18 ਸਾਲਾਂ ਦੀ ਉਡੀਕ ਖਤਮ, ਹੁਣ ਆਦਰਸ਼ ਸੜਕਾਂ ’ਤੇ ਚੱਲਣਗੇ ਆਦਰਸ਼ ਨਗਰ ਵਾਸੀ 18 ਸਾਲਾਂ ਦਾ ਇੰਤਜ਼ਾਰ ਖਤਮ, ਹੁਣ ਆਦਰਸ਼ ਸੜਕਾਂ ’ਤੇ ਚੱਲਣਗੇ ਆਦਰਸ਼ ਨਗਰ ਵਾਸੀ
Publish Date: Thu, 17 Sep 2026 08:43 PM (IST)
Updated Date: Fri, 18 Sep 2026 04:17 AM (IST)
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਨੰਬਰ 1 ਵਿੱਚ ਕਰੀਬ 47 ਲੱਖ ਰੁਪਏ ਦੇ ਸੜਕ ਨਿਰਮਾਣ ਕਾਰਜ ਦਾ ਕੀਤਾ ਸ਼ੁਭ ਆਰੰਭ ਪੁਰਾਣੀਆਂ ਗਲੀਆਂ ਦਾ ਹੋਵੇਗਾ ਨਵੀਨੀਕਰਨ, ਲੋਕਾਂ ਨੂੰ ਮਿਲੇਗੀ ਬਿਹਤਰ ਆਵਾਜਾਈ ਦੀ ਸਹੂਲਤ : ਮੇਅਰ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਕਰੀਬ 18 ਸਾਲਾਂ ਤੋਂ ਸੜਕ ਨਿਰਮਾਣ ਦੀ ਉਡੀਕ ਕਰ ਰਹੇ ਵਾਰਡ ਨੰਬਰ 1 ਦੇ ਆਦਰਸ਼ ਨਗਰ ਵਾਸੀਆਂ ਲਈ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅੱਜ ਆਦਰਸ਼ ਨਗਰ ਦੀਆਂ ਵੱਖ-ਵੱਖ ਗਲੀਆਂ ਵਿੱਚ ਕਰੀਬ 47 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਪ੍ਰੀਮਿਕਸ ਸੜਕ ਨਿਰਮਾਣ ਅਤੇ ਨਵੀਨੀਕਰਨ ਕਾਰਜ ਦਾ ਸ਼ੁਭ ਆਰੰਭ ਕੀਤਾ। ਸੜਕ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਪਈਆਂ ਸੜਕਾਂ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲਣ ਦੇ ਨਾਲ-ਨਾਲ ਆਵਾਜਾਈ ਵੀ ਸੁਖਾਲੀ ਹੋਵੇਗੀ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਸ੍ਰੀਮਤੀ ਅਮਨਦੀਪ ਕੌਰ ਦੇ ਵਾਰਡ ਨੰਬਰ 1 ’ਚ ਸਥਿਤ ਆਦਰਸ਼ ਨਗਰ ਵਿੱਚ ਵਿਕਾਸ ਕਾਰਜ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਇਲਾਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੜਕ ਸਬੰਧੀ ਸਮੱਸਿਆ ਨੂੰ ਦੇਖਦੇ ਹੋਏ ਇਹ ਕਾਰਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਦਰਸ਼ ਨਗਰ ਦੀ ਗਲੀ ਨੰਬਰ 7-ਆਈ, 16/4, 16/5, 24, 25, 26 ਅਤੇ 24/3 ਵਿੱਚ ਕਰੀਬ 47 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਵਰਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਰਾਣਾ ਰਣਦੀਪ ਸਿੰਘ, ਲਖਬੀਰ ਸਿੰਘ ਲੱਖਾ ਚਹਿਲ, ਮਨਪ੍ਰੀਤ ਸਿੰਘ ਮਨੀ, ਮਾ. ਦੀਵਾਨ ਸਿੰਘ, ਗੁਰਚਰਨ ਸਿੰਘ ਬਾਜਕ, ਬਲਰਾਜ ਸਿੰਘ ਮਿੱਡੂਖੇੜਾ, ਬਜ਼ੀਰ ਸਿੰਘ, ਗੁਰਜੀਤ ਸਿੰਘ, ਹਰਜਿੰਦਰ ਸਿੰਘ, ਯਾਦਵਿੰਦਰ ਸਿੰਘ ਯਾਦੂ, ਡੋਗਰਾ, ਰਾਜ ਸਮੇਤ ਹੋਰ ਇਲਾਕਾ ਵਾਸੀ ਹਾਜ਼ਰ ਸਨ। ਮੇਅਰ ਨੇ ਕਿਹਾ ਕਿ ਕਰੀਬ 18 ਸਾਲਾਂ ਬਾਅਦ ਇਨ੍ਹਾਂ ਗਲੀਆਂ ਵਿੱਚ ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋਣਾ ਇਲਾਕਾ ਵਾਸੀਆਂ ਲਈ ਵੱਡੀ ਰਾਹਤ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਤ ਰੱਖਣ ਦੀ ਬਜਾਏ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਨਗਰ ਨਿਗਮ ਦੀ ਪ੍ਰਾਥਮਿਕਤਾ ਹੈ।