Punjab News : ਡੇਰਾਬੱਸੀ ਤੋਂ 13 ਸਾਲਾ ਵੰਸ਼ ਆਰੀਆ ਭੇਦਭਰੇ ਹਾਲਾਤ 'ਚ ਲਾਪਤਾ, ਪੁਲਿਸ ਵਲੋਂ ਜਾਂਚ ਸ਼ੁਰੂ
ਗੁਲਾਬਗੜ੍ਹ ਰੋਡ 'ਤੇ ਸਥਿਤ ਗਲੀ ਨੰ. 6, ਮਕਾਨ ਨੰ. 191 ਦਾ ਰਹਿਣ ਵਾਲਾ 13 ਸਾਲਾ ਵੰਸ਼ ਆਰੀਆ ਪੁੱਤਰ ਰਾਜਵੀਰ ਸਿੰਘ ਭੇਦਭਰੇ ਹਾਲਾਤ ਵਿਚ ਲਾਪਤਾ ਹੋ ਗਿਆ ਹੈ। ਇਸ ਸਬੰਧੀ ਰਾਜਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਵੰਸ਼ 02 ਅਗਸਤ ਨੂੰ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਦੇ ਵਿਚਕਾਰ ਅਚਾਨਕ ਘਰੋਂ ਚਲਾ ਗਿਆ ਅਤੇ ਵਾਪਸ ਨਹੀਂ ਪਰਤਿਆ।
Publish Date: Thu, 06 Aug 2026 11:53 AM (IST)
Updated Date: Thu, 06 Aug 2026 11:54 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਗੁਲਾਬਗੜ੍ਹ ਰੋਡ 'ਤੇ ਸਥਿਤ ਗਲੀ ਨੰ. 6, ਮਕਾਨ ਨੰ. 191 ਦਾ ਰਹਿਣ ਵਾਲਾ 13 ਸਾਲਾ ਵੰਸ਼ ਆਰੀਆ ਪੁੱਤਰ ਰਾਜਵੀਰ ਸਿੰਘ ਭੇਦਭਰੇ ਹਾਲਾਤ ਵਿਚ ਲਾਪਤਾ ਹੋ ਗਿਆ ਹੈ। ਇਸ ਸਬੰਧੀ ਰਾਜਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਵੰਸ਼ 02 ਅਗਸਤ ਨੂੰ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਦੇ ਵਿਚਕਾਰ ਅਚਾਨਕ ਘਰੋਂ ਚਲਾ ਗਿਆ ਅਤੇ ਵਾਪਸ ਨਹੀਂ ਪਰਤਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਧਰ 'ਤੇ ਉਸ ਦੀ ਕਾਫ਼ੀ ਭਾਲ ਕੀਤੀ ਅਤੇ ਹਰ ਸੰਭਵ ਜਗ੍ਹਾ 'ਤੇ ਛਾਣਬੀਣ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਘਟਨਾ ਤੋਂ ਬਾਅਦ ਚਿੰਤਤ ਪਰਿਵਾਰ ਨੇ ਇਸ ਸਬੰਧੀ ਤੁਰੰਤ ਡੇਰਾਬੱਸੀ ਪੁਲਿਸ ਨੂੰ ਸੂਚਿਤ ਕੀਤਾ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਬੱਚੇ ਦੀ ਭਾਲ ਲਈ ਅਗਲੇਰੀ ਜਾਂਚ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।