ਸਿਹਤ ਜਾਗਰੂਕਤਾ 'ਤੇ ਦੋ ਵਿਸ਼ੇਸ਼ ਲੈਕਚਰ ਕਰਵਾਏ ਸਿਹਤ ਜਾਗਰੂਕਤਾ 'ਤੇ ਦੋ ਵਿਸ਼ੇਸ਼ ਲੈਕਚਰ ਕਰਵਾਏ
Publish Date: Mon, 02 Nov 2026 05:21 PM (IST)
Updated Date: Mon, 02 Nov 2026 05:23 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆਸੁਖਮਿੰਦਰ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਆਨਰੇਰੀ ਸਕੱਤਰ ਕਾਲਜ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਸਾਇੰਸ ਵਿਭਾਗ, ਸੈਂਟਰ ਫਾਰ ਕਮਿਊਨਿਟੀ ਸਰਵਿਸਿਜ਼, ਐਨਐਸਐਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਸਿਹਤ ਜਾਗਰੂਕਤਾ ਤੇ ਦੋ ਵਿਸ਼ੇਸ਼ ਲੈਕਚਰ ਕਰਵਾਏ ਗਏ, ਜਿਸ ਦਾ ਵਿਸ਼ਾ ਮਹਿਲਾ ਸਿਹਤ ਅਤੇ ਹੱਡੀਆਂ ਦੀ ਸਿਹਤ ਸਬੰਧੀ ਜਾਗਰੂਕਤਾਪੈਦਾ ਕਰਨਾ ਸੀ। ਇਸ ਮੌਕੇ ਡਾ. ਨੇਹਾ ਗੁਪਤਾ (ਡੀਐੱਮ ਮੈਡੀਕਲਔਨਕੋਲੋਜਿਸਟ) ਅਤੇ ਡਾ. ਦੀਪਕ ਗਰਗ (ਡੀਐੱਮ ਆਰਥੋਪੀਡਿਕ ਸਰਜਨ) ਨੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਡਾ. ਨੇਹਾ ਗੁਪਤਾ ਨੇ ਮਹਿਲਾਵਾਂ ਵਿਚ ਹੋਣ ਵਾਲੇ ਕੈਂਸਰਾਂ, ਖ਼ਾਸ ਕਰਕੇ ਸਰਵਾਈਕਲ ਕੈਂਸਰ ਅਤੇ ਛਾਤੀ ਦੇਕੈਂਸਰ ਤੋਂ ਬਚਾਅ, ਉਨ੍ਹਾਂ ਦੇ ਸ਼ੁਰੂਆਤੀ ਲੱਛਣਾਂ ਅਤੇ ਸਮੇਂ ਸਿਰ ਪਛਾਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਐਚਪੀਵੀ ਵੈਕਸੀਨ ਦੀ ਮਹੱਤਤਾ ਬਾਰੇ ਦੱਸਦਿਆਂ ਸਮਝਾਇਆ ਕਿ ਟੀਕਾਕਰਨ, ਨਿਯਮਿਤ ਸਕ੍ਰੀਨਿੰਗ ਅਤੇ ਸਰੀਰ ਵਿਚ ਹੋਣ ਵਾਲੀਆਂ ਅਸਧਾਰਨ ਤਬਦੀਲੀਆਂ ਪ੍ਰਤੀ ਜਾਗਰੂਕਤਾ ਕੈਂਸਰ ਦੀ ਰੋਕਥਾਮ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਰਸ਼ਾਂ ਵਿਚ ਹੋਣ ਵਾਲੇ ਪ੍ਰੋਸਟੇਟ ਕੈਂਸਰ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਇਸ ਦੇ ਸੰਭਾਵੀ ਲੱਛਣਾਂ, ਸਮੇਂ ਸਿਰ ਜਾਂਚ ਅਤੇ ਡਾਕਟਰੀ ਸਲਾਹ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਅਸਧਾਰਨ ਲੱਛਣ ਨੂੰ ਨਜ਼ਰਅੰਦਾਜ਼ ਨਾਕਰਨ ਲਈ ਪ੍ਰੇਰਿਤ ਕੀਤਾ। ਡਾ. ਦੀਪਕ ਗਰਗ ਨੇ ਹੱਡੀਆਂ ਦੀ ਸਿਹਤ ਅਤੇ ਸਰੀਰ ਦੀ ਸਹੀ ਬਣਤਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਿਟਾਮਿਨਾਂ, ਖਣਿਜ ਪਦਾਰਥਾਂ, ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰੀਰ ਦੇ ਸਹੀ ਪੋਸਚਰ (ਬੈਠਣ, ਖੜ੍ਹੇ ਹੋਣ ਅਤੇ ਤੁਰਨ ਦੇਢੰਗ), ਨਿਯਮਿਤ ਕਸਰਤ ਅਤੇ ਸਿਹਤਮੰਦ ਜੀਵਨਸ਼ੈਲੀ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਜਾਗਰੂਕਤਾ ਪ੍ਰੋਗਰਾਮ ਅਤੇ ਐਕਸਟੈਂਸ਼ਨ ਲੈਕਚਰ ਸਮੇਂ-ਸਮੇਂ ਤੇ ਕਰਵਾਉਣੇ ਬਹੁਤ ਜ਼ਰੂਰੀ ਹਨ। ਡਾ. ਮਾਨ ਨੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਨੂੰ ਪਹਿਲ ਦੇਣ, ਮਾਹਿਰਾਂ ਤੋਂ ਜਾਣਕਾਰੀ ਲੈਣ ਅਤੇ ਸਿਹਤ ਸਬੰਧੀ ਸਮੱਸਿਆਵਾਂ ਬਾਰੇ ਬਿਨਾਂ ਝਿਜਕ ਗੱਲਬਾਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਲਜ ਵਿਚ ਅਜਿਹਾ ਸੁਰੱਖਿਅਤ ਅਤੇ ਸਹਿਜ ਮਾਹੌਲ ਮੁਹੱਈਆ ਕਰਵਾਉਣਾ ਮਹੱਤਵਪੂਰਨ ਹੈ, ਜਿੱਥੇ ਵਿਦਿਆਰਥੀ ਸਿਹਤ ਸਬੰਧੀ ਸਵਾਲ ਖੁੱਲ੍ਹਕੇ ਪੁੱਛ ਸਕਣ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਜਾਗਰੂਕ ਹੋ ਸਕਣ। ਇਸ ਮੌਕੇ ਸਾਇੰਸ ਵਿਭਾਗ ਮੁਖੀ ਡਾ. ਹਰਪਿੰਦਰ ਕੌਰ, ਐਨਐਸਐਸ ਪ੍ਰੋਗਰਾਮ ਅਫਸਰ ਡਾ. ਰਮਨਪ੍ਰੀਤ ਕੌਰ, ਰੈਡ ਰਿਬਨ ਇੰਚਾਰਜ ਪ੍ਰੋ. ਲਖਵੀਰ ਕੌਰ, ਪ੍ਰੋ. ਖੁਸ਼ਮੀਤ ਕੌਰ, ਪ੍ਰੋ. ਸੋਨੀਆ ਹਾਜ਼ਰ ਸਨ।