ਮਾਤਾ ਸੀਤਾ ਦੇ ਵਿਆਹ ਸਬੰਵਰ ਦਾ ਕੀਤਾ ਗਿਆ ਸਫ਼ਲ ਮੰਚਨ ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਮੌੜ ਵਲੋਂ ਸ਼ਾਨੋ-ਸ਼ੌਕਤ ਨਾਲ ਕੱਢੀ ਗਈ ਸ੍ਰੀ ਰਾਮ ਜੀ ਦੇ ਵਿਆਹ ਦੀ 'ਜਾਗੋ'
Publish Date: Wed, 14 Oct 2026 05:03 PM (IST)
Updated Date: Wed, 14 Oct 2026 05:06 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਮੌੜ ਵੱਲੋਂ ਆਯੋਜਿਤ ਕੀਤੀ ਜਾ ਰਹੀ ਰਾਮਲੀਲ੍ਹਾ ਦੌਰਾਨ ਮਾਤਾ ਸੀਤਾ ਜੀ ਦੇ ਵਿਆਹ ਸੰਬਵਰ ਦੇ ਸਬੰਧ ਵਿਚ ਭਗਵਾਨ ਸ੍ਰੀ ਰਾਮ ਜੀ ਦੇ ਵਿਆਹ ਦੀ ਵਿਸ਼ੇਸ਼ ਜਾਗੋ ਮੌੜ ਮੰਡੀ ਦੇ ਬਜ਼ਾਰਾਂ ਵਿੱਚ ਬੜੀ ਧੂਮ-ਧਾਮ ਨਾਲ ਕੱਢੀ ਗਈ। ਇਸ ਜਾਗੋ ਨੂੰ ਲੈ ਕੇ ਮੌੜ ਮੰਡੀ ਦੇ ਨਿਵਾਸੀਆਂ ਵਿਚ ਅਥਾਹ ਉਤਸ਼ਾਹ ਅਤੇ ਸ਼ਰਧਾ ਵੇਖਣ ਨੂੰ ਮਿਲੀ।ਇਹ ਜਾਗੋ ਮੌੜ ਮੰਡੀ ਦੀਆਂ ਵੱਖ-ਵੱਖ ਗਲੀਆਂ ਅਤੇ ਮੁਹੱਲਿਆਂ ਵਿਚੋਂ ਹੁੰਦੀ ਹੋਈ ਸ੍ਰੀ ਸਨਾਤਨ ਧਰਮਸ਼ਾਲਾ ਮੰਦਰ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਸ੍ਰੀ ਸਨਾਤਨ ਧਰਮਸ਼ਾਲਾ ਮੰਦਰ ਕਮੇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਬੋਘਾ, ਭਾਰਤ ਭੂਸ਼ਨ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਭਗਵਾਨ ਸ੍ਰੀ ਰਾਮ ਜੀ ਦੀ ਵਿਆਹ ਜਾਗੋ ਦਾ ਭਰਵਾਂ ਸਵਾਗਤ ਕੀਤਾ ਗਿਆ। ਮੰਦਰ ਕਮੇਟੀ ਵੱਲੋਂ ਧਾਰਮਿਕ ਸੰਗਤਾਂ ਲਈ ਚਾਹ, ਪਕੌੜਿਆਂ ਅਤੇ ਗੁਲਾਬ ਜਾਮਣਾਂ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ।ਰਾਤ ਸਮੇਂ ਰਾਮਲੀਲ੍ਹਾ ਦੀ ਸਟੇਜ ਤੇ ਮਾਤਾ ਸੀਤਾ ਦੇ ਵਿਆਹ ਸੰਬਵਰ ਦੇ ਪ੍ਰਸੰਗ ਦਾ ਸ੍ਰੀ ਰਾਮ ਚੰਦਰ ਦੇ ਕਿਰਦਾਰ ਵਿੱਚ ਉਮੇਸ਼ ਸ਼ਰਮਾ, ਲਛਮਣ ਦੇ ਕਿਰਦਾਰ ’ਚ ਸਨੀ, ਮਾਤਾ ਸੀਤਾ ਦੇ ਕਿਰਦਾਰ ’ਚ ਨਿਸ਼ਾਂਤ ਗਰਗ, ਭਗਵਾਨ ਪਰਸ਼ੂ ਰਾਮ ਦੇ ਕਿਰਦਾਰ ਵਿੱਚ ਸਨੀ ਗਰਗ ਨੇ ਬਹੁਤ ਹੀ ਮਨਮੋਹਕ ਮੰਚਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਆਪਣੀਆਂ ਸ਼ਾਨਦਾਰ ਭੂਮਿਕਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਇਸ ਸ਼ੁਭ ਅਵਸਰ ਤੇ ਰਜੇਸ਼ ਜੈਨ, ਜਗਦੀਸ਼ ਕਾਕਾ, ਸ਼ਿਵ ਜਿੰਦਲ, ਨਰੇਸ਼ ਕੁਮਾਰ ਨਿਹਾਲਾ, ਸੁਰੇਸ਼ ਕੁਮਾਰ, ਗੋਪ ਸ਼ਰਮਾ, ਪਾਲੂ, ਡਾਇਰੈਕਟਰ ਕ੍ਰਿਸ਼ਨ ਲਾਲ ਪਟੇਲ ਅਤੇ ਪਵਨ ਗਰਗ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਕਲੱਬ ਦੇ ਪ੍ਰਬੰਧਕਾਂ ਨੇ ਜਿੰਦਲ ਸਾਊਂਡ ਸਰਵਿਸ ਅਤੇ ਸੁਨੀਲ ਲਾਈਟ ਸਰਵਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਵਧੀਆ ਪ੍ਰਬੰਧਾਂ ਅਤੇ ਸਮੂਹ ਮੰਡੀ ਨਿਵਾਸੀਆਂ ਦੇ ਪੂਰਨ ਸਹਿਯੋਗ ਦੀ ਬਦੌਲਤ ਹੀ ਰਾਮਲੀਲ੍ਹਾ ਦਾ ਇਹ ਮੰਚਨ ਸਫ਼ਲਤਾਪੂਰਵਕ ਨੇਪਰੇ ਚੜ੍ਹ ਰਿਹਾ ਹੈ।