ਸਰਸਵਤੀ ਕਾਨਵੈਂਟ ਸਕੂਲ ਦੀ ਟੀਮ ਰਹੀ ਅੱਵਲ
ਸਰਸਵਤੀ ਕਾਨਵੈਂਟ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਕੀਤਾ ਹਾਸਲ
Publish Date: Fri, 09 Oct 2026 08:08 PM (IST)
Updated Date: Sat, 10 Oct 2026 04:06 AM (IST)
ਫੋਟੋ : 21 ਕੈਪਸਨ :- ਸਕੂਲ ਦੀ ਪ੍ਰਬੰਧਗੀ ਟੀਮ ਜੇਤੂ ਵਿਦਿਆਰਥੀ ਦਾ ਸਨਮਾਨ ਕਰਦੇ ਹੋਏ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਭਾਰਤ ਵਿਕਾਸ ਪਰਿਸ਼ਦ ਵੱਲੋਂ ਕਰਵਾਈ ਗਈ ਪ੍ਰਸਿੱਧ ਭਾਰਤ ਕੋ ਜਾਨੋ ਪ੍ਰਤਿਯੋਗਿਤਾ ’ਚ ਸਰਸਵਤੀ ਕਾਨਵੈਂਟ ਸਕੂਲ, ਮੌੜ ਮੰਡੀ ਦੇ ਵਿਦਿਆਰਥੀਆਂ ਨੇ ਆਪਣੀ ਗਿਆਨ-ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਬਲਾਕ ਪੱਧਰ ’ਤੇ ਕਰਵਾਏ ਗਏ ਇਸ ਮੁਕਾਬਲੇ ਵਿੱਚ ਮੌੜ ਖੇਤਰ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਇਸ ਪ੍ਰਤਿਯੋਗਿਤਾ ’ਚ ਸਰਸਵਤੀ ਕਾਨਵੈਂਟ ਸਕੂਲ ਦੀ ਜੂਨੀਅਰ ਟੀਮ ਨੇ ਬਹਿਤਰੀਨ ਤਿਆਰੀ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮ ’ਚ ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਪਾਵਨੀ ਸ਼ਰਮਾ ਤੇ ਲਕਸ਼ਿਤਾ ਸ਼ਾਮਲ ਸਨ। ਇਸ ਵਿਸ਼ੇਸ਼ ਉਪਲਬਧੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਚੇਅਰਮੈਨ ਸ਼ਿਵ ਕੁਮਾਰ ਜਿੰਦਲ ਅਤੇ ਚੇਅਰਪਰਸਨ ਸੀਮਾ ਜਿੰਦਲ ਨੇ ਜੇਤੂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਮਾਰਗਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।