ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Tue, 06 Oct 2026 04:08 PM (IST)
Updated Date: Tue, 06 Oct 2026 04:08 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਭਗਤਾ ਭਾਈਕਾ ਦੀ ਮਹੀਨਾਵਾਰ ਮੀਟਿੰਗ ਸਥਾਨਕ ਪੰਚਾਇਤ ਸਮਿਤੀ ਦੇ ਦਫ਼ਤਰ ਵਿਖੇ ਕੀਤੀ ਗਈ, ਜਿਸ ਵਿਚ ਭਰਵੀਂ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਹੋਏ। ਮੀਟਿੰਗ ਦੌਰਾਨ ਪਿਛਲੇ ਮਹੀਨੇ ਵਿੱਛੜ ਚੁੱਕੇ ਪੈਨਸ਼ਨਰ ਸਾਥੀਆਂ ਨੂੰ ਦੋ ਮਿੰਟ ਦੇ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮੇਂ ਮਾਸਟਰ ਨਰਿੰਦਰ ਪਾਲ ਭਗਤਾ ਸਟੇਟ ਵਿੱਤ ਸਕੱਤਰ ਪੈਨਸ਼ਨਰ ਐਸੋਸ਼ੀਏਸ਼ਨ ਨੇ ਵੱਖ-ਵੱਖ ਕੋਰਟਾਂ ਵਿਚ ਚੱਲ ਰਹੇ ਕੋਰਟ ਕੇਸਾਂ ਸਬੰਧੀ ਅਤੇ ਨਵੀਆਂ ਪਾਈਆਂ ਗਈਆਂ ਪਟੀਸ਼ਨਾਂ ਬਾਰੇ ਜਾਣਕਾਰੀ ਦਿੰਦਿਆਂ ਕੋਰਟਾਂ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਜਾ ਰਹੇ ਫ਼ੈਸਲਿਆਂ ਤੋਂ ਜਾਣੂ ਕਰਵਾਇਆ। ਗੁਰਜੀਤ ਸਿੰਘ ਭਗਤਾ ਜਨਰਲ ਸਕੱਤਰ ਨੇ ਦੱਸਿਆ ਕਿ ਸਾਲਾਨਾ ਲਾਈਫ ਸਰਟੀਫਿਕੇਟ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 80 ਸਾਲ ਦੀ ਉਮਰ ਤੱਕ ਵਾਲੇ ਜਾਂ ਵੱਧ ਉਮਰ ਵਾਲੇ ਪੈਨਸ਼ਨਰ ਇਸ ਮਹੀਨੇ 31 ਅਕਤੂਬਰ 2026 ਤੱਕ ਆਪਣੇ ਆਪਣੇ ਲਾਈਫ ਸਰਟੀਫਿਕੇਟ ਡਿਜੀਟਲ ਤਰੀਕੇ ਨਾਲ ਪੈਨਸ਼ਨ ਪੋਰਟਲ ਰਾਹੀਂ ਭੇਜਣਾ ਯਕੀਨੀ ਬਣਾਉਣ। ਇਸੇ ਦੌਰਾਨ ਦਲੀਪ ਸਿੰਘ ਕੇਸਰ ਸਿੰਘ ਵਾਲਾ ਵੱਲੋਂ ਵੀ ਸੁਝਾਅ ਦਿੱਤੇ ਗਏ। ਗਿਆਨੀ ਕੌਰ ਸਿੰਘ ਕੋਠਾ ਗੁਰੂ ਸਟੇਟ ਸਲਾਹਕਾਰ ਪੀਜੀਪੀਏ ਨੇ ਦੱਸਿਆ ਕਿ ਵਡੇਰੀ ਉਮਰ ਦੇ ਪੈਨਸ਼ਨਰਾਂ ਅਤੇ ਔਰਤ ਪੈਨਸ਼ਨਰਾਂ ਲਈ ਪੈਨਸ਼ਨ ਪੋਰਟਲ ਮਾਰੂ ਸਾਬਿਤ ਹੋ ਰਿਹਾ ਹੈ। ਬੈਂਕਾਂ ਵਾਲੇ ਕਰਮਚਾਰੀ ਲਾਈਫ ਸਰਟੀਫਿਕੇਟ ਡਿਜੀਟਾਈਜ਼ ਕਰਨ ਤੋਂ ਆਨਾ ਕਾਨੀ ਕਰਦੇ ਹਨ। ਜ਼ਿਲ੍ਹਾ ਪੱਧਰ ਤੇ ਖ਼ਜ਼ਾਨਾ ਦਫ਼ਤਰਾਂ ਵਿਚ ਬੁਢੇਪੇ ਦੀ ਉਮਰ ਵਿਚ ਜਾ ਕੇ ਵੀ ਡਿਜੀਟਲ ਕਰਵਾਉਣਾ ਇਹਨਾਂ ਪੈਨਸ਼ਨਰਾਂ ਦੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਸਰਕਾਰ ਵੱਲੋਂ ਬੈਂਕਾਂ ਨੂੰ ਇਹ ਹਦਾਇਤ ਕੀਤੀ ਜਾਵੇ ਕਿ ਜਾਂ ਤਾਂ ਬੈਂਕ ਕਰਮਚਾਰੀ ਖੁਦ ਲਾਈਫ ਸਰਟੀਫਿਕੇਟ ਡਿਜੀਟਾਈਜ਼ ਕਰਨ ਦਾ ਕੰਮ ਕਰਨ ਜਾਂ ਪਹਿਲਾਂ ਵਾਲੀ ਸਹੂਲਤ ਲਿਖਤੀ ਰੂਪ ਵਿਚ ਦਿੱਤਾ ਗਿਆ ਲਾਈਫ ਸਰਟੀਫਿਕੇਟ ਪ੍ਰਵਾਨ ਕੀਤਾ ਜਾਇਆ ਕਰੇ। ਪ੍ਰਧਾਨ ਮਾਸਟਰ ਆਤਮ ਤੇਜ ਸ਼ਰਮਾ ਕੋਠਾ ਗੁਰੂ ਨੇ 10 ਅਕਤੂਬਰ 2026 ਦੀ ਸੰਗਰੂਰ ਰੈਲੀ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ। ਮਾਸਟਰ ਸੁਲੱਖਣ ਸਿੰਘ ਭਗਤਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਮਾਸਟਰ ਗੁਰਦੀਪ ਸਿੰਘ, ਮਾਸਟਰ ਰਣਜੋਧ ਸਿੰਘ, ਮਾਸਟਰ ਸੁਰਜੀਤ ਸਿੰਘ, ਮਾਸਟਰ ਨਛੱਤਰ ਸਿੰਘ, ਸੁਰਜਨ ਸਿੰਘ ਸਿਹਤ ਵਿਭਾਗ, ਦਰਸ਼ਨ ਸਿੰਘ ਪਟਵਾਰੀ, ਬੀਬੀ ਸੱਤਪਾਲ ਕੌਰ, ਮਾਸਟਰ ਨਛੱਤਰ ਸਿੰਘ ਸਿਰੀਏਵਾਲਾ, ਮਾਸਟਰ ਸੁਰਜੀਤ ਸਿੰਘ ਮਲੂਕਾ, ਮਾਸਟਰ ਦਰਵਾਰਾ ਸਿੰਘ ਮਲੂਕਾ, ਸੁਰਜੀਤ ਸਿੰਘ, ਗੁਰਦੀਪ ਸਿੰਘ ਕੇਸਰ ਵਾਲਾ, ਰੇਸ਼ਮ ਸਿੰਘ ਭਗਤਾ, ਮਾਸਟਰ ਬਲਦੇਵ ਸਿੰਘ ਮੰਨਾ ਕੋਠਾ ਗੁਰੂ, ਰਛਪਾਲ ਸਿੰਘ ਗੁਰੂਸਰ, ਗੁਰਪ੍ਰੀਤ ਸਿੰਘ ਪੰਚਾਇਤ ਵਿਭਾਗ ਕੇਸਰ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ, ਮਾਸਟਰ ਜੋਰਾ ਸਿੰਘ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ,ਤੇਜਾ ਸਿੰਘ, ਡਾਕਟਰ ਅਮਰਜੀਤ ਸਿੰਘ ਭਗਤਾ ਆਦਿ ਹਾਜ਼ਰ ਸਨ।