- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
22 ਸਤੰਬਰ ਨੂੰ ਭੁੱਚੋ ਹਲਕੇ ’ਚ ਪਹੁੰਚੇਗੀ ਨਸ਼ਾ ਮੁਕਤ ਪੰਜਾਬ ਯਾਤਰਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਭੁੱਚੋ ਮੰਡੀ
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮੁੱਦੇ ਨੂੰ ਲੈ ਕੇ ਲੋਕਾਂ ਨਾਲ ਵੱਡੇ ਪੱਧਰ ’ਤੇ ਰਾਬਤਾ ਕਾਇਮ ਕਰਨ ਦੀ ਮੁਹਿੰਮ ਤਹਿਤ ‘ਨਸ਼ਾ ਮੁਕਤ ਪੰਜਾਬ ਯਾਤਰਾ’ 22 ਸਤੰਬਰ ਨੂੰ ਵਿਧਾਨ ਸਭਾ ਹਲਕਾ ਭੁੱਚੋ ਵਿੱਚ ਪਹੁੰਚੇਗੀ। ਯਾਤਰਾ ਦੌਰਾਨ ਪਿੰਡ ਪੂਹਲਾ ਅਤੇ ਨੇਹੀਆਂਵਾਲਾ ਵਿਖੇ ਜਨ ਸਭਾਵਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਵਰਕਰ ਸ਼ਮੂਲੀਅਤ ਕਰਨਗੇ। ਭਾਜਪਾ ਦੇ ਹਲਕਾ ਇੰਚਾਰਜ਼ ਜਤਿੰਦਰ ਗੋਗੀ ਆਗੂਆਂ ਅਨੁਸਾਰ ਇਸ ਮੁਹਿੰਮ ਦਾ ਮਕਸਦ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖਿਆ, ਹੁਨਰ ਅਤੇ ਰੁਜ਼ਗਾਰ ਦੇ ਮੌਕਿਆਂ ਵੱਲ ਪ੍ਰੇਰਿਤ ਕਰਨਾ ਹੈ। ਭਾਜਪਾ ਵੱਲੋਂ ‘ਨਸ਼ਾ ਮੁਕਾਉਣਾ ਸਾਰਾ’ ਦੇ ਨਾਅਰੇ ਤਹਿਤ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਪਿੰਡ ਪੱਧਰ ’ਤੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ 22 ਸਤੰਬਰ ਨੂੰ ਯਾਤਰਾ ਸਵੇਰੇ 9:30 ਵਜੇ ਭੁੱਚੋ ਚੌਕ ਤੋਂ ਰਵਾਨਾ ਹੋਵੇਗੀ। ਇਸ ਤੋਂ ਬਾਅਦ ਯਾਤਰਾ ਪਿੰਡ ਪੂਹਲਾ ਪਹੁੰਚੇਗੀ, ਜਿੱਥੇ ਸਵੇਰੇ 10 ਵਜੇ ਜਨ ਸਭਾ ਕੀਤੀ ਜਾਵੇਗੀ। ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਯਾਤਰਾ ਸਰਕਲ ਗੋਨਿਆਣਾ ਦੇ ਪਿੰਡ ਨੇਹੀਆਂਵਾਲਾ ਪਹੁੰਚੇਗੀ, ਜਿੱਥੇ ਸਵੇਰੇ 11:30 ਵਜੇ ਜਨ ਸਭਾ ਹੋਵੇਗੀ। ਜਨ ਸਭਾਵਾਂ ਨੂੰ ਸਫਲ ਬਣਾਉਣ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਪਾਰਟੀ ਦੇ ਸਰਕਲ ਪ੍ਰਧਾਨਾਂ ਅਤੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕਰਕੇ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪਾਰਟੀ ਆਗੂਆਂ ਵੱਲੋਂ ਪਿੰਡਾਂ ਵਿੱਚ ਲੋਕਾਂ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕੁਲਰਾਜ ਸਿੰਘ, ਐੱਸਸੀ. ਮੋਰਚਾ ਦੇ ਵਾਈਸ ਪ੍ਰਧਾਨ ਐਡਵੋਕੇਟ ਚਰਨਜੀਤ ਸਿੰਘ, ਸਰਕਲ ਪ੍ਰਧਾਨ ਰਾਮਲਾਲ ਸਿੰਘ ਨਥਾਣਾ, ਵਿਸ਼ਾਲ ਮਹੇਸ਼ਵਰੀ ਭੁੱਚੋ, ਚਰਨਜੀਤ ਸਿੰਘ ਲਹਿਰਾ ਮੁਹੱਬਤ, ਅੰਕੁਰ ਗੁਪਤਾ ਗੋਨਿਆਣਾ, ਜਸਵੰਤ ਸਿੰਘ ਜੀਦਾ, ਗੁਰਪ੍ਰੀਤ ਸਿੰਘ ਮਹਿਮਾ ਸਰਜਾ, ਯੂਥ ਪ੍ਰਧਾਨ ਰਣਜੀਤ ਗੋਰਾ, ਜਤਿੰਦਰ ਸੇਮਾ, ਗੁਰਲਾਲ ਵਿੱਕੀ, ਸੰਤਰਾਮ ਯਾਦਵ, ਜਸਮੀਤ ਪੂਹਲੀ, ਰਜੀਵ ਟੀਨੂੰ, ਹਰਬੰਸ ਸਿੰਘ ਭੁੱਚੋ, ਜਸਵਿੰਦਰ ਭੁੱਲਰ, ਰਮਨਦੀਪ ਬਰਾੜ, ਸੱਤਪਾਲ ਸ਼ਰਮਾ ਅਤੇ ਲਾਜਪਤ ਰਾਏ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।