ਚੰਦਰ ਮੋਹਨ ਗਰਗ ਨੂੰ ਸੁਬਾ ਕਾਰਜਕਾਰਨੀ ਮੈਂਬਰ ਨਿਯੁਕਤ ਕਰਨ ’ਤੇ ਖੁਸ਼ੀ ਦੀ ਲਹਿਰ
ਚੰਦਰ ਮੋਹਨ ਗਰਗ ਨੂੰ ਸੁਬਾ ਕਾਰਜਕਾਰਨੀ ਮੈਂਬਰ ਨਿਯੁਕਤ ਕਰਨ ’ਤੇ ਖੁਸ਼ੀ ਦੀ ਲਹਿਰ
Publish Date: Tue, 03 Nov 2026 04:25 PM (IST)
Updated Date: Tue, 03 Nov 2026 04:26 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਨੁਜ ਖੋਸਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤੀ ਜਨਤਾ ਯੁਵਾ ਮੋਰਚਾ ਦੀ ਨਵੀਂ ਸੂਬਾ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ ਹੈ। ਇਸ ਨਵੀਂ ਟੀਮ ਵਿੱਚ ਮੌੜ ਮੰਡੀ ਦੇ ਸਮਾਜ ਸੇਵੀ ਅਤੇ ਮਿਹਨਤੀ ਨੌਜਵਾਨ ਚੰਦਰ ਮੋਹਨ ਗਰਗ ਨੂੰ ਸੂਬਾ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਚੰਦਰ ਮੋਹਨ ਗਰਗ ਦੀ ਇਸ ਨਿਯੁਕਤੀ ਨਾਲ ਮੌੜ ਮੰਡੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਾਰਟੀ ਵਰਕਰਾਂ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਭਾਜਪਾ ਦੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।ਇਸ ਮੌਕੇ ਚੰਦਰ ਮੋਹਨ ਗਰਗ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਅਤੇ ਨਿਸ਼ਠਾ ਨਾਲ ਨਿਭਾਉਣਗੇ। ਇਸ ਨਿਯੁਕਤੀ ’ਤੇ ਹਰਸ਼ ਗੋਇਲ ਮੰਡਲ ਪ੍ਰਧਾਨ, ਜੀਵਨ ਗੁਪਤਾ ਜ਼ਿਲ੍ਹਾ ਕੈਸ਼ੀਅਰ,ਸੱਤਪਾਲ ਗਰਗ ਸੀਨੀਅਰ ਆਗੂ, ਸੰਜੇ ਮਿੱਤਲ ਕੋ ਆਈ ਟੀ ਹੈਡ, ਗਗਨ ਕੁਮਾਰ ਕੋ ਆਈ ਟੀ ਹੈਡ ਸਮੇਤ ਇਲਾਕੇ ਦੇ ਕਈ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਚੰਦਰ ਮੋਹਨ ਗਰਗ ਨੂੰ ਵਧਾਈ ਦਿੱਤੀ।