ਸਿਧਾਣਾ ’ਚ 13 ਤੇ 14 ਨੂੰ ਹੋਵੇਗਾ ਛੇਵਾਂ ਕਬੱਡੀ ਕੱਪ ਸਿਧਾਣਾ ਵਿਖੇ 13 ਤੇ 14 ਨਵੰਬਰ ਨੂੰ ਹੋਵੇਗਾ ਛੇਵਾਂ ਕਬੱਡੀ ਕੱਪ
Publish Date: Fri, 06 Nov 2026 07:50 PM (IST)
Updated Date: Fri, 06 Nov 2026 07:53 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪਿੰਡ ਸਿਧਾਣਾ ਵਿਖੇ ਸਿੱਧ ਬਾਬਾ ਮੂਲ ਜੀ ਸਪੋਰਟਸ ਕਲੱਬ ਸਿਧਾਣਾ ਵੱਲੋਂ ਸਮੂਹ ਪਿੰਡ ਵਾਸੀਆਂ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਛੇਵਾਂ ਕਬੱਡੀ ਕੱਪ 13 ਤੇ 14 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਜਗਸੀਰ ਸਿੰਘ ਸੀਰਾ ਸਧਾਣਾ, ਅੰਗਰੇਜ਼ ਸਿੰਘ ਸਧਾਣਾ, ਡੀਸੀ ਸਧਾਣਾ, ਕੁਲਵਿੰਦਰ ਸਿੰਘ ਡਿਮਰੀ, ਜੱਸਾ ਪ੍ਰਧਾਨ, ਕਾਲੀ ਸਿਧਾਣਾ, ਅਮਨਦੀਪ ਸਿੰਘ, ਅਮਰਜੀਤ ਸਿੰਘ ਫੌਜੀ, ਸੁਖਚੈਨ ਸਿੰਘ ਫੌਜੀ, ਗੁਰਪ੍ਰੀਤ ਸਿੰਘ, ਰਾਜ ਮੈਂਬਰ, ਯਾਦੀ ਸਿਧਾਣਾ ਤੇ ਬਾਬਾ ਮੂਲ ਜੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ, ਪਰਮਜੀਤ ਸਿੰਘ, ਜਗਸੀਰ ਸਿੰਘ, ਲਵਪ੍ਰੀਤ ਸਿੰਘ ਲਵੀ, ਹਿੰਮਤ ਸਿੰਘ ਤੇ ਇੰਦਰ ਸਿੰਘ ਆਦਿ ਨੇ ਦੱਸਿਆ ਕਿ ਕਬੱਡੀ ਕੱਪ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਹ ਦੋ ਰੋਜ਼ਾ ਖੇਡ ਮੇਲਾ ਗੁਰਦੁਆਰਾ ਸਾਹਿਬ ਸਿੱਧ ਬਾਬਾ ਮੂਲ ਜੀ, ਭੈਣੀ ਰੋਡ, ਸਿਧਾਣਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਬੱਡੀ ਮੁਕਾਬਲਿਆਂ ਲਈ ਚਾਰ ਵਰਗ ਬਣਾਏ ਗਏ ਹਨ। ਖੁੱਲ੍ਹੇ ਕਬੱਡੀ ਮੁਕਾਬਲੇ ਵਿੱਚ ਜੇਤੂ ਟੀਮ ਨੂੰ ਪਹਿਲਾ ਇਨਾਮ 71 ਹਜ਼ਾਰ ਰੁਪਏ ਤੇ ਦੂਜਾ ਇਨਾਮ 51 ਹਜ਼ਾਰ ਰੁਪਏ ਦਿੱਤਾ ਜਾਵੇਗਾ। ਇਸੇ ਤਰ੍ਹਾਂ 65 ਕਿਲੋ ਵਰਗ ਵਿੱਚ ਪਹਿਲਾ ਇਨਾਮ 11 ਹਜ਼ਾਰ ਤੇ ਦੂਜਾ ਇਨਾਮ 9 ਹਜ਼ਾਰ ਰੁਪਏ, 35 ਕਿਲੋ ਵਰਗ ਵਿੱਚ ਪਹਿਲਾ ਇਨਾਮ 5100 ਤੇ ਦੂਜਾ ਇਨਾਮ 4100 ਰੁਪਏ, ਜਦਕਿ 25 ਕਿਲੋ ਵਰਗ ਵਿੱਚ ਪਹਿਲਾ ਇਨਾਮ 4100 ਤੇ ਦੂਜਾ ਇਨਾਮ 3100 ਰੁਪਏ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖੁੱਲ੍ਹੇ ਵਰਗ ਵਿੱਚ ਤਿੰਨ ਬਾਹਰਲੇ ਖਿਡਾਰੀ ਖੇਡ ਸਕਣਗੇ, ਜਦਕਿ 65 ਕਿਲੋ ਤੇ 35 ਕਿਲੋ ਵਰਗ ਵਿੱਚ ਇੱਕ-ਇੱਕ ਬਾਹਰਲਾ ਖਿਡਾਰੀ ਖੇਡਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ 25 ਕਿਲੋ ਵਰਗ ਦੇ ਮੁਕਾਬਲੇ ਨਿਰੋਲ ਹੋਣਗੇ।