ਕਲੱਬ ਨੇ ਸਕੂਲ ਨੂੰ ਏਸੀ ਤੇ ਨਕਦ ਰਾਸ਼ੀ ਭੇਟ ਕੀਤੀ ਕਲੱਬ ਨੇ ਸਕੂਲ ਨੂੰ ਏਸੀ ਅਤੇ ਨਗਦ ਰਾਸ਼ੀ ਭੇਂਟ ਕੀਤੀ
Publish Date: Fri, 14 Aug 2026 04:18 PM (IST)
Updated Date: Fri, 14 Aug 2026 04:20 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਯੁਵਕ ਭਲਾਈ ਕਲੱਬ ਮਲੂਕਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਖੁਰਦ ਦੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਕੂਲ ਨੂੰ ਇਕ ਏਅਰ ਕੰਡੀਸ਼ਨਰ (ਏਸੀ) ਅਤੇ ਦਸ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਾਨ ਵਜੋਂ ਕੀਤੇ ਗਏ। ਇਸ ਮੌਕੇ ਕਲੱਬ ਦੇ ਮੈਂਬਰ ਹਰਪ੍ਰੀਤ ਗੋਲਡੀ ਅਤੇ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸਕੂਲ ਮੁਖੀ ਸੁਖਦੇਵ ਸਿੰਘ ਕਲਿਆਣ, ਸਮੂਹ ਸਕੂਲ ਸਟਾਫ਼ ਅਤੇ ਐਸਐਮਸੀ ਕਮੇਟੀ ਵੱਲੋਂ ਯੁਵਕ ਭਲਾਈ ਕਲੱਬ ਮਲੂਕਾ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਸਕੂਲ ਮੁਖੀ ਸੁਖਦੇਵ ਸਿੰਘ ਕਲਿਆਣ ਨੇ ਕਿਹਾ ਕਿ ਕਲੱਬ ਵੱਲੋਂ ਕੀਤਾ ਗਿਆ ਇਹ ਉਪਰਾਲਾ ਬੱਚਿਆਂ ਲਈ ਬਹੁਤ ਲਾਹੇਵੰਦ ਹੈ ਅਤੇ ਸਮਾਜ ਸੇਵਾ ਦੀ ਇਕ ਚੰਗੀ ਮਿਸਾਲ ਹੈ। ਕਲੱਬ ਦੇ ਸਰਪ੍ਰਸਤ ਸੁਖਜਿੰਦਰ ਸਿੰਘ ਬਬਲਾ ਮਲੂਕਾ, ਹਰਪ੍ਰੀਤ ਗੋਲਡੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਢਿੱਲੋਂ, ਹਰਵਿੰਦਰ ਸਿੰਘ ਰਾਜਾ, ਗੁਰਪਿੰਦਰ ਭਿੰਦਾ, ਲਖਵੀਰ ਭਰੀ, ਮੱਖਣ ਸਿੰਘ, ਬਲਕਰਨ ਜਵੰਦਾ, ਪਿੰਦੂ, ਰਾਜੂ ਸ਼ਰਮਾ, ਜਗਤਾਰ ਭਰੀ, ਜਸਵਿੰਦਰ ਸਿੰਘ, ਚਮਕੌਰ ਸਿੰਘ, ਇੱਕਬਾਲ ਢਿੱਲੋਂ ਅਤੇ ਬੂਟਾ ਸਿੰਘ ਦਾ ਸਕੂਲ ਵੱਲੋਂ ਧੰਨਵਾਦ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਯੁਵਕ ਭਲਾਈ ਕਲੱਬ ਮਲੂਕਾ ਵੱਲੋਂ ਸਮਾਜ ਤੇ ਸਿੱਖਿਆ ਦੇ ਖੇਤਰ ਵਿੱਚ ਅਜਿਹੇ ਲੋਕ-ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ।