
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਹਾ ਸ਼ਿਵ ਪੁਰਾਣ ਦੀ ਕਥਾ ਦੌਰਾਨ ਸ਼ਿਵ-ਪਾਰਵਤੀ ਦਾ ਵਿਆਹ ਰਚਾਇਆ

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ
ਸ਼ਹਿਰ ਵਿਖੇ ਸ਼੍ਰੀ ਪ੍ਰੇਮਾਨੰਦ ਜੀ ਗਊਸੇਵਾ ਸੰਸਥਾਨ ਦੇ ਸਹਿਯੋਗ ਨਾਲ ਚੱਲ ਰਹੀ ਦੂਸਰੀ ਮਹਾਸ਼ਿਵ ਪੁਰਾਣ ਕਥਾ ਦੌਰਾਨ ਅੱਜ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਜੀ ਦਾ ਵਿਆਹ ਬੜੀ ਧੂਮਧਾਮ ਨਾਲ ਕਰਵਾਇਆ ਗਿਆ।
ਕਥਾ ਪ੍ਰਵਚਨ ਕਰਦਿਆਂ ਪੰਡਿਤ ਸ਼ਿਵ ਗੁਰੂ ਜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਭਗਵਾਨ ਸ਼ਿਵ-ਪਾਰਵਤੀ ਜੀ ਦੇ ਵਿਆਹ ਤੋਂ ਪ੍ਰੇਰਣਾ ਲੈ ਕੇ ਆਪਣੇ ਪਰਿਵਾਰਕ ਤੇ ਸਮਾਜਿਕ ਸਮਾਗਮ ਸਾਦੇ ਢੰਗ ਨਾਲ ਕਰਨੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਥਾ ਦੇ ਵਿਚਾਰਾਂ 'ਤੇ ਅਮਲ ਕਰਕੇ ਹੀ ਸਾਨੂੰ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਸ਼ਿਵ-ਪਾਰਵਤੀ ਜੀ ਦੇ ਵਿਆਹ ਦੇ ਸ਼ੁਭ ਅਵਸਰ 'ਤੇ ਦਾਨੀ ਸੱਜਣਾਂ ਵੱਲੋਂ ਸ਼ਗਨ ਦੇ ਰੂਪ 'ਚ ਸੰਸਥਾ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ ਗਿਆ। ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਦੇ ਪ੍ਰਬੰਧਕਾਂ ਡਾਕਟਰ ਵਿੰਪਨ ਚੰਦਰ, ਨੀਰਜ ਗੋਇਲ, ਸੁਮਿਤ ਗੋਇਲ, ਸੁਰਿੰਦਰ ਬਾਂਸਲ, ਸੁਨੀਲ ਕੁਮਾਰ ਨੇ ਦੱਸਦਿਆਂ ਕਿਹਾ ਕਿ ਇਸ ਮਹਾਨ ਕਥਾ ਦੌਰਾਨ ਸ਼ਿਵ ਪਾਰਵਤੀ ਦੇ ਵਿਆਹ ਦੇ ਸਗਨ ਰੂਪ ਵਿਚ ਸ਼ਰਧਾਲੂਆਂ ਵੱਲੋਂ ਜੋ ਵੀ ਰਾਸ਼ੀ ਦਾਨ ਵਜੋਂ ਦਿੱਤੀ ਗਈ ਹੈ, ਉਹ ਸਮੁੱਚੀ ਰਾਸ਼ੀ ਬੀਮਾਰ, ਜ਼ਖਮੀ ਅਤੇ ਲੋੜਵੰਦ ਗਊ-ਵੰਸ਼ ਦੇ ਮੁਫ਼ਤ ਇਲਾਜ ਅਤੇ ਸੰਭਾਲ ਲਈ ਵਰਤੀ ਜਾਵੇਗੀ।