ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਨੇ ਨੰਨੇ ਚੋਬਰਾਂ ਨੇ ਜਿੱਤੀ ਓਵਰਆਲ ਟਰਾਫੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਨੇ ਨੰਨੇ ਚੋਬਰਾਂ ਨੇ ਜਿੱਤੀ ਓਵਰਆਲ ਟਰਾਫੀ
Publish Date: Sun, 01 Nov 2026 04:43 PM (IST)
Updated Date: Sun, 01 Nov 2026 04:44 PM (IST)
ਪੱਤਰ ਪ੍ਰੇਰਕ, ਗੋਨਿਆਣਾ ਸੈਂਟਰ ਬਲਾਹੜ ਮਹਿਮਾ ਦੀਆਂ ਪ੍ਰਾਈਮਰੀ ਸਕੂਲ ਖੇਡਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਿਚੋਂ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਦੀਆਂ ਪੁਜੀਸ਼ਨਾਂ ਤੇ ਹੂੰਝਾ ਫੇਰਦਿਆਂ ਓਵਰਆਲ ਟਰਾਫੀ ਜਿੱਤ ਕੇ ਟੂਰਨਾਮੈਂਟ ਆਪਣੇ ਨਾਮ ਕਰ ਲਿਆ ਹੈ। ਸੈਂਟਰ ਪੱਧਰ ’ਤੇ ਕਰਵਾਏ ਗਏ 11 ਵੱਖ-ਵੱਖ ਮੁਕਾਬਲਿਆਂ ਵਿਚ ਕੋਠੇ ਇੰਦਰ ਸਿੰਘ ਵਾਲੇ ਦੇ ਖਿਡਾਰੀਆਂ ਨੇ ਪੰਜ ਵਿਚੋਂ ਪਹਿਲਾ ਸਥਾਨ ਚਾਰ ਖੇਡਾਂ ਵਿਚ ਦੂਸਰਾ ਸਥਾਨ ਅਤੇ ਦੋ ਖੇਡਾਂ ਵਿਚ ਤੀਸਰਾ ਸਥਾਨ ਹਾਸਲ ਕਰਕੇ ਕੁੱਲ 39 ਅੰਕਾਂ ਨਾਲ ਇਹ ਟਰਾਫੀ ਨੂੰ ਓਵਰਆਲ ਜਿੱਤ ਲਿਆ ਹੈ। ਜਾਣਕਾਰੀ ਅਨੁਸਾਰ ਪ੍ਰਾਇਮਰੀ ਖੇਡਾਂ ਦੇ ਸੈਂਟਰ ਪੱਧਰ ਹੀ ਮੁਕਾਬਲੇ ਬੀਐਸਓ ਸਤਨਾਮ ਸਿੰਘ ਅਤੇ ਸੀਐਚਟੀ ਵੀਰਪਾਲ ਕੌਰ, ਦੀ ਅਗਵਾਈ ਹੇਠ ਦ ਏਕਲਵਿਆ ਕਾਨਵੈਂਟ ਸਕੂਲ ਦੇ ਖੇਡ ਗਰਾਊਂਡ ਵਿਚ ਕਰਵਾਏ ਗਏ, ਜਿਸ ਵਿਚ ਸਰਕਾਰੀ ਅਤੇ ਪ੍ਰਾਈਵੇਟ 11 ਵੱਖ ਵੱਖ ਸਕੂਲਾਂ ਦੇ ਲੜਕੇ ਲੜਕੀਆਂ ਨੇ ਭਾਗ ਲਿਆ। ਇਸ ਦੋ ਦਿਨਾਂ ਪ੍ਰਾਇਮਰੀ ਟੂਰਨਾਮੈਂਟ ਦੌਰਾਨ ਅਧਿਆਪਕ ਰਜਿੰਦਰ ਸਿੰਘ ਅਤੇ ਅਰਵਿੰਦ ਕੁਮਾਰ ਦੀ ਅਗਵਾਈ ਹੇਠ ਭਾਗ ਲੈਂਦਿਆਂ ਵਿਦਿਆਰਥੀਆਂ ਨੇ ਜਿਮਨਾਸਟਿਕ ਲੜਕੇ ਮੁਕਾਬਲੇ , ਚੈੱਸ ਲੜਕੇ ਅਤੇ ਲੜਕੀਆਂ, ਖੋਖੋ ਲੜਕੇ ਮੁਕਾਬਲੇ, ਅਤੇ ਬਲਪ੍ਰੀਤ ਸਿੰਘ ਨੇ ਲੰਮੀ ਛਾਲ ਵਿਚ ਕੋਠੇ ਇੰਦਰ ਸਿੰਘ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ, ਜਦੋਂ ਕਿ ਰੱਸਾ ਕਸ਼ੀ, ਬੈਡਮਿੰਟਨ, ਲੰਬੀ ਛਾਲ ਲੜਕੀਆਂ ਅਤੇ 600 ਮੀਟਰ ਦੌੜ ਲੜਕੇ ਵਿਚ ਸਕੂਲ ਵਿਦਿਆਰਥੀਆਂ ਨੇ ਦੂਸਰਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਲੰਬੀ ਛਾਲ ਮੁਕਾਬਲੇ ਅਤੇ 600 ਮੀਟਰ ਦੌੜ ਲੜਕੇ ਵਿਚ ਤੀਸਰਾ ਸਥਾਨ ਵੀ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕਰਕੇ ਟੂਰਨਾਮੈਂਟ ਦੀਆਂ ਜਿਆਦਾਤਰ ਪੁਜੀਸ਼ਨਾਂ ਆਪਣੇ ਸਕੂਲ ਦੇ ਨਾਮ ਕਰ ਦਿੱਤੀਆਂ। ਖੇਡਾਂ ਉਪਰੰਤ ਸਕੂਲ ਪੁੱਜੇ ਖਿਡਾਰੀਆਂ ਦਾ ਸਕੂਲ ਮੁਖੀ ਅਨੁਪਮ, ਸੁਮਨ ਲਤਾ ਅਤੇ ਹਰਦੀਪ ਕੌਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।