ਦਿੱਲੀ ਪਬਲਿਕ ਸਕੂਲ ਬਠਿੰਡਾ ’ਚ ਦੋ ਰੋਜ਼ਾ ਇੰਟਰ ਡੀਪੀਐੱਸ ਬਾਸਕਟਬਾਲ ਟੂਰਨਾਮੈਂਟ ਸ਼ੁਰੂ ਦਿੱਲੀ ਪਬਲਿਕ ਸਕੂਲ ਬਠਿੰਡਾ ’ਚ ਦੋ ਰੋਜ਼ਾ ਇੰਟਰ ਡੀਪੀਐੱਸ ਬਾਸਕਟਬਾਲ ਟੂਰਨਾਮੈਂਟ ਸ਼ੁਰੂ
Publish Date: Sun, 27 Sep 2026 04:03 PM (IST)
Updated Date: Sun, 27 Sep 2026 04:06 PM (IST)
ਸੀਨੀਅਰ ਰਿਪੋਰਟਰ ਬਠਿੰਡਾ ਦਿੱਲੀ ਪਬਲਿਕ ਸਕੂਲ, ਬਠਿੰਡਾ ਦੇ ਵਿਹੜੇ ਵਿਚ ਦੋ ਰੋਜ਼ਾ ਇੰਟਰ ਡੀਪੀਐੱਸ ਬਾਸਕਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਹੋਇਆ। ਟੂਰਨਾਮੈਂਟ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ 11 ਡੀਪੀਐੱਸ ਸਕੂਲਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਸਮਾਗਮ ਦੀ ਸ਼ੁਰੂਆਤ ਭਾਗ ਲੈਣ ਵਾਲੀਆਂ ਟੀਮਾਂ ਦੇ ਪ੍ਰਭਾਵਸ਼ਾਲੀ ਮਾਰਚ ਪਾਸਟ ਨਾਲ ਹੋਈ। ਵਿਦਿਆਰਥੀਆਂ ਨੇ ਅਨੁਸ਼ਾਸਨ ਤੇ ਟੀਮ ਭਾਵਨਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੁਮਾਰ ਸੈਣੀ ਨੇ ਸਾਰੀਆਂ ਟੀਮਾਂ, ਕੋਚਾਂ ਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੰਚ ਵਿਦਿਆਰਥੀਆਂ ਵਿਚ ਚਰਿੱਤਰ, ਸਹਿਣਸ਼ੀਲਤਾ ਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਡੀਈਓ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਤੇ ਵਿਸ਼ੇਸ਼ ਮਹਿਮਾਨ ਵਜੋਂ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਏਐੱਸਆਈ ਅੰਮ੍ਰਿਤਪਾਲ ਨੇ ਸ਼ਿਰਕਤ ਕੀਤੀ। ਮਹਿਮਾਨਾਂ ਨੇ ਖਿਡਾਰੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਮਮਤਾ ਖੁਰਾਣਾ ਸੇਠੀ ਨੇ ਖੇਡ ਭਾਵਨਾ ਤੇ ਸਰੀਰਕ ਤੰਦਰੁਸਤੀ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਉਪਰੰਤ ਗਰੁੱਪ ਪੱਧਰ ਦੇ ਮੈਚ ਸ਼ੁਰੂ ਹੋ ਗਏ। ਟੂਰਨਾਮੈਂਟ ਦੀ ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਭਲਕੇ ਹੋਵੇਗਾ।