ਕਾਰ ’ਤੇ ਅਚਾਨਕ ਡਿੱਗਾ ਦਰੱਖ਼ਤ, ਔਰਤ ਦੀ ਮੌਤ ਕਾਰ ’ਤੇ ਅਚਾਨਕ ਡਿੱਗਿਆ ਦਰੱਖਤ, ਔਰਤ ਦੀ ਮੌਤ
Publish Date: Thu, 24 Sep 2026 04:54 PM (IST)
Updated Date: Fri, 25 Sep 2026 04:03 AM (IST)
- ਪਤੀ ਤੇ 3 ਸਾਲ ਦੀ ਪੋਤੀ ਗੰਭੀਰ ਜ਼ਖ਼ਮੀ, ਭੁੱਚੋ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਫੋਟੋ : 4 ਕੈਪ਼ਸਨ : ਅਚਾਨਕ ਦਰੱਖਤ ਡਿੱਗਣ ਕਾਰਨ ਨੁਕਸਾਨੀ ਗਈ ਅਲਟੋ ਕਾਰ ਅਤੇ ਖੜ੍ਹੇ ਲੋਕ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਥਾਣਾ-ਭਗਤਾ ਰੋਡ ’ਤੇ ਪਿੰਡ ਦਿਆਲਪੁਰਾ ਮਿਰਜ਼ਾ ਨੇੜੇ ਮੰਗਲਵਾਰ ਸ਼ਾਮ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ, ਜਦੋਂ ਸੈਲਾਬਰਾਹ ਤੋਂ ਭਗਤਾ ਭਾਈਕਾ ਵੱਲ ਜਾ ਰਹੀ ਆਲਟੋ ਕਾਰ ’ਤੇ ਅਚਾਨਕ ਦਰੱਖਤ ਡਿੱਗ ਪਿਆ। ਦਰੱਖਤ ਦੀ ਲਪੇਟ ’ਚ ਆਉਣ ਕਾਰਨ ਕਾਰ ਸਵਾਰ ਔਰਤ, ਉਸ ਦਾ ਪਤੀ ਤੇ ਕਰੀਬ 2-3 ਸਾਲ ਦੀ ਬੱਚੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਭੁੱਚੋ ਦੇ ਆਦੇਸ਼ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੈਲਾਬਰਾਹ ਵਾਸੀ ਸ਼ਿੰਦਰਪਾਲ ਕੌਰ (50), ਪਤਨੀ ਇਕਤੇਰ ਸਿੰਘ, ਆਪਣੇ ਪਤੀ ਤੇ ਪੋਤੀ ਨਾਲ ਆਲਟੋ ਕਾਰ ’ਚ ਸਵਾਰ ਹੋ ਕੇ ਸੈਲਾਬਰਾਹ ਤੋਂ ਭਗਤਾ ਭਾਈਕਾ ਵੱਲ ਜਾ ਰਹੀ ਸੀ। ਮੰਗਲਵਾਰ ਸ਼ਾਮ ਕਰੀਬ 7:30 ਵਜੇ ਜਦੋਂ ਉਹ ਪਿੰਡ ਦਿਆਲਪੁਰਾ ਮਿਰਜ਼ਾ ਨੇੜੇ ਨਥਾਣਾ-ਭਗਤਾ ਰੋਡ ’ਤੇ ਪਹੁੰਚੇ ਤਾਂ ਅਚਾਨਕ ਸੜਕ ਕਿਨਾਰੇ ਖੜ੍ਹਾ ਦਰੱਖਤ ਕਾਰ ’ਤੇ ਆ ਡਿੱਗਿਆ। ਦਰੱਖਤ ਡਿੱਗਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ ’ਚ ਸਵਾਰ ਸ਼ਿੰਦਰਪਾਲ ਕੌਰ, ਉਸ ਦੇ ਪਤੀ ਇਕਤੇਰ ਸਿੰਘ ਤੇ ਕਰੀਬ 2-3 ਸਾਲ ਦੀ ਬੱਚੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਆਦੇਸ਼ ਹਸਪਤਾਲ ਭੁੱਚੋ ਵਿਖੇ ਲਿਜਾਇਆ ਗਿਆ। ਹਸਪਤਾਲ ’ਚ ਇਲਾਜ ਦੌਰਾਨ ਸ਼ਿੰਦਰਪਾਲ ਕੌਰ ਦੀ ਮੌਤ ਹੋ ਗਈ। ਉਸ ਦੇ ਪਤੀ ਇਕਤੇਰ ਸਿੰਘ ਅਤੇ ਬੱਚੀ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ। ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਸ਼ੁਰੂ ਕੀਤੀ ਜਾਂਚ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਤੇ ਦਰੱਖ਼ਤ ਡਿੱਗਣ ਦੇ ਹਾਲਾਤ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ।