ਵੀਰਪਾਲ ਭਗਤਾ ਤੇ ਸੁਖਪਾਲ ਸੋਨੀ ਦੀ ਭੈਣ ਨਮਿਤ ਪਾਠ ਦਾ ਭੋਗ ਅੱਜ ਵੀਰਪਾਲ ਭਗਤਾ ਤੇ ਸੁਖਪਾਲ ਸੋਨੀ ਦੀ ਭੈਣ ਨਮਿਤ ਪਾਠ ਦਾ ਭੋਗ ਅੱਜ
Publish Date: Sat, 24 Oct 2026 03:40 PM (IST)
Updated Date: Sat, 24 Oct 2026 03:43 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਪੰਜਾਬੀ ਜਾਗਰਣ ਦੇ ਪੱਤਰਕਾਰ ਵੀਰਪਾਲ ਸਿੰਘ ਭਗਤਾ ਅਤੇ ਸੁਖਪਾਲ ਸਿੰਘ ਸੋਨੀ ਦੀ ਭੈਣ ਰਾਣੀ ਕੌਰ (55), ਸੁਪੱਤਰੀ ਸਵ. ਮਲਕੀਤ ਸਿੰਘ, ਬੁਰਜ ਲੱਧੇ ਵਾਲੇ 19 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ 25 ਅਕਤੂਬਰ 2026 ਨੂੰ ਦੁਪਹਿਰ 12.30 ਵਜੇ ਪਵੇਗਾ। ਰਾਣੀ ਕੌਰ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੀ ਮੌਤ ’ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਜਗਸੀਰ ਸਿੰਘ ਕਲਿਆਣ, ਸੀਨੀਅਰ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਗੋਲਡੀ, ਸ਼ਹਿਰੀ ਪ੍ਰਧਾਨ ਗੁਰਸੇਵਕ ਸਿੰਘ ਮਾਨ, ਹਲਕਾ ਭੁੱਚੋ ਮੰਡੀ ਦੇ ਇੰਚਾਰਜ਼ ਡਾ. ਦਲਜੀਤ ਸਿੰਘ ਗੁਰੂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਵਰਨ ਸਿੰਘ ਪੂਹਲੀ, ਮੈਂਬਰ ਜਨਰਲ ਕੌਂਸਲ ਨਰਦੇਵ ਸਿੰਘ ਪੂਹਲੀ, ਸਰਕਲ ਪ੍ਰਧਾਨ ਗੁਰਤੇਜ ਸਿੰਘ ਭੇਜੀ, ਸੀਨੀਅਰ ਆਗੂ ਦਰਸ਼ਨ ਸਿੰਘ ਮਾਲਵਾ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਨ ਗਰਗ, ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਚੇਅਰਮੈਨ ਸ਼ੂਗਰਫੈਡ ਐਡਵੋਕੇਟ ਨਵਦੀਪ ਸਿੰਘ ਜੀਦਾ, ਚੇਅਰਮੈਨ ਜੰਗਲਾਤ ਕਾਰਪੋਰੇਸ਼ਨ ਦੇ ਚੇਅਰਮੈਨ ਰਾਕੇ਼ਸ਼ ਪੁਰੀ, ਚੇਅਰਮੈਨ ਅਨਿਲ ਠਾਕੁਰ, ਵਾਰਿਸ ਪੰਜਾਬ ਦੇ ਆਗੂ ਗੁਰਜੰਟ ਧੀਮਾਨ, ਆਗੂ ਨਰਿੰਦਰਪਾਲ ਸਿੰਘ, ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਦਿਆਲ ਦਾਸ ਸੋਢੀ, ਵਰਿੰਦਰ ਸ਼ਰਮਾ, ਜਤਿੰਦਰ ਗੋਗੀ, ਹਲਕਾ ਨਥਾਣਾ ਦੇ ਇੰਚਾਰਜ਼ ਡਾ. ਕੁਲਰਾਜ਼ ਸਿੰਘ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਵਿਛੜੀ ਰੂਹ ਨਮਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 25 ਅਕਤੂਬਰ 2026, ਦਿਨ ਐਤਵਾਰ ਨੂੰ ਬਾਅਦ ਦੁਪਹਿਰ 12:30 ਵਜੇ ਗੁਰਦੁਆਰਾ ਮਹਿਲਸਰ ਸਾਹਿਬ, ਭਗਤਾ ਭਾਈਕਾ ਵਿਖੇ ਹੋਵੇਗੀ।