ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਨੂੰ ਜਿਤਾਉਣਾ ਜ਼ਰੂਰੀ : ਮਲੂਕਾ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਨੂੰ ਜਿਤਾਉਣਾ ਜਰੂਰੀ-ਮਲੂਕਾ
Publish Date: Sat, 17 Oct 2026 04:20 PM (IST)
Updated Date: Sat, 17 Oct 2026 04:21 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ ਸ਼ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੀ ਹਲਕਾ ਪੱਧਰੀ ਇਕ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਪਿੰਡ ਗੁਰੂਸਰ ਜਲਾਲ ਵਿਖੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਹਲਕੇ ਭਰ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾ ਮਾਨਸਾ ਵਿਖੇ ਕਤਲ ਕੀਤੇ ਗਏ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆ ਸਾਬਕਾ ਮੰਤਰੀ ਮਲੂਕਾ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਜਿਤਾਉਣਾ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਪੰਜਾਬ ਦਾ ਵੱਡਾ ਵਿਕਾਸ ਹੋਇਆ ਪਰ ਕਾਂਗਰਸ ਨੇ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾਕੇ ਪੰਜਾਬੀਆਂ ਦੀਆਂ ਵੋਟਾਂ ਬਟੋਰ ਕੇ ਸੱਤਾ ਹਾਸਿਲ ਕਰ ਲਈ, ਜਿਸ ਤੋਂ ਆਮ ਆਦਮੀ ਪਾਰਟੀ ਵੀ ਵੱਡੇ ਗੱਪ ਬੋਲ ਕੇ ਸੱਤਾ ਵਿਚ ਆ ਗਈ, ਪਰ ਪੌਣੇ ਪੰਜ ਸਾਲਾਂ ਵਿਚ ਸਵਾਏ ਝੂਠ ਤੋਂ ਸੂਬੇ ਦੇ ਵਿਕਾਸ ਲਈ ਕੱਖ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਆਪ ਸਰਕਾਰ ਪੰਜਾਬ ਨੂੰ ਕਰਜ਼ਾਈ ਕਰਨ ’ਤੇ ਤੁਲੀ ਹੋਈ ਹੈ ਦਿੱਲੀ ਵਾਲੇ ਆਪ ਨੇਤਾ ਪੰਜਾਬ ਨੂੰ ਦੋਵੇਂ ਹੱਥੀ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਨਾਲ ਨਾਲ ਦੂਜਿਆਂ ਵਿਚ ਵੀ ਪੰਜਾਬ ਦੇ ਪੈਸੇ ਨਾਲ ਇਸਤਿਹਾਰਬਾਜ਼ੀ ਕਰ ਰਹੀ ਹੈ। ਮਲੂਕਾ ਨੇ ਕਿਹਾ ਕਿ ਤੀਰਥ ਯਾਤਰਾ ਲਈ ਚੱਲ ਰਹੀਆਂ ਬੱਸਾਂ ਵੀ ਬਾਹਰਲੇ ਸੂਬਿਆਂ ਤੋਂ ਲਿਆਂਦੀਆਂ ਗਈਆਂ ਹਨ ਤੇ ਵਿਕਾਸ ਕਾਰਜਾਂ ਦੇ ਵੱਡੇ ਟੈਂਡਰ ਵੀ ਸੂਬੇ ਤੋਂ ਬਾਹਰਲੇ ਲੋਕਾਂ ਨੂੰ ਦਿੱਤੇ ਜਾਂ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਆਪ ਨੇਤਾ ਬਿਨਾਂ ਕਿਸੇ ਡਰ ਭੈਅ ਵੱਡੇ ਘੁਟਾਲੇ ਕਰ ਰਹੇ ਹਨ। ਸਾਬਕਾ ਮੰਤਰੀ ਮਲੂਕਾ ਨੇ ਐਲਾਨ ਕੀਤਾ ਕਿ ਅਕਾਲੀ ਸਰਕਾਰ ਆਉਣ ’ਤੇ ਨਸ਼ਿਆਂ ਤੇ ਗੈਂਗਵਾਰ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ। ਪਹਿਲਾ ਚੱਲ ਰਹੀ ਕੋਈ ਸਕੀਮ ਬੰਦ ਨਹੀ ਹੋਵੇਗੀ ਸਗੋਂ ਪੈਨਸ਼ਨ 3100 ਰੁਪਏ, ਸਗਨ ਸਕੀਮ ਇਕ ਲੱਖ ਰੁਪਏ, ਘਰ ਦੀ ਉਸਾਰੀ ਰਾਸ਼ੀ ਦਿੱਤੀ ਜਾਵੇਗੀ, ਖੇਤੀ ਬਾੜੀ ਸੰਦਾਂ ਤੇ 70 ਸਬਸਿਡੀ, ਬੇਰੁਜ਼ਗਾਰ ਨੌਜਵਾਨਾਂ ਲਈ 10-10 ਲੱਖ ਤੱਕ ਦਾ ਬਿਨ੍ਹਾਂ ਵਿਆਜ ਲੋਨ ਤੇ ਮੁਲਾਜ਼ਮਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਿੰਡਾਂ ਵਿਚ ਬੂਥ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਸਬੰਧਤ ਮੈਂਬਰਾਂ ਦੇ ਕਾਰਡ ਬਣਾਏ ਜਾਣਗੇ। ਇਸ ਮੌਕੇ ਹਰਿੰਦਰ ਸਿੰਘ ਮਹਿਰਾਜ ਇੰਚਾਰਜ ਲੋਕ ਸਭਾ ਹਲਕਾ ਫਰੀਦਕੋਟ, ਜੱਥੇਦਾਰ ਸਤਨਾਮ ਸਿੰਘ ਭਾਈਰੂਪਾ, ਜਗਮੋਹਨ ਲਾਲ ਭਗਤਾ, ਗਗਨਦੀਪ ਸਿੰਘ ਗਰੇਵਾਲ, ਕੁਲਦੀਪ ਕੌਰ ਬਰਾੜ, ਹਰਬੰਸ ਸਿੰਘ ਨਿਉਰ, ਬਲੌਰ ਸਿੰਘ ਕਾਂਗੜ, ਨਿਰਮਲ ਸਿੰਘ ਮਹਿਰਾਜ, ਗੁਰਪਾਲ ਸਿੰਘ ਭੱਟੀ ਆਦਿ ਨੇ ਆਪ ਸਰਕਾਰ ਨੂੰ ਲੰਮੇ ਹੱਥੀ ਲੈਦਿਆ ਅਕਾਲੀ ਦਲ ਦੀ ਮਜ਼ਬੂਤੀ ਲਈ ਆਪੋ ਆਪਣੇ ਵਿਚਾਰ ਰੱਖੇ। ਇਸ ਮੌਕੇ ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ, ਸੁਖਦੀਪ ਸਿੰਘ ਸਿਰੀਏਵਾਲਾ ਮੈਂਬਰ ਜਿਲ੍ਹਾ ਪ੍ਰੀਸ਼ਦ, ਸੁਖਜਿੰਦਰ ਸਿੰਘ ਖਾਨਦਾਨ, ਜਸਪਾਲ ਸਿੰਘ ਵੜਿੰਗ, ਗੁਰਤੇਜ ਸਿੰਘ ਚਾਨੀ, ਸਤਵਿੰਦਰਪਾਲ ਸਿੰਘ ਪਿੰਦਰ, ਗੁਰਵਿੰਦਰ ਕੌਰ ਭਗਤਾ, ਗਿਆਨੀ ਇਕਬਾਲ ਸਿੰਘ ਗੁਰੂਸਰ, ਸਰਬਜੀਤ ਸਿੰਘ ਕਾਂਗੜ, ਸੁਖਮੰਦਰ ਸਿੰਘ ਸਰਾਂ, ਗੁਰਪ੍ਰੀਤ ਸਿੰਘ ਘੰਡਾਬੰਨਾ, ਹਰਪਾਲ ਸਿੰਘ ਮਲੂਕਾ, ਬ੍ਰਿਸ਼ਪਾਲ ਸਿੰਘ ਮਲੂਕਾ, ਹਰਭਜਨ ਸਿੰਘ ਬੁਰਜ ਥਰੋੜ, ਨਾਇਬ ਸਿੰਘ ਹਮੀਰਗੜ, ਦਵਿੰਦਰ ਸਿੰਘ ਮਠਾੜੂ, ਰਛਪਾਲ ਸਿੰਘ ਨਿੱਕਾ, ਡਾ. ਜਗਜੀਤ ਸਿੰਘ ਨਿੱਕਾ, ਹਰਦੀਪ ਸਿੰਘ ਹਮੀਰਗੜ੍ਹ, ਚਰਨਜੀਤ ਸਿੰਘ ਦੁੱਲੇਵਾਲਾ, ਦਲਜੀਤ ਸਿੰਘ ਭਗਤਾ, ਗੁਰਮੇਲ ਸਿੰਘ ਭਾਈਰੂਪਾ, ਢਾਡੀ ਬਲਵਿੰਦਰ ਸਿੰਘ ਭਗਤਾ, ਹਰਦੇਵ ਸਿੰਘ ਗੋਗੀ, ਲਖਵੀਰ ਸਿੰਘ ਮੌੜ, ਰਘਵੀਰ ਸਿੰਘ ਕਾਕਾ, ਸੇਮੀ ਭਾਈਰੂਪਾ ਆਦਿ ਹਾਜ਼ਰ ਸਨ।