ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ 22 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ 22 ਤੋਂ
Publish Date: Thu, 20 Aug 2026 05:32 PM (IST)
Updated Date: Fri, 21 Aug 2026 04:03 AM (IST)
ਫੋਟੋ : 33 ਕੈਪ਼ਸਨ : ਸਮਾਗਮ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੀਤੀਆਂ ਗਈਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ 22 ਤੇ 23 ਅਗਸਤ ਨੂੰ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਅਕੱਥ ਕਥਾ ਅਤੇ ਸਿਮਰਨ ਅਭਿਆਸ ਸਮਾਗਮ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ’ਚ ਆਤਮਾ ਸਿੰਘ ਚਹਿਲ ਨੂੰ ਸਰਪ੍ਰਸਤ ਅਤੇ ਜਸਵੀਰ ਸਿੰਘ ਗਰੇਵਾਲ, ਸਿਮਰਨਜੋਤ ਸਿੰਘ ਖਾਲਸਾ, ਬਲਵੰਤ ਸਿੰਘ ਬੰਤੀ, ਗੁਰਬਿੰਦਰ ਸਿੰਘ ਬਰਾੜ, ਗੁਰਤੇਜ ਸਿੰਘ ਰਾਗੀ ਅਤੇ ਗੁਰਦੀਪ ਸਿੰਘ ਮਕੈਨਿਕ ਨੂੰ ਮੁੱਖ ਸੇਵਾਦਾਰ ਬਣਾਇਆ ਗਿਆ ਹੈ। ਸਮਾਗਮ ਦੀ ਜਾਣਕਾਰੀ ਦਿੰਦਿਆਂ ਗੁਰਦਰਸ਼ਨ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਸਮਾਗਮ ਪੰਥਕ ਤਾਲਮੇਲ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਦੇ ਮਾਰਗਦਰਸ਼ਨ ਹੇਠ ਬਠਿੰਡਾ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਸਵੀਰ ਸਿੰਘ ਗਰੇਵਾਲ ਨੇ ਦੱਸਿਆ ਕਿ 22 ਅਗਸਤ ਨੂੰ ਸ਼ਾਮ 7.30 ਤੋਂ 9.30 ਵਜੇ ਤੱਕ ਅਕੱਥ ਕਥਾ ਹੋਵੇਗੀ। 23 ਅਗਸਤ ਨੂੰ ਸਵੇਰੇ 7 ਤੋਂ 9 ਵਜੇ ਤੱਕ ਸਿਮਰਨ ਅਭਿਆਸ ਤੇ ਸ਼ਾਮ 7.30 ਤੋਂ 9.30 ਵਜੇ ਤੱਕ ਅਕੱਥ ਕਥਾ ਸਮਾਗਮ ਹੋਵੇਗਾ। ਭਾਈ ਲਖਵੀਰ ਸਿੰਘ ਫਰੀਦਕੋਟ ਵਾਲੇ ਗੁਰਬਾਣੀ ਦੇ ਆਸ਼ੇ ਅਨੁਸਾਰ ਮਨੁੱਖਾ ਜਨਮ ਦੇ ਮਨੋਰਥ ਅਤੇ ਇਸ ਨੂੰ ਸਫਲ ਬਣਾਉਣ ਦੇ ਤਰੀਕਿਆਂ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਅਤੇ ਗੁਰਮੰਤਰ ਦਾ ਸਿਮਰਨ ਅਭਿਆਸ ਕਰਵਾਉਣਗੇ। ਪ੍ਰਬੰਧਾਂ ਤਹਿਤ ਸਵਾਗਤੀ ਕਮੇਟੀ, ਸਟੇਜ, ਲੰਗਰ, ਰਿਹਾਇਸ਼, ਸਨਮਾਨ ਅਤੇ ਪ੍ਰੈਸ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ। ਆਗੂਆਂ ਨੇ ਦੱਸਿਆ ਕਿ ਸਮਾਗਮ ਲਈ ਕਿਸੇ ਕਿਸਮ ਦੀ ਮਾਇਆ ਇਕੱਠੀ ਨਹੀਂ ਕੀਤੀ ਗਈ ਤੇ ਲੋੜੀਂਦੀ ਸੇਵਾ ਵੱਖ-ਵੱਖ ਵਿਅਕਤੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੌਂਪੀ ਗਈ ਹੈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।