ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਸ਼ਰਮਨਾਕ ਵਰਤਾਰਾ : ਸਿੱਧੂ
ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਘਟਨਾ ਸ਼ਰਮਨਾਕ ਵਰਤਾਰਾ, ਸਰਕਾਰ ਕਰੇ ਠੋਸ ਕਾਰਵਾਈ-ਗੁਰਬਾਜ਼ ਸਿੰਘ ਸਿੱਧੂ
Publish Date: Thu, 10 Sep 2026 05:01 PM (IST)
Updated Date: Fri, 11 Sep 2026 04:05 AM (IST)
ਕਿਹਾ-ਸਰਕਾਰ ਕਰੇ ਠੋਸ ਕਾਰਵਾਈ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾ ਮੰਡੀ : ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਇਕ ਚੌਂਕ ਚ ਲੱਗੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕੀਤੇ ਜਾਣ ਦੀ ਘਟਨਾ ਦਾ ਸਾਹਮਣੇ ਆਉਣਾ ਅਤਿ ਸ਼ਰਮਨਾਕ ਵਰਤਾਰਾ ਹੈ ਤੇ ਸਰਕਾਰ ਨੂੰ ਗੰਭੀਰਤਾ ਦਿਖਾਉਦਿਆਂ ਠੋਸ ਕਾਰਵਾਈ ਕਰਕੇ ਇਸਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਹਲਕੇ ਚ ਕਾਂਗਰਸ ਪਾਰਟੀ ਵੱਲੋਂ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ। ਪ੍ਰੈੱਸ ਬਿਆਨ ਚ ਉਨਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦੇਸ਼ ਦੀ ਅਤਿ ਸਤਿਕਾਰਯੋਗ ਸਖਸ਼ੀਅਤ ਡਾ. ਬੀਆਰ ਅੰਬੇਡਕਰ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨਾ ਕਿਸੇ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਲੱਗਦੈ ਤੇ ਜਾਂਚ ਏਜੰਸੀਆਂ ਨੂੰ ਇਸ ਦੀ ਡੂੰਘਾਈ ਨਾਲ ਜਾਂਚ ਕਰਕੇ ਸੱਚ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਾਪਰ ਰਹੀਆਂ ਘਟਨਾਵਾਂ ਤੋਂ ਸਬਕ ਲੈ ਕੇ ਸਰਕਾਰ ਬਾਬਾ ਸਾਹਿਬ ਦੇ ਬੁੱਤਾਂ ਦੀ ਸੁਰੱਖਿਆ ਲਈ ਵਿਸ਼ੇਸ ਯੋਜਨਾ ਅਮਲ ਚ ਲਿਆਵੇ ਤਾਂ ਕਿ ਫਿਰ ਅਜਿਹੀ ਘਿਨਾਉਣੀ ਘਟਨਾ ਨਾ ਵਾਪਰ ਸਕੇ।