ਡਾਇਟ ਦਿਓਣ ’ਚ ਪੀਐੱਮ ਸ੍ਰੀ ਸਕੂਲਾਂ ਦੇ ਅਧਿਆਪਕਾਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਡਾਇਟ ਦਿਓਣ ਵਿਖੇ ਪੀਐੱਮ ਸ੍ਰੀ ਸਕੂਲਾਂ ਦੇ ਅਧਿਆਪਕਾਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ
Publish Date: Thu, 24 Sep 2026 05:52 PM (IST)
Updated Date: Fri, 25 Sep 2026 04:06 AM (IST)
* ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਅਧਿਆਪਕਾਂ ਦਾ ਨਵੀਆਂ ਤਕਨੀਕਾਂ ਨਾਲ ਲੈਸ ਹੋਣਾ ਜ਼ਰੂਰੀ : ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਫੋਟੋ : 23 ਕੈਪਸ਼ਨ : ਡਾਇਟ ਦਿਓਣ ਵਿਖੇ ਪੀਐੱਮ ਸ੍ਰੀ ਸਕੂਲਾਂ ਦੇ ਅਧਿਆਪਕਾਂ ਲਈ ਕਰਵਾਈ ਜਾ ਰਹੀ ਤਿੰਨ ਰੋਜ਼ਾ ਸਮਰੱਥਾ ਨਿਰਮਾਣ ਟ੍ਰੇਨਿੰਗ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਚਮਕੌਰ ਸਿੰਘ ਅਤੇ ਹਾਜ਼ਰ ਅਧਿਆਪਕ ਤੇ ਸਿਖਲਾਈ ਟੀਮ। ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਡਾਇਰੈਕਟਰ ਐੱਸਸੀਈਆਰਟੀ ਦੀਆਂ ਹਦਾਇਤਾਂ ਅਨੁਸਾਰ ਸੈਸ਼ਨ 2026-27 ਤਹਿਤ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ), ਦਿਓਣ ਵਿਖੇ ਪੀਐੱਮ ਸ੍ਰੀ ਸਕੂਲਾਂ ਦੇ ਅਧਿਆਪਕਾਂ ਲਈ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਸਮਰੱਥਾ ਨਿਰਮਾਣ (ਕੈਪੇਸਿਟੀ ਬਿਲਡਿੰਗ) ਟ੍ਰੇਨਿੰਗ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਹ ਸਿਖਲਾਈ ਵਰਕਸ਼ਾਪ ਡਾਇਟ ਪ੍ਰਿੰਸੀਪਲ ਵਰਿੰਦਰਪਾਲ ਸਿੱਧੂ ਦੀ ਯੋਗ ਅਗਵਾਈ ਹੇਠ ਸੁਚਾਰੂ ਢੰਗ ਨਾਲ ਚਲਾਈ ਜਾ ਰਹੀ ਹੈ। ਸਿਖਲਾਈ ਕੈਂਪ ਦੌਰਾਨ ਡਿਪਟੀ ਡੀਈਓ (ਸੈਸਿ) ਸ. ਚਮਕੌਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਦੌਰਾ ਕਰ ਕੇ ਵੱਖ-ਵੱਖ ਸੈਸ਼ਨਾਂ ਦਾ ਜਾਇਜ਼ਾ ਲਿਆ ਤੇ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਵਿੱਚ ਅਧਿਆਪਕਾਂ ਦਾ ਨਵੀਆਂ ਤਕਨੀਕਾਂ ਅਤੇ ਸਿੱਖਿਆ ਪੱਧਤੀਆਂ ਨਾਲ ਲੈਸ ਹੋਣਾ ਬੇਹੱਦ ਜ਼ਰੂਰੀ ਹੈ, ਤਾਂ ਜੋ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਤਹਿਤ ਆਉਣ ਵਾਲੇ ਸਮੇਂ ਵਿੱਚ ਪੇਪਰਾਂ ਦਾ ਪੈਟਰਨ ਯੋਗਤਾ ਅਧਾਰਤ ਹੋਵੇਗਾ। ਇਸ ਲਈ ਅਧਿਆਪਕ ਵਿਦਿਆਰਥੀਆਂ ਨੂੰ ਰੱਟਾ ਲਗਵਾਉਣ ਦੀ ਬਜਾਏ ਸਮਝ ਆਧਾਰਿਤ ਸਿੱਖਿਆ ਦੇਣ ਤੇ ਵੱਖ-ਵੱਖ ਕਿਸਮ ਦੇ ਯੋਗਤਾ ਅਧਾਰਤ ਪ੍ਰਸ਼ਨ ਤਿਆਰ ਕਰਵਾਉਣ। ਉਨ੍ਹਾਂ ਬੋਰਡ ਜਮਾਤਾਂ ਦੇ ਨਾਲ-ਨਾਲ ਨਾਨ-ਬੋਰਡ ਜਮਾਤਾਂ 6ਵੀਂ ਤੋਂ 9ਵੀਂ ਤੇ 11ਵੀਂ ਵੱਲ ਵੀ ਬਰਾਬਰ ਧਿਆਨ ਦੇਣ ’ਤੇ ਜ਼ੋਰ ਦਿੱਤਾ। ਇਸ ਮੌਕੇ ਡੀ.ਆਰ.ਸੀ. ਬਾਲ ਕ੍ਰਿਸ਼ਨ ਅਗਰਵਾਲ, ਬੀ.ਆਰ.ਸੀ. ਕੋ-ਆਰਡੀਨੇਟਰ ਹਰਜੀਤ ਸਿੰਘ ਅਤੇ ਕੋ-ਆਰਡੀਨੇਟਰ ਵੀਨੂੰ ਵੱਲੋਂ ਸਿਖਲਾਈ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਸੰਭਾਲੇ ਗਏ। ਰਾਜ ਪੱਧਰ ਤੋਂ ਸਿਖਲਾਈ ਪ੍ਰਾਪਤ ਕੇ.ਆਰ.ਪੀਜ਼ ਵੱਲੋਂ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਤੇ ਅਧਿਆਪਨ ਦੀਆਂ ਨਵੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਡਾਇਟ ਪ੍ਰਿੰਸੀਪਲ ਵਰਿੰਦਰਪਾਲ ਸਿੱਧੂ ਤੇ ਚਮਕੌਰ ਸਿੰਘ ਨੇ ਅਧਿਆਪਕਾਂ ਨੂੰ ਵਰਕਸ਼ਾਪ ਦੌਰਾਨ ਸਿੱਖੀਆਂ ਤਕਨੀਕਾਂ ਨੂੰ ਸਕੂਲ ਪੱਧਰ ’ਤੇ ਲਾਗੂ ਕਰਨ ਲਈ ਪ੍ਰੇਰਿਤ ਕੀਤਾ।