ਸ੍ਰੀਨਗਰ ’ਚ ਗਿੱਲ ਕਲਾਂ ਦੇ ਗੱਤਕੇਬਾਜ਼ਾਂ ਦੀ ਚੜ੍ਹਤ
ਸ੍ਰੀਨਗਰ ’ਚ ਗਿੱਲ ਕਲਾਂ ਦੇ ਗੱਤਕੇਬਾਜ਼ਾਂ ਦੀ ਚੜ੍ਹਤ
Publish Date: Tue, 06 Oct 2026 04:03 PM (IST)
Updated Date: Tue, 06 Oct 2026 04:05 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ ਸ੍ਰੀਨਗਰ (ਜੰਮੂ-ਕਸ਼ਮੀਰ) ਵਿਖੇ ਹੋਈ 10ਵੀਂ ਸੀਨੀਅਰ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਮੀਰੀ ਪੀਰੀ ਗੱਤਕਾ ਅਖਾੜਾ ਗਿੱਲ ਕਲਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨ ਤਗਮੇ ਜਿੱਤ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਹਰਜੀਤ ਸਿੰਘ ਖਾਲਸਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅੰਡਰ-25 ਸਿੰਗਲ ਸੋਟੀ ਟੀਮ ਮੁਕਾਬਲੇ ਵਿਚ ਸੁਮਨਦੀਪ ਕੌਰ ਨੇ ਸੋਨ ਤਗਮਾ ਹਾਸਲ ਕੀਤਾ। ਟੀਮ ਡੈਮੋ ਮੁਕਾਬਲੇ ਵਿਚ ਪਰਦੀਪ ਕੌਰ ਨੇ ਸੋਨ ਤਗਮਾ ਜਿੱਤਿਆ। ਇਸੇ ਤਰ੍ਹਾਂ ਅੰਡਰ-19 ਫ਼ਰੀ ਸੋਟੀ ਟੀਮ ਮੁਕਾਬਲੇ ਵਿੱਚ ਹਰਦੀਪ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇ ਨਾਮ ਕੀਤਾ। ਖਿਡਾਰੀਆਂ ਦੀ ਇਸ ਸਫਲਤਾ ਪਿੱਛੇ ਕੋਚ ਹਰਪ੍ਰੀਤ ਸਿੰਘ ਹਠੂਰ ਅਤੇ ਪਰਵਿੰਦਰ ਸਿੰਘ ਗਿੱਲ ਦੀ ਅਹਿਮ ਭੂਮਿਕਾ ਰਹੀ। ਗੁਰਦੁਆਰਾ ਸਾਹਿਬ ਵਿਖੇ ਜੇਤੂ ਬੱਚਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾਲਰ ਬਰਾੜ, ਜੱਸੀ ਫੌਜੀ, ਲੈਕਚਰਾਰ ਸੁਖਵਿੰਦਰ ਸਿੰਘ, ਜਗਸੀਰ ਸਿੰਘ, ਕੁਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਿੰਦਰ ਸਿੰਘ ਐਗਰੀਕਲਚਰ, ਓਮਰੋਜ ਸਿੰਘ ਸੋਨੀ, ਸੁਖਪਾਲ ਸਿੰਘ ਪਾਲਾ, ਕੁਲਵਿੰਦਰ ਕੌਰ, ਬਲਜਿੰਦਰ ਕੌਰ, ਸੁਖਦੇਵ ਸਿੰਘ ਸਾਬਕਾ ਪ੍ਰਧਾਨ, ਪਰਮਜੀਤ ਕੌਰ ਸਮੇਤ ਹੋਰਨਾਂ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।