- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ‘ਚ ਅਗਲੀ ਸਰਕਾਰ ਅਕਾਲੀ ਦਲ ਦੀ ਹੋਵੇਗੀ-ਮਲੂਕਾ

ਵੀਰਪਾਲ ਭਗਤਾ, ਪੰਜਾਬੀ ਜਾਗਰਣ,
ਭਗਤਾ ਭਾਈਕਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਬੀਤੇ ਦਿਨੀ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਸਰਕਲ ਭਗਤਾ ਭਾਈ ਦੇ ਨਵਨਿਯੁਕਤ ਪ੍ਰਧਾਨ ਦਵਿੰਦਰ ਸਿੰਘ ਮਠਾੜੂ ਦੇ ਸਨਮਾਨ ਸਬੰਧੀ ਸਥਾਨਕ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੇ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਇਸ ਮੌਕੇ ਨਵਨਿਯੁਕਤ ਪ੍ਰਧਾਨ ਦਵਿੰਦਰ ਸਿੰਘ ਮਠਾੜੂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮਲੂਕਾ ਨੇ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਸੂਬੇ ਦੇ ਹਰ ਵਰਗ ਦੀ ਬਿਹਤਰੀ ਲਈ ਅਹਿਮ ਫੈਸਲੇ ਲਏ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਆਪ ਸਰਕਾਰ ਪੰਜਾਬ ਦੇ ਪੈਸੇ ਨਾਲ ਦੂਜੇ ਸੂਬਿਆਂ ਵਿਚ ਇਸਤਿਹਾਰਬਾਜ਼ੀ ਕਰਕੇ ਪੰਜਾਬ ਨੂੰ ਕਰਜ਼ਾਈ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਆਏ ਦਿਨ ਕਰਜ਼ਾ ਲੈ ਪੰਜਾਬ ਨੂੰ ਕੰਗਾਲ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿਚ ਅਗਲੀ ਸਰਕਾਰ ਅਕਾਲੀ ਦਲ ਦੀ ਹੋਵੇਗੀ। ਇਸ ਮੌਕੇ ਦਵਿੰਦਰ ਸਿੰਘ ਮਠਾੜੂ ਨੇ ਹਾਈਕਮਾਂਡ ਦਾ ਧੰਨਵਾਦ ਕਰਦੇ ਅਕਾਲੀ ਦਲ ਦੀ ਬੇਹਤਰੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਗੁਰਤੇਜ ਸਿੰਘ ਚਾਨੀ ਪ੍ਰਧਾਨ, ਦਰਸ਼ਨ ਸਿੰਘ ਭਾਈਕੇ, ਨਿਰਮਲ ਸਿੰਘ ਹੂੰਝਣ ਪ੍ਰਧਾਨ, ਸੁਖਮੰਦਰ ਸਿੰਘ ਅਕਾਲ ਵਾਲੇ, ਬਲਵੀਰ ਸਿੰਘ ਡੀਲਕਸ, ਗੁਰਬਚਨ ਸਿੰਘ ਧੀਮਾਨ, ਤਰਲੋਚਨ ਸਿੰਘ ਚਾਨੀ, ਹਰਨੇਕ ਸਿੰਘ ਮਠਾੜੂ, ਚਮਕੌਰ ਸਿੰਘ ਹਿੰਦੋਸਤਾਨ ਵਾਲੇ, ਗੁਰਵਿੰਦਰ ਸਿੰਘ ਸਰਬਜੀਤ ਸਿੰਘ ਡੈਂਟਰ, ਸੁਰਜੀਤ ਸਿੰਘ ਰਾਮਦਾਸ, ਨਿਰਮਲ ਸਿੰਘ ਧੰਮੂ, ਬਲਵਿੰਦਰ ਸਿੰਘ ਸਮਾਰਟ ਵਾਲੇ, ਗੁਰਮੇਲ ਸਿੰਘ ਅਮਨ ਵਾਲੇ, ਚਰਨਜੀਤ ਸਿੰਘ ਟਾਇਰਾਂ ਵਾਲਾ, ਤਰਸੇਮ ਸਿੰਘ ਪੰਪ ਵਾਲੇ, ਪਰਮਜੀਤ ਸਿੰਘ ਮਾੜੀ, ਜਗਤਾਰ ਸਿੰਘ ਉੱਤਮ ਵਾਲੇ, ਮਲਕੀਤ ਸਿੰਘ ਰਾਜੂ, ਮਨਜੀਤ ਸਿੰਘ ਪੱਪੂ, ਲਖਵੀਰ ਸਿੰਘ ਦਸਮੇਸ਼ ਵਾਲਾ, ਸਿਕੰਦਰ ਸਿੰਘ ਥਰਾਜ, ਨੀਟਾ ਕਲਗੀਧਰ, ਜਗਸੀਰ ਸਿੰਘ ਘਾਲੀ, ਜੀਤਾ ਡੈਂਟਰ, ਪਰਦੀਪ ਸਿੰਘ ਭਾਈਕੇ, ਦਰਸਨ ਸਿੰਘ ਭਰੀ, ਪ੍ਰੀਤਮ ਸਿੰਘ, ਜਗਦੀਪ ਸਿੰਘ ਜੱਗੀ, ਅਰਸ਼ਦੀਪ ਸਿੰਘ ਧੀਮਾਨ, ਗੁਰਲਾਲ ਸਿੰਘ ਭਾਈਰੂਪਾ, ਮਨਦੀਪ ਸਿੰਘ ਫੌਜੀ, ਗੁਰਦੀਪ ਸਿੰਘ ਸਟੈਂਡਰਡ, ਗੁਰਤੇਜ ਸਿੰਘ ਭਾਰਤ ਵਾਲਾ, ਮਲਕੀਤ ਸਿੰਘ ਮਲੂਕਾ, ਢਾਡੀ ਬਲਵਿੰਦਰ ਸਿੰਘ ਭਗਤਾ, ਹਰਿੰਦਰ ਸਿੰਘ ਹਿੰਦਾ, ਮੰਦਰੀ ਬਿਜਲੀ ਵਾਲਾ, ਡਾ. ਜਗਜੀਤ ਸਿੰਘ ਨਿੱਕਾ, ਰਾਜਿੰਦਰ ਸਿੰਘ ਰਾਜਾ, ਗਗਨਦੀਪ ਸਿੰਘ ਗਰੇਵਾਲ, ਜਗਮੋਹਨ ਲਾਲ ਗਰਗ, ਸੁਖਜਿੰਦਰ ਸਿੰਘ ਖਾਨਦਾਨ, ਬਾਦਲ ਸਿੰਘ, ਲਵਲੀ ਬੁਰਜ ਆਦਿ ਹਾਜ਼ਰ ਸਨ।