕ ਮਨੀ ਲਾਡਲਾ ਅਤੇ ਵਰਿੰਦਰ ਵਿੱਕੀ ਮਾਤਾ ਦੀ ਮਹਿਮਾ ਦਾ ਕਰਨਗੇ ਗੁਣਗਾਨ ਸ਼੍ਰੀ ਗਣੇਸ਼, ਪੰਜਾਬੀ ਜਾਗਰਣ, ਕੁਰਾਲੀ : ਸਥਾਨਕ ਸ਼੍ਰੀ ਭਗਵਤੀ ਸੇਵਾ ਦਲ ਵੱਲੋਂ 5 ਅਪ੍ਰੈਲ ਨੂੰ ਸ਼ਹਿਰ ਦੇ ਸਟੇਸ਼ਨ ਮੰਡੀ ਵਿਖੇ 31ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਹ ਕਾਰਡ ਬੀਤੇ ਦਿਨੀਂ ਡੇਰਾ ਬਾਬਾ ਗੋਸਾਈਂਆਣਾ ਦੇ ਮਹੰਤ ਸ੍ਰੀ ਧਨਰਾਜ ਗਿਰੀ ਜੀ ਮਹਾਰਾਜ ਦੁਆਰਾ ਜਾਰੀ ਕੀਤਾ ਗਿਆ ਸੀ। ਸ੍ਰੀ ਭਗਵਤੀ ਸੇਵਾ ਦਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਦੌਰਾਨ ਨੈਣਾ ਦੇਵੀ ਮੰਦਰ ਤੋਂ ਪਵਿੱਤਰ ਜੋਤ ਲਿਆਂਦੀ ਜਾਵੇਗੀ ਅਤੇ ਉਸੇ ਦਿਨ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮਹੰਤ ਥਾਨਾਪਤੀ ਸ੍ਰੀ ਧਨਰਾਜ ਗਿਰੀ ਜੀ ਮਹਾਰਾਜ ਅਤੇ ਮਹਾਂ ਪ੍ਰਸਿੱਧ ਸ੍ਰੀ ਪੰਡਿਤ ਇੰਦੂ ਸ਼ੇਖਰ ਦੇ ਕਰ ਕਮਲਾ ਤੋਂ ਇਸ ਵਿਸ਼ਾਲ ਭਗਵਤੀ ਜਾਗਰਣ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਰਾਤੀਂ 8 ਵਜੇ ਮਾਤਾ ਦੇਵੀ ਦੇ ਦਰਬਾਰ ਵਿਚ ਜੋਤ ਜਗਾਈ ਜਾਵੇਗੀ। ਸ੍ਰੀ ਭਗਵਤੀ ਸੇਵਾ ਦਲ ਦੇ ਮੁੱਖ ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਦੌਰਾਨ ਪ੍ਰਸਿੱਧ ਗਾਇਕ ਮਨੀ ਲਾਡਲਾ ਲੱਕੀ ਮਸਤ ਰੋਪੜ ਵਾਲੇ ਵਰਿੰਦਰ ਵਿੱਕੀ ਅਤੇ ਸਿਧਾਰਥ ਸਿੱਧ ਮਾਤਾ ਦਾ ਗੁਣਗਾਨ ਕਰਨਗੇ। ਉਸ ਤੋਂ ਉਪਰੰਤ ਅੱਛਰ ਸ਼ਰਮਾ ਕਥਾ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਮਾਤਾ ਦਾ ਵਿਸ਼ਾਲ ਦਰਬਾਰ ਦੇਖਣਯੋਗ ਹੋਵੇਗਾ ਅਤੇ ਜਾਗਰਣ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਭਗਵਤੀ ਸੇਵਾ ਦਲ ਦੇ ਮੁੱਖ ਮੈਂਬਰਾਂ ਵੱਲੋਂ ਸ਼ਹਿਰ ਵਾਸੀਆਂ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਿਸ਼ਾਲ ਭਗਵਤੀ ਜਾਗਰਣ ਵਿਚ ਤਨ-ਮਨ ਨਾਲ ਸੇਵਾ ਕਰਨ ਤੇ ਆਪਣੀ ਹਾਜ਼ਰੀ ਲਗਵਾ ਕੇ ਮਾਂ ਦੀਆਂ ਖੁਸ਼ੀਆਂ ਦੇ ਪਾਤਰ ਬਣਨ।