ਪੈਸੇ ਕੱਢਣ ਦੀ ਕੋਸ਼ਿਸ ’ਚ ਚੋਰਾਂ ਨੇ ਬੈਂਕ ਦਾ ਏਟੀਐੱਮ ਭੰਨਿਆ ਪੈਸੇ ਕੱਢਣ ਦੀ ਕੋਸ਼ਿਸ ’ਚ ਚੋਰਾਂ ਨੇ ਬੈਂਕ ਦਾ ਏਟੀਐੱਮ ਭੰਨਿਆ
Publish Date: Thu, 01 Oct 2026 04:50 PM (IST)
Updated Date: Thu, 01 Oct 2026 04:51 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਨ ਤਲਵੰਡੀ ਸਾਬੋ ਇਤਿਹਾਸਿਕ ਨਗਰ ਤਲਵੰਡੀ ਸਾਬੋ ਅੰਦਰ ਲੰਘੀ ਰਾਤ ਜਿੱਥੇ ਚੋਰਾਂ ਨੇ ਪੈਸੇ ਕੱਢਣ ਦੀ ਨੀਯਤ ਨਾਲ ਇਕ ਬੈਂਕ ਦੀ ਏਟੀਐੱਮ ਮਸ਼ੀਨ ਬੁਰੀ ਤਰ੍ਹਾਂ ਭੰਨ ਸੁੱਟੀ ਉੱਥੇ ਬਜ਼ਾਰ ’ਚ ਕਰਿਆਣੇ ਦੀ ਇਕ ਦੁਕਾਨ ਦਾ ਸ਼ਟਰ ਤੋੜ ਕੇ ਨਗਦੀ ਅਤੇ ਸਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਪਹਿਲਾ ਮਾਮਲਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਬਾਹਰ ਬਣੇ ਇੰਡੀਅਨ ਬੈਂਕ ਦੇ ਏਟੀਐਮ ਦਾ ਸਾਹਮਣੇ ਆਇਆ ਹੈ ਜਿੱਥੇ ਰਾਤ ਸਮੇਂ ਚੋਰਾਂ ਨੇ ਏਟੀਐੱਮ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਪੈਸੇ ਕੱਢਣ ਦੀ ਕੋਸ਼ਿਸ ’ਚ ਏਟੀਅੇੈੱਮ ਮਸ਼ੀਨ ਦੀ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ। ਭਾਂਵੇ ਕਿ ਚੋਰ ਪੈਸੇ ਕੱਢਣ ’ਚ ਸਫਲ ਨਹੀ ਹੋ ਸਕੇ। ਸਵੇਰ ਸਮੇਂ ਏਟੀਐਮ ਦੇ ਭੰਨੇ ਹੋਣ ਦਾ ਪਤਾ ਲੱਗਦਿਆਂ ਹੀ ਥਾਣਾ ਮੁਖੀ ਅਮਰੀਕ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਦਿਨ ਹੀ ਪੁਲਿਸ ਪ੍ਰਸ਼ਾਸਨ ਦੇ ਜਿਲ੍ਹਾ ਅਧਿਕਾਰੀਆਂ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਵਿਿਦਆਰਥੀਆਂ ਨਾਲ ਇਕ ਮੀਟਿੰਗ ਕਰਕੇ ਜਿੱਥੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਸਨ, ਉੱਥੇ ਹੀ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦਾ ਵਾਅਦਾ ਵੀ ਕੀਤਾ ਸੀ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਨਜਦੀਕ ਪੀਸੀਆਰ ਤੈਨਾਤ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਸੀ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਮੁਸ਼ਕਲ ਸਮਂੇ ਪੁਲਸ ਦੀ ਮਦਦ ਲਈ ਦੂਰ ਨਾ ਜਾਣਾ ਪਵੇ।ਪੀ.ਸੀ.ਆਰ ਤਾਂ ਭਾਂਵੇ ਅਜੇ ਤੱਕ ਤਾਇਨਾਤ ਨਹੀ ਹੋਈ ਪਰ ਚੋਰਾਂ ਨੇ ਆਪਣੀ ਕਰਵਾਈ ਪਾਉਂਦੇ ਹੋਏ ਬੈਂਕ ਦਾ ਏਟੀਐਮ ਭੰਨ ਦਿੱਤਾ। ਦੂਜਾ ਮਾਮਲਾ ਨਗਰ ਦੇ ਮੇਨ ਬਜ਼ਾਰ ਦਾ ਹੈ ਜਿੱਥੇ ਪ੍ਰਮੋਦ ਕਰਿਆਣਾ ਸਟੋਰ ਤੋਂ ਰਾਤ ਸਮੇਂ ਚੋਰਾਂ ਨੇ ਸ਼ਟਰ ਤੋੜ ਕੇ ਦੁਕਾਨ ਵਿਚੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਦੇਸੀ ਘਿਉ ਸਮੇਤ ਕਾਫੀ ਸਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਖੁੱਲਾ ਪਿਆ ਹੈ। ਉਨ੍ਹਾਂ ਆ ਕੇ ਦੇਖਿਆਂ ਤਾਂ ਦੁਕਾਨ ਦੇ ਗੱਲੇ ਵਿਚੋਂ ਸਾਰੀ ਨਗਦੀ ਅਤੇ ਦੇਸੀ ਘਿਉ ਦੇ ਡੱਬੇ ਗਾਇਬ ਸਨ। ਘਟਨਾਂ ਦੀ ਜਾਣਕਾਰੀ ਪੁਲਸ ਨੂੰ ਵੀ ਦਿੱਤੀ, ਜਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ। ਉਨ੍ਹਾਂ ਦੱਸਿਆਂ ਕਿ ਚੋਰੀ ਦੀ ਸ਼ਿਕਾਇਤ ਪੁਲਸ ਨੂੰ ਦਰਜ ਕਰਵਾ ਦਿੱਤੀ ਹੈ। ਉਧਰ ਦੂਜੇ ਪਾਸੇ ਮਾਮਲੇ ਸਬੰਧੀ ਥਾਣਾ ਤਲਵੰਡੀ ਸਾਬੋ ਦੇ ਮੁੱਖੀ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਏਟੀਐਮ ਦੀ ਭੰਨ ਤੋੜ ਕੀਤੀ ਗਈ ਹੈ ਪਰ ਪੈਸੇ ਨਹੀ ਨਿਕਲ ਸਕੇ, ਜਦੋ ਕਿ ਦੁਕਾਨ ਵਿਚੋ ਕੁਝ ਨਗਦੀ ਤੇ ਸਮਾਨ ਚੋਰੀ ਹੋਇਆ ਹੈ। ਦੋਵਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸੀਆਂ ਨੂੰ ਜਲਦੀ ਹੀ ਕਾਬੂ ਕਰ ਲਿਆਂ ਜਾਵੇਗਾ।