‘ਵਿਕਸਿਤ ਭਾਰਤ 2047 ਲਈ ਨੌਜਵਾਨਾਂ ਦੀ ਆਵਾਜ਼’ ਵਿਸ਼ੇ ’ਤੇ 150 ਪ੍ਰਤੀਨਿਧੀਆਂ ਨੇ ਕੀਤੀ ਚਰਚਾ ਸੀਜੀਸੀ ਯੂਨੀਵਰਸਿਟੀ ’ਚ ਦੂਜੀ ਰਾਸ਼ਟਰ-ਵਿਆਪੀ ਯੂਥ ਪਾਰਲੀਮੈਂਟ ਡੈਮੋਕਰਾ ਟਾਕ-2026
Publish Date: Wed, 16 Sep 2026 08:53 PM (IST)
Updated Date: Thu, 17 Sep 2026 04:08 AM (IST)
ਫੋਟੋ ਕੈਪਸ਼ਨ: ਸੀਜੀਸੀ ਯੂਨੀਵਰਸਿਟੀ ਵਿਚ ਸ਼ਮਾਂ ਰੋਸ਼ਨ ਕਰਨ ਦੀ ਰਸਮ ਨਿਭਾਉਂਦੇ ਹੋਏ ਮਹਿਮਾਨ। 35ਪੀ * ਸੀਜੀਸੀ ਯੂਨੀਵਰਸਿਟੀ ’ਚ ਦੂਜੀ ਰਾਸ਼ਟਰ-ਵਿਆਪੀ ਯੂਥ ਪਾਰਲੀਮੈਂਟ ‘ਡੈਮੋਕਰਾ ਟਾਕ-2026’ ਕਰਵਾਈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਸੀਜੀਸੀ ਯੂਨੀਵਰਸਿਟੀ ਮੁਹਾਲੀ ਦੇ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਦੂਜੀ ਰਾਸ਼ਟਰ-ਵਿਆਪੀ ਯੂਥ ਪਾਰਲੀਮੈਂਟ ‘ਡੈਮੋਕਰਾ ਟਾਕ-2026’ ਕਰਵਾਈ ਗਈ। ‘ਵਿਕਸਿਤ ਭਾਰਤ 2047 ਲਈ ਨੌਜਵਾਨਾਂ ਦੀ ਆਵਾਜ਼’ ਵਿਸ਼ੇ ’ਤੇ ਕਰਵਾਈ ਗਈ ਯੂਥ ਪਾਰਲੀਮੈਂਟ ’ਚ ਦੇਸ਼ ਭਰ ਦੇ ਵੱਖ-ਵੱਖ ਅਦਾਰਿਆਂ ਤੋਂ 150 ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਨੌਜਵਾਨਾਂ ਨੇ ਸੰਸਦੀ ਪ੍ਰਕਿਰਿਆਵਾਂ, ਸੰਵਿਧਾਨਕ ਸਿਧਾਂਤਾਂ ਅਤੇ ਸਾਲ 2047 ਤੱਕ ਭਾਰਤ ਦੇ ਵਿਕਾਸ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ। ਹਰਿਆਣਾ ਦੇ ਸਾਬਕਾ ਵਿਧਾਇਕ ਡਾ. ਪਵਨ ਸੈਣੀ ਮੁੱਖ ਮਹਿਮਾਨ ਸਨ। ਸੇਵਾਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਵੀ.ਕੇ. ਗੁਪਤਾ ਵਿਸ਼ੇਸ਼ ਮਹਿਮਾਨ ਅਤੇ ਹਰਿਆਣਾ ਟਰੇਡ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਰਾਕੇਸ਼ ਬਿੰਦਲ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦਾ ਆਗਾਜ਼ ਸ਼ਮਾਂ ਰੋਸ਼ਨ ਉਪਰੰਤ ਗਣੇਸ਼ ਵੰਦਨਾ ਨਾਲ ਹੋਇਆ। ਮਗਰੋਂ ਸਕੂਲ ਆਫ਼ ਲੀਗਲ ਸਟੱਡੀਜ਼ ਦੇ ਡੀਨ ਪ੍ਰੋ. ਡਾ. ਜੇ.ਪੀ. ਯਾਦਵ ਨੇ ਸਵਾਗਤੀ ਭਾਸ਼ਣ ਦਿੱਤਾ। ਵੱਖ-ਵੱਖ ਬੁਲਾਰਿਆਂ ਨੇ ਸੰਵਿਧਾਨਕ ਕਦਰਾਂ-ਕੀਮਤਾਂ, ਸੰਸਦੀ ਲੋਕਤੰਤਰ ਅਤੇ ਨੌਜਵਾਨਾਂ ਦੀ ਭੂਮਿਕਾ ’ਤੇ ਵਿਚਾਰ ਸਾਂਝੇ ਕੀਤੇ। ਡਾ. ਪਵਨ ਸੈਣੀ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਪ੍ਰਤੀਨਿਧੀਆਂ ਨੂੰ ਪ੍ਰਸ਼ਨ ਕਾਲ, ਜ਼ੀਰੋ ਆਵਰ ਅਤੇ ਕਾਲ ਅਟੈਂਸ਼ਨ ਮੋਸ਼ਨ ਸਮੇਤ ਵੱਖ-ਵੱਖ ਸੰਸਦੀ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ। ਵੀ.ਕੇ. ਗੁਪਤਾ ਨੇ ਸੰਵਿਧਾਨ, ਮੌਲਿਕ ਅਧਿਕਾਰਾਂ ਅਤੇ ਲੋਕਤੰਤਰੀ ਪ੍ਰਣਾਲੀ ਵਿੱਚ ਨਿਆਂਪਾਲਿਕਾ ਦੀ ਭੂਮਿਕਾ ਬਾਰੇ ਚਰਚਾ ਕੀਤੀ। ਯੂਥ ਪਾਰਲੀਮੈਂਟ ਨੂੰ ਤਿੰਨ ਕਮੇਟੀਆਂ ਲੋਕ ਸਭਾ, ਆਲ ਇੰਡੀਆ ਪਾਲੀਟੀਕਲ ਪਾਰਟੀਜ਼ ਮੀਟ ਅਤੇ ਪ੍ਰੈੱਸ ਕਮੇਟੀ ’ਚ ਕਰਵਾਇਆ ਗਿਆ। ਏਆਈਪੀਪੀਐਮ ਵਿਚ ‘ਵਿਕਸਿਤ ਭਾਰਤ 2047 ਲਈ ਮਹਿਲਾ ਰਾਖਵਾਂਕਰਨ’, ਜਦਕਿ ਲੋਕ ਸਭਾ ਵਿਚ ‘ਵਿਕਸਿਤ ਭਾਰਤ 2047 ਲਈ ਹੁਨਰ ਵਿਕਾਸ’ ਵਿਸ਼ੇ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰੈੱਸ ਕਮੇਟੀ ਵੱਲੋਂ ਰਿਪੋਰਟਿੰਗ, ਫੋਟੋਗ੍ਰਾਫੀ ਅਤੇ ਇੰਟਰਵਿਊ ਰਾਹੀਂ ਪ੍ਰੋਗਰਾਮ ਦੀ ਕਾਰਵਾਈ ਨੂੰ ਕਵਰ ਕੀਤਾ ਗਿਆ। ਅਖੀਰ ਵਿਚ ਵੈਲੇਡਿਕਟਰੀ ਅਤੇ ਐਵਾਰਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਖੋਜ, ਪ੍ਰਗਟਾਵੇ, ਸੰਸਦੀ ਆਚਰਣ ਅਤੇ ਪੱਤਰਕਾਰੀ ’ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਨਿਧੀਆਂ ਨੂੰ ਸਨਮਾਨਿਤ ਕੀਤਾ ਗਿਆ। ਐਵਾਰਡ ਦੇ ਕੇ ਕੀਤਾ ਸਨਮਾਨਿਤ ਪ੍ਰੈੱਸ ਕਮੇਟੀ ’ਚ ਭੂਮੀ ਨੂੰ ਬੈੱਸਟ ਜਰਨਲਿਸਟ ਅਤੇ ਸੁਨਿਧੀ ਮਿਸ਼ਰਾ ਨੂੰ ਬੈੱਸਟ ਫੋਟੋਗ੍ਰਾਫਰ ਦਾ ਐਵਾਰਡ ਦਿੱਤਾ ਗਿਆ। ਰਾਹੁਲ ਗਾਂਧੀ ਦੀ ਨੁਮਾਇੰਦਗੀ ਕਰਨ ਵਾਲੇ ਡੈਲੀਗੇਟ ਨੂੰ ਬੈੱਸਟ ਪਾਰਲੀਮੈਂਟੇਰੀਅਨ ਦਾ ਐਵਾਰਡ ਜਦੋਕਿ ਮਨੀਸ਼ ਤਿਵਾਰੀ ਦੀ ਨੁਮਾਇੰਦਗੀ ਕਰਨ ਵਾਲੇ ਡੈਲੀਗੇਟ ਨੂੰ ਹਾਈ ਕਮੈਂਡੇਸ਼ਨ ਅਤੇ ਲੋਕ ਸਭਾ ’ਚ ਅੰਮ੍ਰਿਤਪਾਲ ਸਿੰਘ ਦੀ ਨੁਮਾਇੰਦਗੀ ਕਰਨ ਵਾਲੇ ਡੈਲੀਗੇਟ ਨੂੰ ਬੈੱਸਟ ਪਾਰਲੀਮੈਂਟੇਰੀਅਨ ਦਾ ਐਵਾਰਡ ਦਿੱਤਾ ਗਿਆ।